Breaking News

ਅਕਾਲੀਆਂ ਨੂੰ ਪੁਲਿਸ ਅਫ਼ਸਰ ਨਾਜਾਇਜ਼ ਪ੍ਰੇਸ਼ਾਨ ਨਾ ਕਰਨ: ਸੁਖਬੀਰ

ਮਾਨਸਾ 23,ਫਰਵਰੀ (ਸੰਜੀਵ ਲੱਕੀ/ ਰਿੰਪੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਏਮਜ਼ ਪ੍ਰਾਜੈਕਟ ਉੱਤੇ ਕੰਮ ਸ਼ੁਰੂ ਕਰਨ ਲਈ ਲੋੜੀਂਦੀਆਂ ਮਨਜ਼ੂਰੀਆਂ ਵਿਚ ਦੇਰੀ ਕਰਕੇ ਅਤੇ ਸੂਇਆਂ ਦੀ ਉਸਾਰੀ ਦਾ ਕੰਮ ਰੋਕ ਕੇ ਇਸ ਖੇਤਰ ਨਾਲ ਵਿਤਕਰਾ ਕਰ ਰਹੀ ਹੈ। ਕੇਂਦਰੀ ਫੂਡ …

Read More »

ਹੋਲੇ-ਮੁਹੱਲੇ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ ‘ਚ ਤਿਆਰੀਆਂ ਮੁਕੰਮਲ

ਰੋਪੜ/ਸ੍ਰੀ ਆਨੰਦਪੁਰ ਸਾਹਿਬ , 23 ਫਰਵਰੀ (ਪੱਤਰ ਪ੍ਰੇਰਕ) : ਹਰ ਸਾਲ ਵਾਂਗ ਇਸ ਸਾਲ ਵੀ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੇਲੇ ‘ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਚ ਸੰਗਤ ਪੁੱਜਦੀ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ …

Read More »

ਕੈਨੇਡਾ ‘ਚ ਐਨ.ਡੀ.ਪੀ. ਆਗੂ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਦਾ ਹੋਇਆ ਵਿਆਹ

ਓਟਾਵਾ, 23 ਫਰਵਰੀ (ਪੱਤਰ ਪ੍ਰੇਰਕ) : ਕੈਨੇਡਾ ‘ਚ ਐਨ. ਡੀ. ਪੀ. ਦੇ ਲੀਡਰ ਜਗਮੀਤ ਸਿੰਘ ਨੇ ਆਪਣੀ ਮੰਗੇਤਰ ਗੁਰਕਿਰਨ ਕੌਰ ਸਿੱਧੂ ਨਾਲ ਵਿਆਹ ਕਰਵਾ ਲਿਆ ਹੈ। ਮੀਡੀਆ ਮੁਤਾਬਕ ਇਨ੍ਹਾਂ ਦਾ ਵਿਆਹ ਵੀਰਵਾਰ ਨੂੰ ਮੈਕਸੀਕੋ ਵਿਖੇ ਹੋਇਆ। 39 ਸਾਲਾ ਜਗਮੀਤ ਅਤੇ 27 ਸਾਲਾ ਗੁਰਕਿਰਨ ਕੌਰ ਨੇ ਸਿੱਖ ਮਰਿਆਦਾ ਮੁਤਾਬਕ ਵਿਆਹ ਕਰਵਾਇਆ। …

Read More »

