ਅੱਜ ਆਇਰਾ ਦੇ ਵਿਆਹ ਦੀ ਹੋਵੇਗੀ “ਗਰੈਂਡ ਰਿਸੈਪਸ਼ਨ ਪਾਰਟੀ”

0
205

ਮੁੰਬਈ : ਆਮਿਰ ਖਾਨ (Aamir Khan) ਦੀ ਬੇਟੀ ਆਇਰਾ ਖਾਨ (Aira Khan) ਨੇ ਰਾਜਸਥਾਨ ਦੇ ਉਦੈਪੁਰ ‘ਚ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ( Nupur Shikre) ਨਾਲ ਰਵਾਇਤੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਹੈ। ਦੋਵਾਂ ਦੇ ਵਿਆਹ ਦੇ ਪ੍ਰੋਗਰਾਮ 6 ਜਨਵਰੀ ਤੋਂ 10 ਜਨਵਰੀ ਤੱਕ ਚੱਲਦੇ ਰਹੇ ਸਨ। ਹਰ ਪਾਸੇ ਇਸ ਗਰੈਂਡ ਵੈਡਿੰਗ ਦੀ ਖੂਬ ਚਰਚਾ ਸੀ। ਇਸ ਤੋਂ ਪਹਿਲਾਂ ਆਇਰਾ ਅਤੇ ਨੂਪੁਰ ਨੇ 3 ਜਨਵਰੀ ਨੂੰ ਮੁੰਬਈ ‘ਚ ਆਪਣੀ ਮੈਰਿਜ ਰਜਿਸਟਰ ਕਰਵਾਈ ਸੀ, ਜਿਸ ‘ਚ ਨੂਪੁਰ ਅਤੇ ਆਇਰਾ ਦੀ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ਗਰੈਂਡ ਵੈਡਿੰਗ ਤੋਂ ਬਾਅਦ ਹੁਣ ਆਮਿਰ ਖਾਨ ਮੁੰਬਈ ‘ਚ ਇਕ ਗ੍ਰੈਂਡ ਵੈਡਿੰਗ ਰਿਸੈਪਸ਼ਨ ਦਾ ਆਯੋਜਨ ਵੀ ਕਰ ਰਹੇ ਹਨ, ਜਿਸ ‘ਚ ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਨੂੰ ਸੱਦਾ ਭੇਜਿਆ ਗਿਆ ਹੈ।

ਆਯਰਾ ਅਤੇ ਨੂਪੁਰ ਸ਼ਿਖਰੇ ਦੇ ਗ੍ਰੈਂਡ ਵੈਡਿੰਗ ਰਿਸੈਪਸ਼ਨ ‘ਚ 2500 ਤੋਂ ਜ਼ਿਆਦਾ ਮਹਿਮਾਨ ਸ਼ਾਮਲ ਹੋਣ ਜਾ ਰਹੇ ਹਨ। ਇਨ੍ਹਾਂ ‘ਚ ਬਾਲੀਵੁੱਡ ਅਤੇ ਦੂਸਰੀ ਇੰਡਸਟਰੀ ਦੇ ਕਈ ਵੱਡੇ ਨਾਮ ਸ਼ਾਮਲ ਹੋਣ ਦੀ ਉਮੀਦ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੈਡਿੰਗ ਰਿਸੈਪਸ਼ਨ ਅੱਜ ਯਾਨੀ 13 ਜਨਵਰੀ ਨੂੰ ਸ਼ਾਮ 7 ਵਜੇ ਸ਼ੁਰੂ ਹੋਵੇਗੀ, ਜਿਸ ‘ਚ ਮੈਨਯੂ ਤੋਂ ਲੈ ਕੇ ਪਾਰਟੀ ਦੀ ਸਜਾਵਟ ਤੱਕ ਸਭ ਕੁਝ ਖਾਸ ਹੋਣ ਵਾਲਾ ਹੈ।

