ਜੂਨੀਅਰ ਹਾਕੀ ਵਿਸ਼ਵ ਕੱਪ: ਉੱਤਮ ਸਿੰਘ ਸੰਭਾਲਣਗੇ ਭਾਰਤ ਦੀ ਕਮਾਨ

0
209

ਨਵੀਂ ਦਿੱਲੀ : ਪ੍ਰਤਿਭਾਸ਼ਾਲੀ ਫਾਰਵਰਡ ਉੱਤਮ ਸਿੰਘ (Uttam Singh) 5 ਤੋਂ 16 ਦਸੰਬਰ ਤੱਕ ਕੁਆਲਾਲੰਪੁਰ ‘ਚ ਹੋਣ ਵਾਲੇ ਐੱਫ.ਆਈ.ਐੱਚ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ‘ਚ ਭਾਰਤ ਦੀ ਅਗਵਾਈ ਕਰੇਗਾ। ਮੌਜੂਦਾ ਏਸ਼ੀਆਈ ਚੈਂਪੀਅਨ ਭਾਰਤ ਨੂੰ ਪੂਲ ਸੀ ਵਿੱਚ ਕੈਨੇਡਾ, ਦੱਖਣੀ ਕੋਰੀਆ ਅਤੇ ਸਪੇਨ ਦੇ ਨਾਲ ਰੱਖਿਆ ਗਿਆ ਹੈ।

ਭਾਰਤ ਨੇ ਆਪਣਾ ਪਹਿਲਾ ਮੈਚ 5 ਦਸੰਬਰ ਨੂੰ ਕੋਰੀਆ ਖ਼ਿਲਾਫ਼ ਖੇਡਣਾ ਹੈ। ਭਾਰਤੀ ਟੀਮ 7 ਦਸੰਬਰ ਨੂੰ ਸਪੇਨ ਅਤੇ 9 ਦਸੰਬਰ ਨੂੰ ਕੈਨੇਡਾ ਨਾਲ ਖੇਡੇਗੀ। ਭਾਰਤ ਪਿਛਲੀ ਵਾਰ ਟੂਰਨਾਮੈਂਟ ਵਿੱਚ ਚੌਥੇ ਸਥਾਨ ’ਤੇ ਰਿਹਾ ਸੀ ਅਤੇ ਕੋਚ ਸੀ.ਆਰ ਕੁਮਾਰ ਨੇ ਕਿਹਾ ਹੈ ਕਿ ਇਸ ਵਾਰ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ।

ਉਨ੍ਹਾਂ ਕਿਹਾ, ‘ਸਾਡੇ ਕੋਲ ਮਜ਼ਬੂਤ ​​ਟੀਮ ਹੈ। ਅਸੀਂ 2016 ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਤੋਂ ਪ੍ਰੇਰਨਾ ਲਵਾਂਗੇ। ਸਾਡੇ ਕੋਲ ਤਜਰਬੇਕਾਰ ਖਿਡਾਰੀ ਹਨ ਜਿਨ੍ਹਾਂ ਨੇ ਭੁਵਨੇਸ਼ਵਰ ਵਿੱਚ ਪਿਛਲਾ ਜੂਨੀਅਰ ਵਿਸ਼ਵ ਕੱਪ ਖੇਡਿਆ ਹੈ। ਉਹ ਲੀਡਰਸ਼ਿਪ ਦੀਆਂ ਜ਼ਿੰਮੇਵਾਰੀਆਂ ਸੰਭਾਲੇਗਾ ਅਤੇ ਆਪਣੇ ਸਾਥੀ ਖਿਡਾਰੀਆਂ ਦਾ ਸਲਾਹਕਾਰ ਹੋਵੇਗਾ। ਸਾਡਾ ਟੀਚਾ ਜੂਨੀਅਰ ਵਿਸ਼ਵ ਕੱਪ ਜਿੱਤਣਾ ਹੈ ਅਤੇ ਅਸੀਂ ਅਜਿਹਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।

ਪੂਲ ਏ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ, ਆਸਟਰੇਲੀਆ, ਚਿਲੀ ਅਤੇ ਮਲੇਸ਼ੀਆ ਸ਼ਾਮਲ ਹਨ ਜਦਕਿ ਪੂਲ ਬੀ ਵਿੱਚ ਮਿਸਰ, ਫਰਾਂਸ, ਜਰਮਨੀ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਪੂਲ ਡੀ ਵਿੱਚ ਬੈਲਜੀਅਮ, ਨੀਦਰਲੈਂਡ, ਨਿਊਜ਼ੀਲੈਂਡ ਅਤੇ ਪਾਕਿਸਤਾਨ ਸ਼ਾਮਲ ਹਨ।

ਭਾਰਤੀ ਟੀਮ:

ਗੋਲਕੀਪਰ: ਮੋਹਿਤ ਐਚ.ਐਸ, ਰਣਵਿਜੇ ਸਿੰਘ ਯਾਦਵ
ਡਿਫੈਂਡਰ: ਸ਼ਾਰਦਾਨੰਦ ਤਿਵਾੜੀ, ਅਮਨਦੀਪ ਲਾਕੜਾ, ਰੋਹਿਤ, ਸੁਨੀਲ ਜੋਜੋ, ਆਮਿਰ ਅਲੀ
ਮਿਡਫੀਲਡਰ: ਵਿਸ਼ਨੂਕਾਂਤ ਸਿੰਘ, ਪੂਵੰਨਾ ਸੀਬੀ, ਰਾਜਿੰਦਰ ਸਿੰਘ, ਅਮਨਦੀਪ, ਆਦਿਤਿਆ ਸਿੰਘ
ਫਾਰਵਰਡ: ਉੱਤਮ ਸਿੰਘ (ਕਪਤਾਨ), ਆਦਿਤਿਆ ਲਾਲਗੇ, ਅਰਿਜੀਤ ਸਿੰਘ ਹੁੰਦਲ, ਸੌਰਭ ਆਨੰਦ ਕੁਸ਼ਵਾਹਾ, ਸੁਦੀਪ ਚਿਰਮਾਕੋ, ਬੌਬੀ ਸਿੰਘ ਧਾਮੀ।
ਰਾਖਵਾਂ: ਸੁਖਵਿੰਦਰ, ਸੁਨੀਤ ਲਾਕੜਾ

LEAVE A REPLY

Please enter your comment!
Please enter your name here