ਧੁੰਦ ਕਾਰਨ ਟਰੇਨਾਂ ਦੇ ਸਮੇਂ ਤੋਂ ਲੇਟ ਪਹੁੰਚਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਕਰਨਾ ਪੈ ਰਿਹਾ ਸਾਹਮਣਾ

0
44

ਜਲੰਧਰ : ਪੰਜਾਬ ‘ਚ ਠੰਡ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਵੱਖ-ਵੱਖ ਟਰੇਨਾਂ ਦੇਰੀ ਨਾਲ ਜਲੰਧਰ ਅਤੇ ਕੈਂਟ ਸਟੇਸ਼ਨਾਂ (Jalandhar and Cantt Stations) ’ਤੇ ਪੁੱਜੀਆਂ, ਜੋ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀਆਂ।

ਅੱਜ ਸਵੇਰੇ ਅਤੇ ਬੀਤੀ ਰਾਤ ਸਿਟੀ ਸਟੇਸ਼ਨ ’ਤੇ ਭਾਰੀ ਧੁੰਦ ਦੇਖਣ ਨੂੰ ਮਿਲੀ। ਸਿਟੀ ਸਟੇਸ਼ਨ ’ਤੇ ਧੁੰਦ ਕਾਰਨ 50 ਮੀਟਰ ਤੋਂ ਜ਼ਿਆਦਾ ਵਿਜ਼ੀਬਿਲਟੀ ਸੰਭਵ ਨਹੀਂ ਸੀ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬਾਹਰੀ ਇਲਾਕਿਆਂ ’ਚ ਧੁੰਦ ਜ਼ਿਆਦਾ ਪੈ ਗਈ ਹੋਵੇਗੀ। ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ 22488 ਆਪਣੇ ਨਿਰਧਾਰਿਤ ਸਮੇਂ ਤੋਂ ਸਾਢੇ 9 ਵਜੇ ਦੇ ਕਰੀਬ 35 ਮਿੰਟ ਦੀ ਦੇਰੀ ਨਾਲ 10 ਵਜੇ ਤੋਂ ਬਾਅਦ ਕੈਂਟ ਸਟੇਸ਼ਨ ਪਹੁੰਚੀ।

ਡਾ. ਅੰਬੇਡਕਰ ਨਗਰ ਤੋਂ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਆਪਣੇ ਨਿਰਧਾਰਤ ਸਮੇਂ ਤੋਂ 3 ਘੰਟੇ ਦੀ ਦੇਰੀ ਨਾਲ ਦੁਪਹਿਰ 1.30 ਵਜੇ ਕੈਂਟ ਪਹੁੰਚੀ। ਜੈਨਗਰ ਤੋਂ ਅੰਮ੍ਰਿਤਸਰ ਜਾਣ ਵਾਲੀ 14673 ਸ਼ਹੀਦ ਐਕਸਪ੍ਰੈੱਸ ਢਾਈ ਘੰਟੇ ਲੇਟ ਹੋਣ ਕਾਰਨ 5.50 ਵਜੇ ਸਿਟੀ ਸਟੇਸ਼ਨ ਪਹੁੰਚੀ।

LEAVE A REPLY

Please enter your comment!
Please enter your name here