ਖ਼ਬਰਾਂ ਮੁਤਾਬਕ ਆਮਿਰ ਖਾਨ ਨੇ ਆਪਣੀ ਬੇਟੀ ਆਇਰਾ ਦੇ ਵੈਡਿੰਗ ਰਿਸੈਪਸ਼ਨ ‘ਚ ਸ਼ਾਮਲ ਹੋਣ ਲਈ ਕਈ ਮਸ਼ਹੂਰ ਹਸਤੀਆਂ ਨੂੰ ਸੱਦਾ ਭੇਜਿਆ ਹੈ। ਸਿਤਾਰਿਆਂ ਨਾਲ ਭਰੇ ਇਸ ਗ੍ਰੈਂਡ ਰਿਸੈਪਸ਼ਨ ‘ਚ ਸਲਮਾਨ ਖਾਨ, ਸ਼ਾਹਰੁਖ ਖਾਨ, ਦਿਓਲ ਫੈਮਿਲੀ, ਭੱਟ ਪਰਿਵਾਰ ਅਤੇ ਕਪੂਰ ਪਰਿਵਾਰ ਸਮੇਤ ਇੰਡਸਟਰੀ ਦੇ ਕਈ ਦਿੱਗਜ ਸ਼ਾਮਲ ਹੋਣਗੇ ਅਤੇ ਰਿਸੈਪਸ਼ਨ ਦੀ ਰੌਣਕ ਵਧਾਉਣਗੇ।

ਇਸ ਰਿਸੈਪਸ਼ਨ ਨੂੰ ਖਾਸ ਬਣਾਉਣ ਲਈ ਆਮਿਰ ਖਾਨ ਕੋਈ ਕਸਰ ਨਹੀਂ ਛੱਡ ਰਹੇ ਹਨ। ਮਹਿਮਾਨਾਂ ਦੇ ਸੁਆਗਤ ਲਈ ਉਨ੍ਹਾਂ ਨੇ  ਵਿਸ਼ੇਸ਼ ਮੈਨਯੂ ਤਿਆਰ ਕੀਤਾ ਹੈ। ਜਿਸ ਵਿੱਚ 9 ਵੱਖ-ਵੱਖ ਰਾਜਾਂ ਦੇ ਪਕਵਾਨ ਸ਼ਾਮਲ ਹਨ। ਖਾਸ ਤੌਰ ‘ਤੇ ਸਾਰੇ ਰਾਜਾਂ ਦੇ ਰਵਾਇਤੀ ਪਕਵਾਨ ਵਿਸ਼ੇਸ਼ ਹੋਣਗੇ। ਇਨ੍ਹਾਂ ਵਿੱਚ ਗੁਜਰਾਤੀ ਤੋਂ ਮਹਾਰਾਸ਼ਟਰੀ ਪਕਵਾਨ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਆਮਿਰ ਦੀ ਲਾਡਲੀ ਬੇਟੀ ਦਾ ਗ੍ਰੈਂਡ ਰਿਸੈਪਸ਼ਨ NCACC ਗਰਾਊਂਡ ‘ਚ ਆਯੋਜਿਤ ਹੋਣ ਜਾ ਰਿਹਾ ਹੈ। ਆਮਿਰ ਖਾਨ ਨੇ ਆਪਣੀ ਬੇਟੀ ਅਤੇ ਜਵਾਈ ਨੂੰ ਆਸ਼ੀਰਵਾਦ ਦੇਣ ਸਾਰਿਆਂ ਨੂੰ ਦਾ ਸੱਦਾ ਦਿੱਤਾ ਹੈ।

ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਆਇਰਾ ਖਾਨ ਅਤੇ ਨੂਪੁਰ ਸ਼ਿਖਰੇ 3 ਸਾਲ ਤੱਕ ਇਕੱਠੇ ਰਹੇ ਸਨ। ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਤੋਂ ਬਾਅਦ ਆਇਰਾ ਅਤੇ ਨੂਪੁਰ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ ਅਤੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਪਰਿਵਾਰ ਨਾਲ ਵੀ ਸਾਂਝਾ ਕੀਤਾ। ਆਇਰਾ-ਨੂਪੁਰ ਦੇ ਵਿਆਹ ਤੋਂ ਦੋਵਾਂ ਦੇ ਪਰਿਵਾਰ ਵਾਲੇ ਵੀ ਕਾਫੀ ਖੁਸ਼ ਹਨ।

LEAVE A REPLY

Please enter your comment!
Please enter your name here