ਲਿਓਨਲ ਮੇਸੀ ਨੂੰ ਪਹਿਲੇ ਮਾਰਕਾ ਅਮਰੀਕਾ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

0
52

ਸਪੋਰਟਸ ਡੈਸਕ : ਅਮਰੀਕੀ ਕਲੱਬ ਇੰਟਰ ਮਿਆਮੀ ਲਈ ਖੇਡਣ ਵਾਲੇ ਅਰਜਨਟੀਨਾ ਦੇ ਫੁੱਟਬਾਲ ਸਟਾਰ ਲਿਓਨਲ ਮੇਸੀ (Argentine football star Lionel Messi) ਨੂੰ ਪਹਿਲੇ ਮਾਰਕਾ ਅਮਰੀਕਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਸਪੇਨ ਦੀ ਇੱਕ ਮੀਡੀਆ ਕੰਪਨੀ ਵੱਲੋਂ ਦਿੱਤਾ ਗਿਆ ਜੋ ਮੇਸੀ ਦੀਆਂ ਕਈ ਪ੍ਰਾਪਤੀਆਂ ਵਿੱਚ ਤਾਜ਼ਾ ਜੋੜ ਹੈ।

ਉਨ੍ਹਾਂ ਨੇ ਕਲੱਬ ਜਾਂ ਦੇਸ਼ ਲਈ ਰਿਕਾਰਡ 46 ਟਰਾਫੀਆਂ ਅਤੇ ਵਿਅਕਤੀਗਤ ਪੱਧਰ ‘ਤੇ ਘੱਟੋ-ਘੱਟ 56 ਹੋਰ ਪੁਰਸਕਾਰ ਜਿੱਤੇ ਹਨ। ਇੰਟਰ ਮਿਆਮੀ ਦੇ ਘਰੇਲੂ ਮੈਦਾਨ ਚੇਜ਼ ਸਟੇਡੀਅਮ ‘ਚ ਆਯੋਜਿਤ ਪ੍ਰੋਗਰਾਮ ਦੌਰਾਨ ਅਰਜਨਟੀਨੀ ਸੁਪਰਸਟਾਰ ਨੇ ਸਪੈਨਿਸ਼ ‘ਚ ਕਿਹਾ, ”ਇਹ ਲੰਬਾ ਸਫ਼ਰ ਰਿਹਾ ਹੈ। ਇਸ ਦੌਰਾਨ ਅਸੀਂ ਕਈ ਖੂਬਸੂਰਤ ਚੀਜ਼ਾਂ ਦਾ ਅਨੁਭਵ ਕੀਤਾ ਹੈ ਪਰ ਇਸ ਦੌਰਾਨ ਕੁਝ ਅਜੀਬ ਪਲ ਵੀ ਆਏ ਹਨ।

ਇਸ 20 ਸਾਲਾਂ ਦੇ ਸਫ਼ਰ ਵਿੱਚ ਸਭ ਕੁਝ ਅਨੁਕੂਲ ਨਹੀਂ ਸੀ। ਤੁਸੀਂ ਹਰ ਸਮੇਂ ਜਿੱਤ ਨਹੀਂ ਸਕਦੇ। ਮੇਸੀ ਦੀ ਅਗਵਾਈ ‘ਚ ਅਰਜਨਟੀਨਾ ਨੇ 2022 ‘ਚ ਵਿਸ਼ਵ ਕੱਪ ਜਿੱਤਿਆ, ਜਿਸ ਨੂੰ ਇਹ ਸਟਾਰ ਫੁੱਟਬਾਲਰ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਪੁਰਸਕਾਰ ਮੰਨਦਾ ਹੈ।

LEAVE A REPLY

Please enter your comment!
Please enter your name here