ਸੋਨੇ ਦੀਆਂ ਕੀਮਤਾਂ ‘ਚ ਨਜ਼ਰ ਆਈ ਗਿਰਾਵਟ ‘ਤੇ ਚਾਂਦੀ ਦੀਆਂ ਕੀਮਤਾਂ ‘ਚ ਹੋਇਆ ਵਾਧਾ

0
150

ਦਿੱਲੀ : ਭਾਰਤੀ ਸਰਾਫਾ ਬਾਜ਼ਾਰ ‘ਚ ਅੱਜ (ਬੁੱਧਵਾਰ) 22 ਮਈ ਨੂੰ ਸੋਨੇ ਦੀ ਕੀਮਤ (Price of Gold) ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਜਦਕਿ ਚਾਂਦੀ ਦੀ ਕੀਮਤ ‘ਚ ਵਾਧਾ ਹੋਇਆ ਹੈ। ਹਾਲਾਂਕਿ ਸੋਨੇ ਦੀ ਕੀਮਤ ਅਜੇ ਵੀ 74 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 93 ਹਜ਼ਾਰ ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੈ। ਰਾਸ਼ਟਰੀ ਪੱਧਰ ‘ਤੇ 999 ਸ਼ੁੱਧਤਾ ਵਾਲੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 74114 ਰੁਪਏ ਹੈ। ਜਦੋਂ ਕਿ 999 ਸ਼ੁੱਧਤਾ ਵਾਲੀ ਚਾਂਦੀ ਦੀ ਕੀਮਤ 93094 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਬੀਤੇ ਦਿਨ 21 ਮਈ ਦੀ ਸ਼ਾਮ ਨੂੰ 916 ਸ਼ੁੱਧਤਾ ਯਾਨੀ 22 ਕੈਰੇਟ ਸੋਨੇ ਦਾ ਭਾਅ 74214 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਅੱਜ 22 ਮਈ ਦੀ ਸਵੇਰ ਨੂੰ ਡਿੱਗ ਕੇ 74114 ਰੁਪਏ ਰਹਿ ਗਿਆ। ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ ‘ਤੇ ਸੋਨਾ ਸਸਤਾ ਹੋ ਗਿਆ ਹੈ। ਜਦਕਿ ਚਾਂਦੀ ਦੀ ਕੀਮਤ ‘ਚ ਵਾਧਾ ਹੋਇਆ ਹੈ।

LEAVE A REPLY

Please enter your comment!
Please enter your name here