ਟੀ.ਵੀ ਪ੍ਰਸਾਰਕਾਂ ਨੇ ਆਪਣੇ ਚੈਨਲ ਬੁਕੇ ਦੀਆਂ ਦਰਾਂ ‘ਚ 5-8% ਵਾਧਾ ਕਰਨ ਦਾ ਕੀਤਾ ਫ਼ੈਸਲਾ

0
252

ਹਰਿਆਣਾ : ਟੀ.ਵੀ ਦੇਖਣ ਦੇ ਸ਼ੌਕੀਨਾਂ (TV Watchers) ਲਈ ਬੁਰੀ ਖ਼ਬਰ ਆਈ ਹੈ। 1 ਫਰਵਰੀ ਤੋਂ ਟੀ.ਵੀ ਦੇਖਣਾ ਮਹਿੰਗਾ ਹੋਣ ਜਾ ਰਿਹਾ ਹੈ। ਵੱਖ-ਵੱਖ ਰਿਪੋਰਟਾਂ ਦੇ ਅਨੁਸਾਰ, ਟੀ.ਵੀ ਪ੍ਰਸਾਰਕਾਂ ਨੇ ਆਪਣੇ ਚੈਨਲ ਬੁਕੇ ਦੀਆਂ ਦਰਾਂ ਵਿੱਚ 5-8% ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਵਾਧਾ ਡਿਜ਼ਨੀ ਸਟਾਰ, ਵਾਇਆਕੌਮ 18, ਜ਼ੀ ਐਂਟਰਟੇਨਮੈਂਟ ਅਤੇ ਸੋਨੀ ਪਿਕਚਰਜ਼ ਨੈੱਟਵਰਕ ਇੰਡੀਆ ਵਰਗੇ ਪ੍ਰਮੁੱਖ ਪ੍ਰਸਾਰਕਾਂ ਦੀਆਂ ਸਬਸਕ੍ਰਿਪਸ਼ਨ ਦਰਾਂ ਨੂੰ ਪ੍ਰਭਾਵਤ ਕਰੇਗਾ।

ਕੀਮਤ ਵਧਾਉਣ ਦੇ ਪਿੱਛੇ ਦਾ ਕਾਰਨ

ਟੀ.ਵੀ ਪ੍ਰਸਾਰਕਾਂ ਨੇ ਦਲੀਲ ਦਿੱਤੀ ਹੈ ਕਿ ਉਹ ਵਧ ਰਹੀ ਸਮੱਗਰੀ ਦੀ ਲਾਗਤ ਅਤੇ ਘਟਦੀ ਇਸ਼ਤਿਹਾਰਬਾਜ਼ੀ ਆਮਦਨੀ ਕਾਰਨ ਦਰਾਂ ਵਧਾਉਣ ਲਈ ਮਜਬੂਰ ਹਨ। ਵਿਗਿਆਪਨ ਖਰਚ (AdEx) ਦੀ ਹੌਲੀ ਵਾਧਾ ਅਤੇ ਡਿਜੀਟਲ ਪਲੇਟਫਾਰਮਾਂ ਪ੍ਰਤੀ ਵਿਗਿਆਪਨ ਰਣਨੀਤੀਆਂ ਦੇ ਬਦਲਦੇ ਰੁਝਾਨ ਨੇ ਪ੍ਰਸਾਰਕਾਂ ‘ਤੇ ਦਬਾਅ ਪਾਇਆ ਹੈ। ਇਸ ਫ਼ੈਸਲੇ ਪਿੱਛੇ ਪੇਡ ਟੀ.ਵੀ ਗਾਹਕਾਂ ਦੀ ਗਿਣਤੀ ਵਿੱਚ ਕਮੀ ਵੀ ਇੱਕ ਵੱਡਾ ਕਾਰਨ ਹੈ।

ਕਿੰਨਾ ਹੋਵੇਗਾ ਵਾਧਾ 

Sony Pictures Networks India (SPNI): ‘ਹੈਪੀ ਇੰਡੀਆ ਸਮਾਰਟ ਹਿੰਦੀ ਪੈਕ’ ਹੁਣ 48 ਰੁਪਏ ਦੀ ਬਜਾਏ 54 ਰੁਪਏ ਵਿੱਚ ਉਪਲਬਧ ਹੋਵੇਗਾ।

Zee Entertainment (ZEEL): ‘ਫੈਮਿਲੀ ਪੈਕ ਹਿੰਦੀ SD’ ਦੀ ਕੀਮਤ 47 ਰੁਪਏ ਤੋਂ ਵਧਾ ਕੇ 53 ਰੁਪਏ ਕਰ ਦਿੱਤੀ ਗਈ ਹੈ। ਇਸ ਵਿੱਚ ਇੱਕ ਨਵਾਂ ਚੈਨਲ ‘ਜ਼ੀ ਕੈਫੇ’ ਜੋੜਿਆ ਗਿਆ ਹੈ।

Jio Star: ਪਹਿਲਾਂ ਹੀ ਆਪਣੇ ਪੈਕੇਜਾਂ ਦੀਆਂ ਕੀਮਤਾਂ ਵਧਾਉਣ ਦੇ ਸੰਕੇਤ ਦੇ ਚੁੱਕੇ ਹਨ।

LEAVE A REPLY

Please enter your comment!
Please enter your name here