IIFA 2024 : ਸ਼ਾਹਰੁਖ ਖਾਨ ਨੂੰ ਮਿਲਿਆ ਸਰਵੋਤਮ ਅਦਾਕਾਰ ਦਾ ਐਵਾਰਡ

0
94

ਮੁੰਬਈ : ਆਬੂ ਧਾਬੀ ਵਿੱਚ ਤਿੰਨ ਦਿਨਾਂ ਲੰਬੇ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਅਵਾਰਡ ਸ਼ੋਅ  (International Indian Film Academy Awards Show) ਦਾ ਦੂਜਾ ਦਿਨ ਬਾਲੀਵੁੱਡ ਸਿਤਾਰਿਆਂ ਦਾ ਦਿਨ ਰਿਹਾ। ਸਰਵੋਤਮ ਅਦਾਕਾਰ ਦਾ ਐਵਾਰਡ ਸ਼ਾਹਰੁਖ ਖਾਨ ਨੂੰ ਫਿਲਮ ਜਵਾਨ ਲਈ ਦਿੱਤਾ ਗਿਆ ਜਦਕਿ ਸਰਵੋਤਮ ਅਦਾਕਾਰਾ ਦਾ ਐਵਾਰਡ ਰਾਣੀ ਮੁਖਰਜੀ ਨੂੰ ਫਿਲਮ ਮਿਸਿਜ਼ ਚੈਟਰਜੀ ਬਨਾਮ ਨਾਰਵੇ ਲਈ ਦਿੱਤਾ ਗਿਆ। ਬੈਸਟ ਫਿਲਮ ਦਾ ਐਵਾਰਡ ਫਿਲਮ ਐਨੀਮਲ ਨੂੰ ਦਿੱਤਾ ਗਿਆ।

ਸ਼ਾਹਰੁਖ ਖਾਨ ਨੂੰ ਬਲਾਕਬਸਟਰ ਫਿਲਮ ਜਵਾਨ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਐਵਾਰਡ ਏ.ਆਰ.ਰਹਿਮਾਨ ਅਤੇ ਫਿਲਮ ਨਿਰਮਾਤਾ ਮਣੀ ਰਤਨਮ ਨੇ ਦਿੱਤਾ। ਸਟੇਜ ‘ਤੇ ਆਉਂਦੇ ਹੀ ਅਦਾਕਾਰ ਨੇ ਪਹਿਲਾਂ ਮਣੀ ਰਤਨਮ ਦੇ ਪੈਰ ਛੂਹੇ ਅਤੇ ਫਿਰ ਐਵਾਰਡ ਹਾਸਲ ਕੀਤਾ।

ਸਾਹਮਣੇ ਆਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ ਜਿਵੇਂ ਹੀ ਸਟੇਜ ‘ਤੇ ਆਏ, ਉਨ੍ਹਾਂ ਨੇ ਪਹਿਲਾਂ ਮਣੀ ਰਤਨਮ ਦੇ ਪੈਰ ਛੂਹੇ ਅਤੇ ਫਿਰ ਏ.ਆਰ ਰਹਿਮਾਨ ਨੂੰ ਗਲੇ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।  ਇਸ ਦੌਰਾਨ ਕਿੰਗ ਖਾਨ ਬਲੈਕ ਪੈਂਟ ਕੋਟ ‘ਚ ਕਾਫੀ ਡੈਸ਼ਿੰਗ ਨਜ਼ਰ ਆਏ। ਅਦਾਕਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਦਿਲ ਜਿੱਤ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਹਾਵ-ਭਾਵ ਦੀ ਤਾਰੀਫ ਕਰ ਰਹੇ ਹਨ।

LEAVE A REPLY

Please enter your comment!
Please enter your name here