ਜੇਕਰ ਤੁਹਾਡੇ ਵੀ ਏਅਰ ਕੰਡੀਸ਼ਨਰ ‘ਚੋਂ ਨਹੀ ਆ ਰਹੀ ਠੰਡੀ ਹਵਾ, ਤਾਂ ਤੁਸੀਂ ਕਰ ਰਹੇ ਹੋ ਇਹ 3 ਗਲਤੀਆਂ

0
47

ਗੈਜੇਟ ਡੈਸਕ : ਜੂਨ ਦੀ ਸ਼ੁਰੂਆਤ ਦੇ ਨਾਲ ਹੀ ਗਰਮੀ ਹੱਦ ਤੋਂ ਵੱਧ ਗਈ ਹੈ। ਪੱਖਿਆਂ ਅਤੇ ਕੂਲਰਾਂ ਦੀ ਗੱਲ ਤਾਂ ਛੱਡ ਦਿਓ, ਏਅਰ ਕੰਡੀਸ਼ਨਰਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਠੰਢੀ ਹਵਾ ਦੀ ਬਜਾਏ, ਕੁਝ ਲੋਕਾਂ ਦੇ ਏਅਰ ਕੰਡੀਸ਼ਨਰਾਂ ਨੇ ਗਰਮ ਹਵਾ ਦੇਣੀ ਸ਼ੁਰੂ ਕਰ ਦਿੱਤੀ ਹੈ। ਅਜਿਹੀ ਸਥਿਤੀ ਵਿੱਚ, ਪਸੀਨਾ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜੇਕਰ ਤੁਸੀਂ ਗਰਮੀ ਤੋਂ ਪੀੜਤ ਹੋ, ਤਾਂ ਏਅਰ ਕੰਡੀਸ਼ਨਰ ਨਾਲ ਕਮਰੇ ਨੂੰ ਠੰਡਾ ਕਰਨ ਲਈ ਕੁਝ ਸੁਝਾਅ ਅਪਣਾਓ। ਇਹ ਸੰਭਵ ਹੈ ਕਿ ਤੁਹਾਡੀਆਂ ਕੁਝ ਗਲਤੀਆਂ ਕਾਰਨ, ਏਸੀ ਵਿੱਚੋਂ ਗਰਮ ਹਵਾ ਨਿਕਲ ਰਹੀ ਹੋਵੇ ਅਤੇ ਏਅਰ ਕੰਡੀਸ਼ਨਰ ਖਰਾਬ ਹੋਣ ਵਾਲਾ ਹੋਵੇ? ਆਓ ਜਾਣਦੇ ਹਾਂ ਏਸੀ ਵਿੱਚੋਂ ਠੰਡੀ ਹਵਾ ਕਿਵੇਂ ਆ ਸਕਦੀ ਹੈ ਅਤੇ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ?

ਕੂਲਿੰਗ ਗੈਸ ਦਾ ਖਤਮ ਹੋਣਾ

ਕੀਤੇ ਤੁਹਾਡੇ ਏਅਰ ਕੰਡੀਸ਼ਨਰ ਤੋਂ ਗਰਮ ਹਵਾ ਆਉਣ ਦੀ ਵਜ੍ਹਾ ਕੂਲਿੰਗ ਗੈਸ ਦਾ ਖਤਮ ਹੋਣਾ ਤਾਂ ਨਹੀਂ ਹੈ? ਅਕਸਰ ਗਰਮ ਹਵਾ ਸੁੱਟਣ ਦਾ ਕਾਰਨ ਏਅਰ ਕੰਡੀਸ਼ਨਰ ਵਿੱਚੋਂ ਗੈਸ ਦਾ ਲੀਕ ਹੋਣਾ ਵੀ ਕਿਹਾ ਜਾਂਦਾ ਹੈ। ਦਰਅਸਲ, ਏਸੀ ਵਿੱਚ ਕਾਫ਼ੀ ਮਾਤਰਾ ਵਿੱਚ ਗੈਸ ਹੋਣੀ ਚਾਹੀਦੀ ਹੈ। ਜੇਕਰ ਇਹ ਨਹੀਂ ਹੈ, ਤਾਂ ਗਰਮ ਹਵਾ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ, ਏਅਰ ਕੰਡੀਸ਼ਨਰ ਦੀ ਜਾਂਚ ਕਰਵਾਉਣਾ ਅਤੇ ਗੈਸ ਖਤਮ ਹੋਣ ‘ਤੇ ਇਸਨੂੰ ਦੁਬਾਰਾ ਭਰਵਾਉਣਾ ਜ਼ਰੂਰੀ ਹੈ।

