Breaking News

ਕਪੂਰਥਲਾ ਵਿਖੇ ਆਈ.ਟੀ.ਸੀ. ਕੰਪਨੀ ਦੇ ਫੂਡ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਸੂਬੇ ‘ਚ ਫ਼ਸਲੀ ਵੰਨ-ਸੁਵੰਨਤਾ ਨੂੰ ਵੀ ਮਿਲੇਗਾ ਵੱਡਾ ਹੁਲਾਰਾ: ਕੈਪਟਨ

ਕਪੂਰਥਲਾ, 14 ਦਸੰਬਰ (ਪੱਤਰ ਪ੍ਰੇਰਕ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਈ.ਟੀ.ਸੀ. ਕੰਪਨੀ ਦੇ ਆਲ੍ਹਾ ਦਰਜੇ ਦੇ ਇੰਟੇਗ੍ਰੇਟਿਡ ਮੈਨੂਫੈਕਚਰਿੰਗ ਐਂਡ ਲੌਜਿਸਟਿਕ ਫੈਸਿਲਟੀ ਦਾ ਉਦਘਾਟਨ ਕੀਤਾ ਜਿਸ ਨਾਲ ਸੂਬੇ ਦੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਵੱਡਾ ਹੁਲਾਰਾ ਮਿਲਣ ਦੇ ਨਾਲ-ਨਾਲ ਸੰਕਟ ‘ਚੋਂ ਗੁਜ਼ਰ ਰਹੀ ਆਰਥਿਕਤਾ ਨੂੰ ਵੀ ਮਜ਼ਬੂਤੀ …

Read More »

ਵਿਸ਼ਵ ਯੁੱਧਾਂ ਦੌਰਾਨ ਸਿੱਖਾਂ ਨੇ 19 ਮੁਲਕਾਂ ‘ਚ ਗੱਡੇ ਸਨ ਬਹਾਦਰੀ ਦੇ ਝੰਡੇ

ਅੰਮ੍ਰਿਤਸਰ, 14 ਦਸੰਬਰ (ਗੁਰਦਿਆਲ ਸਿੰਘ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਜਾ ਰਹੀ ਧਾਰਮਿਕ ਸੰਸਥਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਵਿਖੇ ਸੰਸਾਰ ਦੀ ਪਹਿਲੀ ਅਤੇ ਦੂਜੀ ਜੰਗ ਸਮੇਂ ਬ੍ਰਿਟਿਸ਼ ਫ਼ੌਜ ਵਿੱਚ ਸਿੱਖ ਸੈਨਿਕਾਂ ਦੀ ਭੂਮਿਕਾ ਅਤੇ ਪਾਏ ਗਏ ਯੋਗਦਾਨ ਬਾਰੇ ਸੈਮੀਨਾਰ ਕਰਵਾਇਆ ਗਿਆ। ਸੰਸਾਰ ਜੰਗਾਂ ਦੌਰਾਨ ਬਹਾਦਰ ਸਿੱਖ …

Read More »

ਪੰਜਾਬ ‘ਚੋਂ ਤੇਜ਼ੀ ਨਾਲ ਘੱਟ ਰਿਹੈ ਆਮ ਆਦਮੀ ਪਾਰਟੀ ਦਾ ਆਧਾਰ!

ਚੰਡੀਗੜ੍ਹ ,13 ਦਸੰਬਰ  (ਪੱਤਰ ਪ੍ਰੇਰਕ) : ਆਮ ਆਦਮੀ ਪਾਰਟੀ ਦਾ ਅਸਰ ਪੰਜਾਬ ਵਿੱਚ ਤੇਜ਼ੀ ਨਾਲ ਖਤਮ ਹੋ ਰਿਹਾ ਜਾਪਦਾ ਹੈ।  ਇਸ ਦੀਆਂ ਤਾਜ਼ਾ ਮਿਸਾਲਾਂ ਹਨ ਕਿ ਗੁਰਦਾਸਪੁਰ ਸੀਟ ਉਤੇ ਉਸ ਦੇ ਉਮੀਦਵਾਰ ਨੂੰ ਬਹੁਤ ਹੀ ਘਟ ਵੋਟਾਂ ਮਿਲੀਆਂ। ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਵੀ ‘ਆਪ’ ਦੀ ਵੱਡੀ ਹਾਜ਼ਰੀ …

Read More »

