ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਹੇਲੇਨਾ ਲਿਊਕ ਦਾ ਹੋਇਆ ਦੇਹਾਂਤ

0
68

ਮੁੰਬਈ : ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਮਿਥੁਨ ਚੱਕਰਵਰਤੀ (Mithun Chakraborty) ਦੀ ਪਹਿਲੀ ਪਤਨੀ ਹੇਲੇਨਾ ਲਿਊਕ  (Helena Luke) ਨਹੀਂ ਰਹੇ। ਉਨ੍ਹਾਂ ਦੀ ਅਮਰੀਕਾ ਵਿਚ ਮੌਤ ਹੋ ਗਈ। ਮਸ਼ਹੂਰ ਡਾਂਸਰ ਅਤੇ ਅਦਾਕਾਰਾ ਕਲਪਨਾ ਅਈਅਰ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

ਬੀਤੀ ਰਾਤ ਹੇਲੇਨਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਪੋਸਟ ‘ਚ ਲਿਖਿਆ ਸੀ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਹੀ ਸੀ ਪਰ ਡਾਕਟਰੀ ਸਹਾਇਤਾ ਨਾ ਲੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਸਾਰਿਕਾ ਨਾਲ ਬ੍ਰੇਕਅੱਪ ਤੋਂ ਬਾਅਦ ਮਿਥੁਨ ਚੱਕਰਵਰਤੀ ਨੇ ਮਾਡਲ-ਅਦਾਕਾਰਾ ਹੇਲੇਨਾ ਲਿਊਕ ਨਾਲ ਮੁਲਾਕਾਤ ਕੀਤੀ ਸੀ। ਦੋਹਾਂ ਨੂੰ ਪਹਿਲੀ ਨਜ਼ਰ ‘ਚ ਹੀ ਇਕ-ਦੂਜੇ ਨਾਲ ਪਿਆਰ ਹੋ ਗਿਆ। ਸਿਰਫ 21 ਸਾਲ ਦੀ ਉਮਰ ‘ਚ ਹੇਲੇਨਾ ਨੇ 1979 ‘ਚ ਮਿਥੁਨ ਨਾਲ ਗੁਪਤ ਵਿਆਹ ਕਰਵਾ ਲਿਆ ਅਤੇ ਦੋਵੇਂ ਇਕੱਠੇ ਰਹਿਣ ਲੱਗੇ। ਕੁਝ ਹੀ ਦਿਨਾਂ ਵਿਚ ਦੋਵਾਂ ਵਿਚ ਲੜਾਈ-ਝਗੜਾ ਸ਼ੁਰੂ ਹੋ ਗਿਆ। ਮਿਥੁਨ ਵੀ ਉਸ ਸਮੇਂ ਬਾਲੀਵੁੱਡ ‘ਚ ਪੂਰੀ ਤਰ੍ਹਾਂ ਸਥਾਪਿਤ ਨਹੀਂ ਹੋਏ ਸਨ। ਮਿਥੁਨ ਹੇਲੇਨਾ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾ ਰਹੇ ਸਨ। ਇਸ ਤੋਂ ਇਲਾਵਾ ਮਿਥੁਨ ਦਾ ਚਚੇਰਾ ਭਰਾ ਵੀ ਉਨ੍ਹਾਂ ਦੇ ਨਾਲ ਰਹਿੰਦਾ ਸੀ। ਇਸ ਨਾਲ ਹੇਲੇਨਾ ਨੂੰ ਹੋਰ ਵੀ ਪਰੇਸ਼ਾਨੀ ਹੋਈ। ਨਤੀਜਾ ਚਾਰ ਮਹੀਨਿਆਂ ਵਿੱਚ ਤਲਾਕ ਹੋ ਗਿਆ।

ਹੇਲੇਨਾ ਨੇ ਅਮਿਤਾਭ ਬੱਚਨ ਦੀ ਫਿਲਮ ‘ਮਰਦ’ ‘ਚ ਖਾਸ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਆਓ ਪਿਆਰ ਕਰੀਂ’, ‘ਦੋ ਗੁਲਾਬ’ ਅਤੇ ‘ਸਾਥ ਸਾਥ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ ਸੀ।

LEAVE A REPLY

Please enter your comment!
Please enter your name here