ਫਿਲਟਰ ਦੀ ਸਫਾਈ ਵੀ ਜ਼ਰੂਰੀ

ਮਾਰਚ ਦੇ ਆਖਰੀ ਦਿਨਾਂ ਵਿੱਚ ਏਅਰ ਕੰਡੀਸ਼ਨਰ ਦੀ ਵਰਤੋਂ ਸ਼ੁਰੂ ਹੋ ਜਾਦੀ ਹੈ ਅਤੇ ਇਹ ਲਗਾਤਾਰ ਚੱਲਦਾ ਹੀ ਆ ਰਿਹਾ ਹੈ, ਪਰ ਤੁਸੀਂ ਨਾ ਤਾਂ ਏਸੀ ਦੀ ਸਰਵਿਸ ਕਰਵਾਈ ਹੈ ਅਤੇ ਨਾ ਹੀ ਇਸਨੂੰ ਸਾਫ਼ ਕੀਤੀ ਹੈ, ਤਾਂ ਹੋ ਸਕਦਾ ਹੈ ਕਿ ਇਸ ਨਾਲ ਗਰਮ ਹਵਾ ਆਉਣ ਦਾ ਕਾਰਨ ਇਹ ਇੱਕ ਗਲਤੀ ਹੋ ਸਕਦੀ ਹੈ।   ਇਸ ਲਈ ਜਰੂਰੀ ਹੈ ਕਿ ਏਸੀ ਨੂੰ ਸਾਫ ਰੱਖਿਆ ਜਾਵੇ ਅਤੇ ਇਸ ਦੇ ਫਿਲਟਰ ਦੀ ਸਫਾਈ ਵੀ ਜਰੂਰ ਕਰੋ। 3 ਤੋਂ 4 ਹਫ਼ਤਿਆਂ ਵਿੱਚ ਏਅਰ ਕੰਡੀਸ਼ਨਰ ਦੇ ਫਿਲਟਰ ਨੂੰ ਸਾਫ ਕਰ ਲੈਣਾ ਚਾਹੀਦਾ ਹੈ।

ਕੰਡੇਨਸਰ ਕੋਇਲ ਵਿੱਚ ਗੰਦਗੀ

ਸਭ ਤੋਂ ਮੁੱਖ ਕਾਰਨ ਅਤੇ ਗਲਤੀਆਂ ਵਿੱਚੋਂ ਇੱਕ ਕੰਡੇਨਸਰ ਕੋਇਲ ਵੀ ਹੋ ਸਕਦਾ ਹੈ। ਦਰਅਸਲ, ਇਸ ਵਿੱਚ ਜੇ ਗੰਦਗੀ ਜਮ ਜਾਂਦੀ ਹੈ ਤਾਂ ਏਅਰ ਕੰਡਿਸ਼ਨਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ। ਇਸ ਨਾਲ ਹੀ ਗਰਮ ਹਵਾ ਛੱਡਣ ਲੱਗਦਾ ਹੈ। ਇਸ ਲਈ ਸਿਰਫ ਫਿਲਟਰ ਨੂੰ ਹੀ ਨਹੀਂ ਕੰਡੇਨਸਰ ਕੋਇਲ ਦੀ ਸਫਾਈ ਵੀ ਜਰੂਰੀ ਹੈ। ਹਦ ਤੋਂ ਜਿਆਦਾ ਗਰਮੀ ਹੋਣ ਦੇ ਦੌਰਾਨ ਹਫਤੇ ਵਿੱਚ ਇੱਕ ਵਾਰੀ ਤਾਂ ਏਸੀ ਦੇ ਫਿਲਟਰ ਅਤੇ ਕੰਡੇਨਸਰ ਕੋਇਲ ਦੀ ਸਫਾਈ ਜਰੂਰ ਕਰ ਲਓ। ਹਾਲਾਂਕਿ, 2-3 ਹਫ਼ਤਿਆਂ ਵਿੱਚ ਇੱਕ ਵਾਰੀ ਵੀ ਏਸੀ ਦੀ ਸਫਾਈ ਕਰ ਸਕਦੇ ਹੋ।

LEAVE A REPLY

Please enter your comment!
Please enter your name here