ED ਨੇ ਕੰਨੜ ਫਿਲਮ ਅਦਾਕਾਰਾ ਰਾਣਿਆ ਰਾਓ ਵਿਰੁੱਧ ਮਨੀ ਲਾਂਡਰਿੰਗ ਦਾ ਕੇਸ ਕੀਤਾ ਦਰਜ

0
56

ਬੰਗਲੁਰੂ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕੰਨੜ ਫਿਲਮ ਅਦਾਕਾਰਾ ਰਾਣਿਆ ਰਾਓ ਵਿਰੁੱਧ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਲਿਆ ਹੈ। ਰਾਣਿਆ ਰਾਓ ਨੂੰ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 14.2 ਕਿਲੋਗ੍ਰਾਮ ਸੋਨੇ ਦੀ ਤਸਕਰੀ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ।

33 ਸਾਲਾ ਰਾਣਿਆ ਰਾਓ ਇੱਕ ਮਸ਼ਹੂਰ ਕੰਨੜ ਅਦਾਕਾਰਾ ਹੈ। ਉਹ ਸੀਨੀਅਰ ਆਈਪੀਐਸ ਅਧਿਕਾਰੀ ਦੀ ਮਤਰੇਈ ਧੀ ਹੈ। ਇਸ ਮਾਮਲੇ ਨੇ ਬੰਗਲੁਰੂ ਅਤੇ ਰਾਸ਼ਟਰੀ ਪੱਧਰ ‘ਤੇ ਹਲਚਲ ਮਚਾ ਦਿੱਤੀ ਹੈ। ਤਿੰਨ ਵੱਖ-ਵੱਖ ਏਜੰਸੀਆਂ ਦੀ ਜਾਂਚ ਜ਼ੋਰਾਂ ‘ਤੇ ਚੱਲ ਰਹੀ ਹੈ, ਅਤੇ ਅਗਲੇ ਦਿਨਾਂ ‘ਚ ਹੋਰ ਖੁਲਾਸਿਆਂ ਦੀ ਉਮੀਦ ਹੈ।

LEAVE A REPLY

Please enter your comment!
Please enter your name here