ਸੁਪਰੀਮ ਕੋਰਟ ‘ਚ ਫਿਰ ਸਾਹਮਣੇ ਆਏ ਜੱਜਾਂ ਦੇ ਮਤਭੇਦ, ਚੀਫ ਜਸਟਿਸ ਤੋਂ ਦਖ਼ਲ ਦੀ ਮੰਗ

ਨਵੀਂ ਦਿੱਲੀ, 23 ਫਰਵਰੀ (ਪੱਤਰ ਪ੍ਰੇਰਕ) : ਸੁਪਰੀਮ ਕੋਰਟ ਦੇ ਜੱਜਾਂ ਵਿਚਕਾਰ ਇਕ ਵਾਰ ਫਿਰ ਤੋਂ ਮਤਭੇਦ ਉਭਰ ਕੇ ਸਾਹਮਣੇ ਆ ਰਹੇ ਹਨ। ਇਸ ਵਾਰ ਵਿਵਾਦ ਤਿੰਨ-ਜੱਜਾਂ ਦੀਆਂ 2 ਬੈਂਚਾਂ ਦੇ ਵਿਚਕਾਰ ਹੈ। ਦਰਅਸਲ, ਜਸਟਿਸ ਐੱਮ.ਬੀ. ਲੋਕੁਰ ਦੀ ਬੈਂਚ ਨੇ ਬੁੱਧਵਾਰ ਨੂੰ ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਦੇ ਜ਼ਮੀਨ ਐਕਵਾਇਰ …

Read More »

ਕਾਂਗਰਸੀਆਂ ਅਤੇ ਅਕਾਲੀਆਂ ‘ਚ ਝੜਪ, ਪੱਥਰਬਾਜ਼ੀ ‘ਚ ਇਕ ਜ਼ਖ਼ਮੀ

ਲੁਧਿਆਣਾ, 23 ਫਰਵਰੀ (ਪੱਤਰ ਪ੍ਰੇਰਕ) : ਸ਼ਹਿਰ ‘ਚ 24 ਫਰਵਰੀ ਸ਼ਨੀਵਾਰ ਨੂੰ ਹੋਣ ਵਾਲੀਆਂ ਨਗਰ-ਨਿਗਮ ਚੋਣਾਂ ਤੋਂ ਪਹਿਲਾਂ ਹੀ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਘਟਨਾ ਵਾਰਡ ਨੰਬਰ 48 ਦੀ ਸਾਹਮਣੇ ਆਈ ਹੈ, ਜਿੱਥੇ ਕਾਂਗਰਸੀਆਂ ਅਤੇ ਅਕਾਲੀਆਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਹੋਈ ਪੱਥਰਬਾਜ਼ੀ ਵਿਚ ਇਕ ਵਿਅਕਤੀ ਜ਼ਖਮੀ …

Read More »

ਬ੍ਰਿਟੇਨ ਦੀ ਸੰਸਦ ਦੇ ਬਾਹਰ ਸਿੱਖ ‘ਤੇ ਨਸਲੀ ਹਮਲਾ

ਲੰਡਨ, 22 ਫਰਵਰੀ (ਪੱਤਰ ਪ੍ਰੇਰਕ) : ਭਾਰਤ ਦੇ ਸਿੱਖ ਵਾਤਾਵਰਨ ਪ੍ਰੇਮੀ ‘ਤੇ ਯੂ.ਕੇ. ‘ਚ ਹਮਲਾ ਕੀਤਾ ਗਿਆ। ਮੀਡੀਆ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਸੰਸਦ ਦੇ ਬਾਹਰ ਇਕ ਨਸਲੀ ਹਮਲੇ ਵਿਚ ਇਕ ਗੋਰੇ ਵਿਅਕਤੀ ਨੇ ਇਕ ਭਾਰਤੀ ਸਿੱਖ ਦੀ ਪੱਗ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ। ਭਾਰਤ ਦੇ ਪੰਜਾਬ ਦੇ ਰਵਨੀਤ ਸਿੰਘ …

Read More »

ਕਿਸਾਨ ਗਰਿੱਡਾਂ ‘ਤੇ ਸਰਕਾਰ ਨੂੰ ਮੀਟਰ ਨਾ ਲਗਾਉਣ ਦੇਣ: ਸੁਖਬੀਰ ਅਮਲੋਹ, 22 ਫਰਵਰੀ (ਲਖਵੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਸਾਨਾਂ ਨੂੰ ਆਖਿਆ ਕਿ ਉਹ ਸਰਕਾਰ ਨੂੰ ਗਰਿੱਡਾਂ ਉੱਤੇ ਮੀਟਰ ਲਗਾਉਣ ਨਾ ਦੇਣ, ਕਿਉਂਕਿ ਇਹ ਮੀਟਰ ਉਹਨਾਂ ਨੂੰ ਸ੍ਰ. ਪਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ …

Read More »

