ਦੀਪਿਕਾ ‘ਤੇ ਰਣਵੀਰ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਇਸ ਨਵੇਂ ਘਰ ‘ਚ ਹੋਣਗੇ ਸ਼ਿਫਟ

0
66

ਮੁੰਬਈ : ਬੀ-ਟਾਊਨ ਦੀ ਜੋੜੀ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ (Ranveer Singh and Deepika Padukone) ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਦੀਪਵੀਰ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਦੀਪਿਕਾ ਸਤੰਬਰ ‘ਚ ਰਣਬੀਰ ਦੇ ਬੱਚੇ ਨੂੰ ਜਨਮ ਦੇਵੇਗੀ। ਇਨ੍ਹਾਂ ਸਾਰੀਆਂ ਖ਼ਬਰਾਂ ਦੇ ਵਿਚਕਾਰ ਉਨ੍ਹਾਂ ਨੂੰ ਲੈ ਕੇ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਤਾਜ਼ਾ ਰਿਪੋਰਟਾਂ ਦੀ ਮੰਨੀਏ ਤਾਂ ਦੀਪਿਕਾ ਅਤੇ ਰਣਵੀਰ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਇੱਕ ਨਵੇਂ ਘਰ ਵਿੱਚ ਸ਼ਿਫਟ ਹੋਣ ਦੀ ਯੋਜਨਾ ਬਣਾ ਰਹੇ ਹਨ। ਬੱਚੇ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਸੁਪਨਿਆਂ ਦਾ ਘਰ ਤਿਆਰ ਹੈ।

ਖ਼ਬਰਾਂ ਦੀ ਮੰਨੀਏ ਤਾਂ ਰਣਵੀਰ-ਦੀਪਿਕਾ ਦਾ ਨਵਾਂ ਘਰ ਬਾਂਦਰਾ ਬੈਂਡਸਟੈਂਡ ‘ਚ ਹੈ, ਜੋ ਇਕ ਬਿਲਡਿੰਗ ਦੀ 16ਵੀਂ ਤੋਂ 19ਵੀਂ ਮੰਜ਼ਿਲ ‘ਤੇ ਬਣਿਆ ਹੈ। ਇਹ ਸਮੁੰਦਰ ਸੀ-ਫੇਸਿੰਗ ਅਪਾਰਟਮੈਂਟ ਹੈ, ਜਿਸ ਦੀ ਕੀਮਤ ਲਗਭਗ 100 ਕਰੋੜ ਰੁਪਏ ਹੈ। ਖਾਸ ਗੱਲ ਇਹ ਹੈ ਕਿ ਦੀਪਵੀਰ ਦਾ ਨਵਾਂ ਘਰ ਸ਼ਾਹਰੁਖ ਖਾਨ ਦੀ ਮੰਨਤ ਦੇ ਕੋਲ ਹੈ।

ਦੱਸ ਦੇਈਏ ਕਿ ਦੀਪਿਕਾ ਅਤੇ ਰਣਵੀਰ ਸਿੰਘ ਦਾ ਵਿਆਹ ਸਾਲ 2018 ਵਿੱਚ ਹੋਇਆ ਸੀ। ਵਿਆਹ ਦੇ 6 ਸਾਲ ਬਾਅਦ ਇਹ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਕਾਫੀ ਉਤਸ਼ਾਹਿਤ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੂਕੋਣ ਨੂੰ ਆਖਰੀ ਵਾਰ ਸੁਪਰਹਿੱਟ ਫਿਲਮ ਕਲਕੀ 2898 ਈ.ਡੀ ਵਿੱਚ ਦੇਖਿਆ ਗਿਆ ਸੀ। ਫਿਲਮ ‘ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ਼ ਹੋਈ ਸੀ।

LEAVE A REPLY

Please enter your comment!
Please enter your name here