ਬਠਿੰਡਾ : ਬਠਿੰਡਾ ‘ਚ ਅਦਾਲਤ ਕੰਪਲੈਕਸ ‘ਚ ਵੱਡਾ ਹੰਗਾਮਾ ਹੋਇਆ ਹੈ। ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ। ਇਸ ਦੌਰਾਨ ਅਦਾਲਤ ਕੰਪਲੈਕਸ ‘ਚ ਹੰਗਾਮਾ ਹੋਇਆ, ਜਿਸ ‘ਚ ਇਕ-ਦੂਜੇ ‘ਤੇ ਥੱਪੜ ਲਗਾਏ ਗਏ।
ਜ਼ਿਕਰਯੋਗ ਹੈ ਕਿ ਅੱਜ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵੀ ਮੌਜੂਦ ਸੀ ਅਤੇ ਇਸ ਮੌਕੇ ਇਕ ਹੋਰ ਔਰਤ ਗੁਰਮੀਤ ਕੌਰ ਉਰਫ ਗਗਨ ਵੀ ਅਦਾਲਤ ਪਹੁੰਚੀ। ਗੁਰਮੀਤ ਕੌਰ ਨੇ ਮਹਿਲਾ ਕਾਂਸਟੇਬਲ ‘ਤੇ ਗੰਭੀਰ ਦੋਸ਼ ਲਗਾਏ। ਗੁਰਮੀਤ ਕੌਰ ਉਰਫ ਗਗਨ ਨੇ ਦੋਸ਼ ਲਾਇਆ ਹੈ ਕਿ ਕਾਂਸਟੇਬਲ ਅਮਨਦੀਪ ਕੌਰ ਦੇ ਉਸ ਦੇ ਪਤੀ ਬਲਜਿੰਦਰ ਸੋਨੂੰ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਦੋਵੇਂ ਮਿਲ ਕੇ ਨਸ਼ਾ ਵੇਚਣ ਦਾ ਕੰਮ ਕਰਦੇ ਹਨ।
ਇਸ ਦੌਰਾਨ ਅਦਾਲਤ ਕੰਪਲੈਕਸ ‘ਚ ਔਰਤ ਦੀ ਆਪਣੇ ਪਤੀ ਨਾਲ ਬਹਿਸ ਹੋ ਗਈ ਅਤੇ ਦੋਵੇਂ ਪਤੀ-ਪਤਨੀ ਇਕ-ਦੂਜੇ ਨੂੰ ਥੱਪੜ ਮਾਰਦੇ ਅਤੇ ਮੁੱਕੇ ਮਾਰਦੇ ਨਜ਼ਰ ਆਏ। ਮੌਕੇ ‘ਤੇ ਮਾਹੌਲ ਬਹੁਤ ਗਰਮ ਸੀ ਅਤੇ ਅਦਾਲਤ ਦੇ ਕੰਪਲੈਕਸ ਵਿੱਚ ਬਹੁਤ ਹੰਗਾਮਾ ਹੋਇਆ ਸੀ। ਦੱਸ ਦੇਈਏ ਕਿ ਪੰਜਾਬ ਪੁਲਿਸ ਦੀ ਕਾਂਸਟੇਬਲ ਅਤੇ ਇੰਸਟਾ ਕੁਈਨ ਅਮਨਦੀਪ ਕੌਰ ਨੂੰ ਕਾਲੀ ਥਾਰ ਤੋਂ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਕਾਰਨ ਪੰਜਾਬ ਪੁਲਿਸ ਦੀ ਕਾਂਸਟੇਬਲ ਅਮਨਦੀਪ ਕੌਰ ਨੂੰ ਕੱਲ੍ਹ ਇੱਕ ਦਿਨ ਦਾ ਪੁਲਿਸ ਰਿਮਾਂਡ ਮਿ ਲਿਆ ਸੀ। ਰਿਮਾਂਡ ਖਤਮ ਹੋਣ ਕਾਰਨ ਅੱਜ ਇਕ ਵਾਰ ਫਿਰ ਅਦਾਲਤ ‘ਚ ਪੇਸ਼ੀ ਹੋਈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮਹਿਲਾ ਕਾਂਸਟੇਬਲ ਨੂੰ ਬਰਖਾਸਤ ਕਰ ਦਿੱਤਾ ਹੈ।