ਕੈਪਟਨ ਵੱਲੋਂ ਕੇਂਦਰ ਤੋਂ ਪੰਜਾਬ ਨੂੰ ‘ਵਿਸ਼ੇਸ਼ ਸ਼੍ਰੇਣੀ’ ਦੀ ਸੂਚੀ ‘ਚ ਸ਼ਾਮਲ ਕਰਨ ਦੀ ਮੰਗ

ਚੰਡੀਗੜ੍ਹ, 22 ਫਰਵਰੀ (ਪੱਤਰ ਪ੍ਰੇਰਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਪ੍ਰਯੋਜਿਤ ਸਕੀਮਾਂ ਲਈ 90:10 ਦੀ ਹਿੱਸੇਦਾਰੀ ਦੀ ਮੁੜ ਬਹਾਲੀ ਵਾਸਤੇ ਪੰਜਾਬ ਨੂੰ ‘ਵਿਸ਼ੇਸ਼ ਸ਼੍ਰੇਣੀ’ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਸੂਬਾ ਆਪਣੇ ਵਿਕਾਸ ਪ੍ਰੋਗਰਾਮਾਂ ਵਿੱਚ ਤੇਜ਼ੀ ਲਿਆ ਸਕੇ।

Read More »

ਮੋਦੀ ਰਾਜ ‘ਚ ਵੀ ਭ੍ਰਿਸ਼ਟਾਚਾਰ ‘ਤੇ ਨਹੀਂ ਲੱਗੀ ਰੋਕ

ਨਵੀਂ ਦਿੱਲੀ, 22 ਫਰਵਰੀ (ਪੱਤਰ ਪ੍ਰੇਰਕ) : ਕੌਮਾਂਤਰੀ ਗੈਰ ਸਰਕਾਰੀ ਸੰਗਠਨ ਟਰਾਂਸਪੈਰੰਸੀ ਇੰਟਰਨੈਸ਼ਨਲ ਦੀ ਤਾਜ਼ਾ ਰਿਪੋਰਟ ਅਨੁਸਾਰ ਤਾਂ ਭ੍ਰਿਸ਼ਟਾਚਾਰ ਨੂੰ ਲੈ ਕੇ ਭਾਰਤ ਦੇ ਸਰਕਾਰੀ ਖੇਤਰ ਦੀ ਅਕਸ ਦੁਨੀਆ ਦੀ ਨਜ਼ਰ ‘ਚ ਹੁਣ ਵੀ ਖਰਾਬ ਹੈ। ਉਂਝ 2015 ਦੀ ਤੁਲਨਾ ‘ਚ ਸਥਿਤੀ ‘ਚ ਸੁਧਾਰ ਦੇ ਸੰਕੇਤ ਹਨ। ਸੰਸਥਾ ਦੀ ਤਾਜ਼ਾ …

Read More »

ਆਮਦਨ ਕਰ ਵਿਭਾਗ ਵੱਲੋਂ 10 ਕਿਲੋ ਸੋਨਾ ਜ਼ਬਤ

ਪਟਿਆਲਾ, 22 ਫਰਵਰੀ (ਵਿਨੋਦ ਸ਼ਰਮਾ) : ਆਮਦਨ ਕਰ ਵਿਭਾਗ ਨੇ ਇੰਟੈਲੀਜੈਂਸ ਇਨਪੁਟ ਦੇ ਆਧਾਰ ‘ਤੇ 10 ਕਿੱਲੋ ਸੋਨਾ ਜ਼ਬਤ ਕੀਤਾ ਹੈ। ਜਿਸ ਵਾਹਨ ਵਿੱਚੋਂ ਇਹ ਬਰਾਮਦਗੀ ਹੋਈ ਹੈ, ਉਹ ਬੈਂਕਾਂ ਵਿੱਚ ਨਕਦੀ ਲਿਜਾਣ ਤੇ ਭੇਜਣ ਲਈ ਵਰਤੀ ਜਾਣ ਵਾਲੀ ਕੈਸ਼ ਵੈਨ ਵਾਂਗ ਸੀ। ਕਰ ਚੋਰਾਂ ਨੇ ਇਸ ਨੂੰ ਵਿਸ਼ੇਸ਼ ਤੌਰ …

Read More »