LOVE MARRIAGE ਦੀ ਦਰਦਨਾਕ ਸਜ਼ਾ, ਸਹੁਰਿਆਂ ਨੇ ਜਵਾਈ ਨਾਲ ਕਰ’ਤਾ ਕਾਰਾ

0
196

 

ਜੈਪੁਰ:- ਰਾਜਸਥਾਨ ਦੇ ਪਾਲੀ ਜ਼ਿਲੇ ਦੇ ਟਰਾਂਸਪੋਰਟ ਨਗਰ ਥਾਣਾ ਖੇਤਰ ‘ਚ ਪ੍ਰੇਮ ਵਿਆਹ (LOVE MARRIAGE) ਤੋਂ ਗੁੱਸੇ ‘ਚ ਆ ਕੇ ਇਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਨੱਕ ਵੱਢ ਦਿੱਤਾ। ਜਾਣਕਾਰੀ ਮੁਤਾਬਕ ਜੋਧਪੁਰ ਦੇ ਝਾਂਵਰ ਪਿੰਡ ਦੇ ਰਹਿਣ ਵਾਲੇ ਚੇਲਾਰਾਮ ਟਾਂਕ ਨੇ ਆਪਣੇ ਹੀ ਪਿੰਡ ਦੀ ਇਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ।ਜਿਸ ਮਗਰੋਂ ਦੋਵੇਂ ਪਤੀ ਪਤਨੀ ਪਾਲੀ ਦੇ ਇੰਦਰਾ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਜਿੱਥੇ ਕਿ ਲੜਕੀ ਦੇ ਪਰਿਵਾਰ ਵਾਲੇ ਬੀਤੀ ਦਿਨੀ ਜੋਧਪੁਰ ਤੋਂ ਉਨ੍ਹਾਂ ਦੇ ਕਿਰਾਏ ਦੇ ਘਰ ਪਹੁੰਚੇ ਅਤੇ ਕਿਹਾ ਕਿ ਹੁਣ ਉਨ੍ਹਾਂ ਨੂੰ ਇਸ ਵਿਆਹ ‘ਤੇ ਕੋਈ ਇਤਰਾਜ਼ ਨਹੀਂ ਹੈ।

ਇਸ ਮਗਰੋਂ ਲੜਕੀ ਦੇ ਪਰਿਵਾਰ ਵਾਲੇ ਦੋਵਾਂ ਨੂੰ ਕਾਰ ‘ਚ ਆਪਣੇ ਨਾਲ ਲੈ ਗਏ ਅਤੇ ਜੋਧਪੁਰ ਜਾਂਦੇ ਸਮੇਂ ਚੱਲਦੀ ਕਾਰ ‘ਚ ਚੇਲਾਰਾਮ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਜੋਧਪੁਰ ਦੇ ਪਿੰਡ ਝਾਂਵਰ ਨੇੜੇ ਕਾਰ ਰੋਕ ਕੇ ਚੇਲਾਰਾਮ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦਾ ਨੱਕ ਵੱਢ ਦਿੱਤਾ ਅਤੇ ਉਸ ਨੂੰ ਉੱਥੇ ਛੱਡ ਦਿੱਤਾ ਅਤੇ ਲੜਕੀ ਨੂੰ ਆਪਣੇ ਨਾਲ ਲੈ ਗਏ।

ਪੁਲਿਸ ਨੇ ਦੱਸਿਆ ਕਿ ਪੀੜਤਾ ਨੇ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਜੋਧਪੁਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਪੁਲਿਸ ਨੇ ਇਸ ਸਬੰਧ ‘ਚ ਲੜਕੀ ਦੇ ਦੋ ਭਰਾਵਾਂ ਸੁਨੀਲ ਅਤੇ ਦਿਨੇਸ਼ ਸਮੇਤ 5 ਲੋਕਾਂ ਖਿਲਾਫ ਅਗਵਾ ਅਤੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬਾਕੀ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here