ਚੰਡੀਗੜ੍ਹ ‘ਚ ਆਪਣੇ ਕੰਸਰਟ ਦੌਰਾਨ ਏ.ਪੀ ਢਿੱਲੋਂ ਨੇ ਦਿਲਜੀਤ ਦੋਸਾਂਝ ‘ਤੇ ਲਈ ਚੁਟਕੀ , ਕਹੀ ਇਹ ਗੱਲ

0
97

ਪੰਜਾਬ : ਪੰਜਾਬੀ ਗਾਇਕ ਦਿਲਜੀਤ ਦੋਸਾਂਝ (Punjabi Singer Diljit Dosanjh) ਅਤੇ ਏ.ਪੀ ਢਿੱਲੋਂ ਵਿਚਾਲੇ ਵਿਵਾਦ ਛਿੜ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਆਪਣੇ ਇੰਦੌਰ ਕੰਸਰਟ ਵਿੱਚ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ ਕਰ ਰਹੇ ਗਾਇਕਾਂ ਏ.ਪੀ ਢਿੱਲੋਂ ਅਤੇ ਕਰਨ ਔਜਲਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ। ਇਸ ਤੋਂ ਬਾਅਦ ਹੁਣ ਏ.ਪੀ ਢਿੱਲੋਂ ਨੇ ਚੰਡੀਗੜ੍ਹ ‘ਚ ਆਪਣੇ ਕੰਸਰਟ ਦੌਰਾਨ ਦਿਲਜੀਤ ਦੋਸਾਂਝ ‘ਤੇ ਚੁਟਕੀ ਲਈ ਹੈ। ਇਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਦੋਵਾਂ ਗਾਇਕਾਂ ਦੇ ਪ੍ਰਸ਼ੰਸਕਾਂ ਵਿਚਾਲੇ ਬਹਿਸ ਵੀ ਛਿੜ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਇੰਦੌਰ ਕੰਸਰਟ ਵਿੱਚ ਦਿਲਜੀਤ ਨੇ ਆਪਣੇ ਦੋ ਭਰਾਵਾਂ ਦੇ ਭਾਰਤ ਵਿੱਚ ਟੂਰ ਸ਼ੁਰੂ ਕਰਨ ਦਾ ਜ਼ਿਕਰ ਕੀਤਾ ਸੀ। ਆਪਣੇ ਇਸ ਬਿਆਨ ‘ਤੇ ਏ.ਪੀ.ਢਿਲੋਂ ਨੇ ਆਪਣੇ ਸਮਾਰੋਹ ‘ਚ ਕਿਹਾ ਕਿ ‘ਪਹਿਲਾਂ ਮੈਨੂੰ ਇੰਸਟਾਗ੍ਰਾਮ ‘ਤੇ ਅਨਬਲੌਕ ਕਰੋ ਅਤੇ ਫਿਰ ਮੇਰੇ ਨਾਲ ਗੱਲ ਕਰੋ।’ ਇਸ ਤੋਂ ਬਾਅਦ ਦਿਲਜੀਤ ਨੇ ਵੀ ਜਵਾਬ ਦਿੱਤਾ ਅਤੇ ਇੰਸਟਾਗ੍ਰਾਮ ਸਟੋਰੀ ‘ਤੇ ਇਕ ਨੋਟ ਸ਼ੇਅਰ ਕੀਤਾ। ਇਸ ‘ਚ ਉਨ੍ਹਾਂ ਨੇ ਲਿਖਿਆ, ‘ਮੈਂ ਤੁਹਾਨੂੰ ਕਦੇ ਬਲਾਕ ਨਹੀਂ ਕੀਤਾ। ਮੇਰੇ ਪੰਗੇ ਸਰਕਾਰਾਂ ਨਾਲ ਹੋ ਸਕਦੇ ਆ..ਕਲਾਕਾਰਾਂ ਨਾਲ ਨਹੀਂ।

LEAVE A REPLY

Please enter your comment!
Please enter your name here