ਇੰਡੀਗੋ ਏਅਰਲਾਈਨਜ਼ 5 ਜੂਨ ਤੋਂ ਆਦਮਪੁਰ ਹਵਾਈ ਅੱਡੇ ਤੋਂ ਆਪਣੀ ਨਿਯਮਤ ਹਵਾਈ ਸੇਵਾ ਕਰੇਗਾ ਸ਼ੁਰੂ

0
55

ਜਲੰਧਰ : ਇੰਡੀਗੋ ਏਅਰਲਾਈਨਜ਼ 5 ਜੂਨ ਤੋਂ ਆਦਮਪੁਰ ਹਵਾਈ ਅੱਡੇ ਤੋਂ ਆਪਣੀ ਨਿਯਮਤ ਹਵਾਈ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਇਸ ਸਬੰਧ ਵਿੱਚ, ਇੰਡੀਗੋ ਕੰਪਨੀ ਦੀ ਇੱਕ ਸੀਨੀਅਰ ਟੀਮ ਬੀਤੇ ਦਿਨ ਆਦਮਪੁਰ ਪਹੁੰਚੀ ਅਤੇ ਹਵਾਈ ਅੱਡੇ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਇੰਡੀਗੋ ਦੇ ਮੁੰਬਈ ਸਥਿਤ ਮੁੱਖ ਦਫ਼ਤਰ ਦੇ ਅਧਿਕਾਰੀਆਂ ਨੇ ਉਡਾਣਾਂ ਨੂੰ ਸੁਚਾਰੂ ਢੰਗ ਨਾਲ ਮੁੜ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ ਲਈ ਹਵਾਈ ਅੱਡੇ ਦੇ ਰਨਵੇ, ਯਾਤਰੀ ਇਮਾਰਤ ਅਤੇ ਮੁੱਖ ਗੇਟ ਖੇਤਰ ਸਮੇਤ ਪੂਰੇ ਅਹਾਤੇ ਦਾ ਮੁਆਇਨਾ ਕੀਤਾ।

ਟੀਮ ਵਿੱਚ ਇੰਡੀਗੋ ਕੰਪਨੀ ਦੇ ਡਾਇਰੈਕਟਰ ਸੁਰਿੰਦਰਪਾਲ ਸਿੰਘ ਨੈਰਿਲ, ਏਅਰ ਟ੍ਰੈਫਿਕ ਮੈਨੇਜਮੈਂਟ ਤੋਂ ਵਿਕਾਸ ਮਹਿਤਾ, ਏਅਰਪੋਰਟ ਓਪਰੇਸ਼ਨ ਅਤੇ ਪੈਸੇਂਜਰ ਸਰਵਿਸ ਤੋਂ ਦੀਪਕ ਦਹੀਆ, ਏਅਰਪੋਰਟ ਓਪਰੇਸ਼ਨ ਅਤੇ ਗਾਹਕ ਸਹਾਇਤਾ ਅਧਿਕਾਰੀ ਸੁਨੀਲ ਕੁਮਾਰ ਸਿੰਘ, ਸੁਰੱਖਿਆ (CISF), ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਪੁਸ਼ਪੇਂਦਰ ਕੁਮਾਰ ਨਿਰਾਲਾ, ਅਮਿਤ ਕੁਮਾਰ (ਸਹਾਇਕ ਜਨਰਲ ਮੈਨੇਜਰ), ਸੂਰਜ ਯਾਦਵ, ਸੂਰਿਆ ਪ੍ਰਤਾਪ ਅਤੇ ਮੋਹਨ ਪੰਵਾਰ ਆਦਿ ਸ਼ਾਮਲ ਸਨ। ਸੂਤਰਾਂ ਅਨੁਸਾਰ, ਨਿਰੀਖਣ ਦੇ ਨਤੀਜੇ ਸਕਾਰਾਤਮਕ ਰਹੇ ਹਨ ਅਤੇ ਇੰਡੀਗੋ ਵੱਲੋਂ ਜਲਦੀ ਹੀ ਆਦਮਪੁਰ ਹਵਾਈ ਅੱਡੇ ਤੋਂ ਨਿਯਮਤ ਯਾਤਰੀ ਉਡਾਣਾਂ ਸ਼ੁਰੂ ਕਰਨ ਦੀ ਸੰਭਾਵਨਾ ਹੈ। ਇਸ ਨਾਲ ਸਥਾਨਕ ਲੋਕਾਂ ਨੂੰ ਸਿੱਧੀ ਹਵਾਈ ਯਾਤਰਾ ਦੀ ਸਹੂਲਤ ਮਿਲੇਗੀ।

LEAVE A REPLY

Please enter your comment!
Please enter your name here