ਗਗਨਜੀਤ ਭੁੱਲਰ ਨੇ ਦੋ ਸ਼ਾਟਾਂ ਨਾਲ ਬਣਾਈ ਬੜ੍ਹਤ

0
74

ਸਪੋਰਟਸ ਡੈਸਕ : ਭਾਰਤੀ ਗੋਲਫਰ ਗਗਨਜੀਤ ਭੁੱਲਰ (Indian golfer Gaganjeet Bhullar) ਨੇ ਬੀਤੇ ਦਿਨ ਇੱਥੇ ਬਲੈਕ ਮਾਊਂਟੇਨ ਚੈਂਪੀਅਨਸ਼ਿਪ ਦੇ ਤੀਜੇ ਦੌਰ ‘ਚ ਬੋਗੀ-ਫ੍ਰੀ 66 ਦਾ ਕਾਰਡ ਬਣਾ ਕੇ ਆਪਣੇ 12ਵੇਂ ਏਸ਼ੀਆਈ ਟੂਰ ਖਿਤਾਬ ਲਈ ਚੰਗੀ ਸਥਿਤੀ ‘ਚ ਬਰਕਰਾਰ ਰਹੇ ਹਨ। ਭੁੱਲਰ ਨੇ ਪਿਛਲੇ ਦੋ ਦੌਰ ਵਿੱਚ 65 ਅਤੇ 66 ਦੇ ਕਾਰਡ ਖੇਡੇ ਸਨ। ਉਨ੍ਹਾਂ ਦਾ ਕੁੱਲ ਸਕੋਰ 19 ਅੰਡਰ ਹੈ, ਜਿਸ ਨਾਲ ਉਨ੍ਹਾਂ ਨੂੰ ਅਮਰੀਕਾ ਦੇ ਜੌਹਨ ਕੈਟਲਿਨ (65) ‘ਤੇ ਦੋ ਸ਼ਾਟ ਦੀ ਬੜ੍ਹਤ ਮਿਲੀ। ਭੁੱਲਰ ਹੁਣ ਤੱਕ ਤਿੰਨ ਰਾਉਂਡਾਂ ਵਿੱਚ 21 ਬਰਡੀ ਅਤੇ ਦੋ ਬੋਗੀ ਬਣਾ ਚੁੱਕਾ ਹੈ। ਹੋਰ ਭਾਰਤੀਆਂ ‘ਚ ਖਲਿਨ ਜੋਸ਼ੀ (73) ਨੌਂ ਅੰਡਰ ਨਾਲ 39ਵੇਂ ਜਦਕਿ ਕਰਨਦੀਪ ਕੋਚਰ (73) 65ਵੇਂ ਸਥਾਨ ‘ਤੇ ਹਨ।

LEAVE A REPLY

Please enter your comment!
Please enter your name here