ਹੋਟਲਾਂ ‘ਚ ਐਮ.ਆਰ.ਪੀ. ਤੋਂ ਵੱਧ ਪੈਸੇ ਲੈਣਾ ਸਹੀ: ਸੁਪਰੀਮ ਕੋਰਟ

ਨਵੀਂ ਦਿੱਲੀ, 13 ਦਸੰਬਰ  (ਪੱਤਰ ਪ੍ਰੇਰਕ) :ਆਮ ਜਨਤਾ ਦੀ ਜੇਬ ‘ਤੇ ਬੋਝ ਵਧਣ ਵਾਲਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਹੋਟਲ ਅਤੇ ਰੈਸਤਰਾਂ ਐਸੋਸੀਏਸ਼ਨ ਦੇ ਪੱਖ ‘ਚ ਵੱਡਾ ਫੈਸਲਾ ਦਿੱਤਾ ਹੈ। ਸੁਪਰੀਮ ਕੋਰਟ ਦੇ ਅਨੁਸਾਰ ਹੁਣ ਹੋਟਲ ਅਤੇ ਰੈਸਤਰਾਂ ਵਾਲੇ ਆਪਣੀ ਮਰਜ਼ੀ ਨਾਲ ਬੋਤਲਬੰਦ ਪਾਣੀ ਦੀ ਕੀਮਤ ਲੈ ਸਕਦੇ ਹਨ। ਯਾਨੀ …

Read More »

ਕੋਲਾ ਘਪਲੇ ‘ਚ ਮਧੂ ਕੋੜਾ ਦੋਸ਼ੀ ਕਰਾਰ, ਸਜ਼ਾ ਦਾ ਐਲਾਨ ਅੱਜ

ਨਵੀਂ ਦਿੱਲੀ,13 ਦਸੰਬਰ  (ਪੱਤਰ ਪ੍ਰੇਰਕ) : ਕੋਲਾ ਘਪਲੇ ਮਾਮਲੇ ‘ਚ ਵਿਸ਼ੇਸ਼ ਅਦਾਲਤ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋੜਾ ਨੂੰ ਭ੍ਰਿਸ਼ਟਾਚਾਰ, ਹੋਰ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਇਸ ਮਾਮਲੇ ‘ਚ ਸਾਬਕਾ ਕੋਲਾ ਸਕੱਤਰ ਐਚ.ਸੀ ਗੁਪਤਾ, ਹੋਰਾਂ ਨੂੰ ਵੀ ਦੋਸ਼ੀ ਠਹਿਰਾਇਆ। ਕੋਰਟ 14 ਦਸੰਬਰ ਨੂੰ ਸਜ਼ਾ ਦਾ ਐਲਾਨ …

Read More »

ਠੇਕੇਦਾਰ ਗੁਰਿੰਦਰ ਸਿੰਘ ਨੂੰ 16 ਤੱਕ ਵਿਜੀਲੈਂਸ ਦੀ ਹਿਰਾਸਤ ‘ਚ ਭੇਜਿਆ

ਚੰਡੀਗੜ੍ਹ, ,13 ਦਸੰਬਰ  (ਪੱਤਰ ਪ੍ਰੇਰਕ) : ਪੰਜਾਬ ਵਿਜੀਲੈਂਸ ਬਿਓਰੋ ਨੇ ਅੱਜ ਸਿੰਚਾਈ ਘੋਟਾਲੇ ਵਿੱਚ ਸ਼ਾਮਲ ਠੇਕੇਦਾਰ ਗੁਰਿੰਦਰ ਸਿੰਘ ਨੂੰ ਐਸ.ਏ.ਐਸ. ਨਗਰ ਵਿਖੇ ਮੁਕੱਦਮਾ ਅਦਾਲਤ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਇਸ ਘਪਲੇ ਵਿੱਚ ਸ਼ਾਮਲ ਸੇਵਾ ਮੁਕਤ ਚੀਫ ਇੰਜੀਨੀਅਰ ਹਰਵਿੰਦਰ ਸਿੰਘ ਨੂੰ ਵੀ ਆਤਮ ਸਮਰਪਣ …

Read More »

