ਪ੍ਰਸਿੱਧ TikTok ਸਟਾਰ ਸਨਾ ਯੂਸੁਫ ਦਾ ਗੋਲੀ ਮਾਰ ਕੇ ਕੀਤਾ ਕਤਲ

0
100

ਇਸਲਾਮਾਬਾਦ :ਇਸਲਾਮਾਬਾਦ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। 17 ਸਾਲ ਦੀ ਪ੍ਰਸਿੱਧ TikTok ਸਟਾਰ ਸਨਾ ਯੂਸੁਫ ਦਾ ਬੀਤੇ ਦਿਨੀ ਨੂੰ ਇਸਲਾਮਾਬਾਦ ਵਿੱਚ ਉਸ ਦੇ ਘਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸੁੰਬਲ ਥਾਣਾ ਖੇਤਰ ‘ਚ ਵਾਪਰੀ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਸਨਾ ਨੂੰ ਨੇੜਿਓਂ ਗੋਲੀ ਮਾਰੀ ਗਈ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਕੁਝ ਰਿਪੋਰਟਾਂ ਦੇ ਅਨੁਸਾਰ, ਹਮਲਾਵਰ ਘਰ ਵਿਚ ਮਹਿਮਾਨ ਬਣ ਕੇ ਆਇਆ ਸੀ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਤੁਰੰਤ ਬਾਅਦ ਭੱਜ ਗਿਆ। ਇਹ ਹੱਤਿਆ ਦੇਸ਼ ਭਰ ‘ਚ ਸੋਸ਼ਲ ਮੀਡੀਆ ਉੱਤੇ ਗੁੱਸੇ ਅਤੇ ਦੁਖ ਦੀ ਲਹਿਰ ਨੂੰ ਜਨਮ ਦੇ ਰਹੀ ਹੈ। ਸਨਾ ਦੇ ਪ੍ਰਸ਼ੰਸਕ ਨਿਆਂ ਦੀ ਮੰਗ ਕਰ ਰਹੇ ਹਨ।

ਮੈਡੀਕਲ ਜਾਂਚ

ਸਨਾ ਯੂਸੁਫ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (PIMS) ‘ਚ ਭੇਜਿਆ ਗਿਆ ਹੈ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

LEAVE A REPLY

Please enter your comment!
Please enter your name here