ਡੀ ਗੁਕੇਸ਼ ਨੇ ਆਪਣੇ 19ਵੇਂ ਜਨਮਦਿਨ ‘ਤੇ ਨਾਰਵੇ ਸ਼ਤਰੰਜ ‘ਚ ਖੋਲ੍ਹਿਆ ਆਪਣਾ ਖਾਤਾ

0
103

Sports News : ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੇ ਵੀਰਵਾਰ, ਯਾਨੀ ਅੱਜ ਆਪਣੇ 19ਵੇਂ ਜਨਮਦਿਨ ‘ਤੇ ਨਾਰਵੇ ਸ਼ਤਰੰਜ ਵਿੱਚ 3 ਅੰਕਾਂ ਨਾਲ ਆਪਣਾ ਖਾਤਾ ਖੋਲ੍ਹਿਆ।

ਪਹਿਲੇ ਦੋ ਰਾਊਂਡ  ਵਿੱਚ ਵਿਸ਼ਵ ਨੰਬਰ 1 ਨਾਰਵੇਈ ਮੈਗਨਸ ਕਾਰਲਸਨ ਅਤੇ ਹਮਵਤਨ ਅਰਜੁਨ ਏਰੀਗੈਸੀ ਤੋਂ ਲਗਾਤਾਰ ਹਾਰਾਂ ਦਾ ਸਾਮਨਾ ਕਰਨ ਵਾਲੇ ਗੁਕੇਸ਼ ਨੇ ਸਭ ਤੋਂ ਵਧੀਆ ਰੈਪਿਡ  ਅਤੇ ਬਲਿਟਜ਼ ਖਿਡਾਰੀਆਂ ਵਿੱਚੋਂ ਇੱਕ ਨਾਕਾਮੁਰਾ ਨੂੰ ਸਮੇਂ ਦੇ ਦਬਾਅ ਹੇਠ ਪਾ ਦਿੱਤਾ ਅਤੇ 42 ਚਾਲਾਂ ਵਿੱਚ ਖੇਡ ਜਿੱਤ ਲਈ।

ਗੁਕੇਸ਼, ਪਿਛਲੇ ਦੋ ਮੈਚਾਂ ਵਿੱਚ ਲਗਾਤਾਰ ਸਮੇਂ ਦੇ ਦਬਾਅ ਹੇਠ ਸੀ। ਪਰ ਇਸ ਮੈਚ ਵਿੱਚ, ਉਨ੍ਹਾਂ ਨੇ ਛੇ ਖਿਡਾਰੀਆਂ ਵਾਲੇ ਡਬਲ ਰਾਊਂਡ-ਰੋਬਿਨ ਟੂਰਨਾਮੈਂਟ ਦੇ ਤੀਜੇ ਦੌਰ ਵਿੱਚ ਨਾਕਾਮੁਰਾ ਨੂੰ ਘੜੀ ਵੱਲ ਦੇਖਣ ਲਈ ਮਜਬੂਰ ਕੀਤਾ।

ਡੀ ਗੁਕੇਸ਼ ਨੇ ਇਹ ਮੈਚ ਜਿੱਤਣ ਤੋਂ ਬਾਅਦ, ਕਿਹਾ, ‘ਮੈਂ ਕਾਫ਼ੀ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਮੇਰਾ ਸਮਾਂ  ਪ੍ਰਬੰਧਨ ਅੱਜ ਪਹਿਲਾਂ ਨਾਲੋਂ ਬਿਹਤਰ ਸੀ। ਉਨ੍ਹਾਂ  (ਨਾਕਾਮੁਰਾ) ਕੋਲ ਡਰਾਅ ਲਈ ਕੁਝ ਮੌਕੇ ਸਨ, ਪਰ ਮੈਨੂੰ ਲੱਗਦਾ ਹੈ ਕਿ, ਕੁੱਲ ਮਿਲਾ ਕੇ, ਇਹ ਚੰਗਾ ਸੀ’।

ਇਹ ਪੁੱਛੇ ਜਾਣ ‘ਤੇ ਉਪਰੰਤ ਕਿ ਕੀ ਉਹ ਟੂਰਨਾਮੈਂਟ ਦੇ ਅੱਗੇ ਵਧਣ ਦੇ ਨਾਲ ਆਰਮਾਗੇਡਨ ਟਾਈ-ਬ੍ਰੇਕ ਵਿੱਚ ਆਰਾਮਦਾਇਕ ਹੋਣਗੇ, ਗੁਕੇਸ਼ ਨੇ ਕਿਹਾ, “ਹਾਂ, ਮੇਰਾ ਮਤਲਬ ਹੈ ਕਿ ਕਿਸੇ ਸਮੇਂ ਇਹ ਜ਼ਰੂਰ ਆਵੇਗਾ। ਪਰ ਹੁਣ, ਮੈਂ ਇਸ (ਜਿੱਤ) ਤੋਂ ਖੁਸ਼ ਹਾਂ।”

LEAVE A REPLY

Please enter your comment!
Please enter your name here