ਮੋਦੀ ਸਮੇਤ ਵੱਖ-ਵੱਖ ਆਗੂਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ,  13 ਦਸੰਬਰ  (ਪੱਤਰ ਪ੍ਰੇਰਕ) : ਸੰਸਦ ਭਾਵਨ ‘ਤੇ ਹੋਏ ਅੱਤਵਾਦੀ ਹਮਲੇ ਦੀ ਅੱਜ 16ਵੀਂ ਬਰਸੀ ਹੈ। ਅੱਜ ਤੋਂ 16 ਸਾਲ ਪਹਿਲਾਂ 13 ਦਸੰਬਰ 2001 ਨੂੰ ਜੈਸ਼-ਏ-ਮੁਹੰਮਦ ਦੇ ਪੰਜ ਅੱਤਵਾਦੀਆਂ ਨੇ ਸੰਸਦ ‘ਤੇ ਹਮਲਾ ਕੀਤਾ ਸੀ, ਹਮਲੇ ਦੌਰਾਨ ਸੁਰੱਖਿਆ ਬਲ, ਸੰਸਦ ਭਵਨ ਦੇ ਗਾਰਡ ਅਤੇ ਦਿੱਲੀ ਪੁਲਿਸ ਦੇ ਜਵਾਨ …

Read More »

ਰਾਜੀਵ ਹੱਤਿਆਕਾਂਡ ਦੀ ਸੁਣਵਾਈ 24 ਜਨਵਰੀ ਤੱਕ ਮੁਲਤਵੀ

ਨਵੀਂ ਦਿੱਲੀ, 13 ਦਸੰਬਰ  (ਪੱਤਰ ਪ੍ਰੇਰਕ) : ਸੁਪਰੀਮ ਕੋਰਟ ਨੇ ਅੱਜ ਸੰਕੇਤ ਦਿੱਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ਦੇ ਅਪਰਾਧੀ ਏ. ਜੀ. ਪੇਰਾਰਿਵਲਨ ਦੀ ਜੇਲ੍ਹ ਦੀ ਸਜ਼ਾ ਮੁਲਤਵੀ ਕਰਨੀ ਅਸੰਭਵ ਜਿਹਾ ਲੱਗਦਾ ਹੈ। ਮਨੁੱਖੀ ਬੰਬ ਵਿਚ ਵਰਤੀਆਂ ਗਈਆਂ ਦੋ ਬੈਟਰੀਆਂ ਦੀ ਸਪਲਾਈ ਕਰਨ ਵਾਲੇ …

Read More »

ਪੰਜਾਬ ‘ਚ ਸਨਅਤਾਂ ਨੂੰ 5 ਰੁ. ਪ੍ਰਤੀ ਯੂਨਿਟ ਦੇ ਹਿਸਾਬ ਨਾਲ ਹੀ ਮਿਲੇਗੀ ਬਿਜਲੀ : ਕੈਪਟਨ

ਚੰਡੀਗੜ੍ਹ,13 ਦਸੰਬਰ  (ਪੱਤਰ ਪ੍ਰੇਰਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਅਤਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸਬਸਿਡੀ ਦਰਾਂ ‘ਤੇ ਬਿਜਲੀ ਮੁਹੱਈਆ ਕਰਾਉਣ ਦੇ ਫੈਸਲੇ ਨੂੰ ਕਿਸੇ ਵੀ ਤਰ੍ਹਾਂ ਵਾਪਸ ਲਏ ਜਾਣ ਤੋਂ ਸਪੱਸ਼ਟ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪਹਿਲਾਂ ਹੀ ਉਨ੍ਹਾਂ …

Read More »

ਦੋ ਸਕੇ ਭਰਾਵਾਂ ਦੀ ਅਣਪਛਾਤੇ ਟਰਾਲੇ ਦੀ ਲਪੇਟ ‘ਚ ਆਉਣ ਨਾਲ ਮੌਤ

ਮੱਲਾਂਵਾਲਾ,13 ਦਸੰਬਰ  (ਪੱਤਰ ਪ੍ਰੇਰਕ) : ਮੱਲਾਂ ਫਿਰੋਜ਼ਪੁਰ ਰੋਡ ‘ਤੇ ਅੱਜ ਸਵੇਰੇ ਸੜਕ ਹਾਦਸੇ ਦੌਰਾਨ ਦੋ ਸਕੇ ਭਰਾਵਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੱਲਾਂਵਾਲਾ ਦੇ ਨੇੜਲੇ ਪਿੰਡ ਸੁਧਾਰਾ ਦੇ ਰਹਿਣ ਵਾਲੇ ਸਨੀ (24) ਅਤੇ ਜਸਵਿੰਦਰ ਸਿੰਘ (22) ਪੁੱਤਰ ਜਗਤਾਰ ਸਿੰਘ ਕੰਮ ਕਰਨ ਲਈ ਫਿਰੋਜ਼ਪੁਰ …

Read More »