Breaking News
Home / Punjab / ਭਾਰਤੀ ਬਾਜ਼ਾਰ ਨੂੰ ਹੋਇਆ 4 ਲੱਖ ਕਰੋੜ ਦਾ ਨੁਕਸਾਨ

ਭਾਰਤੀ ਬਾਜ਼ਾਰ ਨੂੰ ਹੋਇਆ 4 ਲੱਖ ਕਰੋੜ ਦਾ ਨੁਕਸਾਨ

ਸੈਂਸੈਕਸ ‘ਚ 604 ਅੰਕਾਂ ਦੀ ਗਿਰਾਵਟ
ਸੋਨੇ ਦੀਆਂ ਕੀਮਤਾਂ ‘ਚ ਭਾਰੀ ਉਛਾਲ

ਮੁੰਬਈ, 24 ਜੂਨ (ਚ.ਨ.ਸ.) :  ਬ੍ਰਿਟੇਨ ਦੇ ਯੂਰਪੀ ਸੰਘ ਛੱਡਣ ਦੇ ਸੰਕੇਤਾਂ ਵਿਚਕਾਰ ਖੁੱਲ੍ਹੇ ਭਾਰਤੀ ਸ਼ੇਅਰ ਬਾਜ਼ਾਰ ‘ਚ ਕੁਝ ਹੀ ਮਿੰਟਾਂ ਅੰਦਰ ਨਿਵੇਸ਼ਕਾਂ ਦੇ ਤਕਰੀਬਨ 4 ਲੱਖ ਕਰੋੜ ਰੁਪਏ ਡੁੱਬ ਗਏ। ਬ੍ਰਿਟੇਨ ‘ਚ ਹੋਈ ਜਨਮਤ ਰਾਇਸ਼ੁਮਾਰੀ ਦੇ ਸ਼ੁਰੂਆਤੀ ਨਤੀਜੇ ਆਉਂਦੇ ਹੀ ਕੁੱਲ ਨਿਵੇਸ਼ਕ ਪੂੰਜੀ 98 ਲੱਖ ਕਰੋੜ ਰੁਪਏ ਤੋਂ ਹੇਠਾਂ ਪਹੁੰਚ ਗਈ। ਇਹ ਵੀਰਵਾਰ ਨੂੰ 101.4 ਲੱਖ ਕਰੋੜ ਰੁਪਏ ‘ਤੇ ਬੰਦ ਹੋਏ ਬਾਜ਼ਾਰ ਤੋਂ ਤਕਰੀਬਨ 4 ਲੱਖ ਕਰੋੜ ਘੱਟ ਸੀ। ਬੀ.ਐੱਸ.ਈ. ਦਾ 30 ਸ਼ੇਅਰ ਵਾਲਾ ਸੈਂਸੈਕਸ 604 ਅੰਕ ਡਿੱਗ ਕੇ 26398 ‘ਤੇ ਅਤੇ ਐੱਨ.ਐੱਸ.ਈ. ਦਾ 50 ਸ਼ੇਅਰ ਵਾਲਾ ਸੂਚਕ ਨਿਫਟੀ 182 ਪੁਆਇੰਟ ਡਿੱਗ ਕੇ 8088 ‘ਤੇ ਬੰਦ ਹੋਇਆ ਹੈ। ਇਸ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਖੁੱਲ੍ਹਿਆ ਸੀ ਸੈਂਸੈਕਸ ਦੁਪਹਿਰ ਤੱਕ ਮਾਮੂਲੀ ਸੁਧਾਰ ਕਰ ਸਕਿਆ ਸੀ।
ਦੂਜੇ ਪਾਸੇ ਇਸ ਫ਼ੈਸਲੇ ਦਾ ਅਸਰ ਸੋਨੇ ਦੀਆਂ ਕੀਮਤਾਂ ‘ਤੇ ਦੇਖਣ ਨੂੰ ਵੀ ਮਿਲਿਆ। ਪਿਛਲੇ ਤਿੰਨ ਸਾਲਾਂ ਵਿਚ ਸੋਨੇ ਦੀ ਕੀਮਤ ਪਹਿਲੀ ਵਾਰ 31650 ਦੇ ਉੱਚ ਪੱਧਰ ‘ਤੇ ਪਹੁੰਚ ਗਈ।

About admin

Check Also

ਪੈਟਰੋਲ ਦੀਆਂ ਕੀਮਤਾਂ ਬਣਨਗੀਆਂ ਮੋਦੀ ਲਈ ਵੱਡੀ ਚੁਣੌਤੀ

ਪੰਪਾਂ ‘ਤੇ ਕਰਨਗੇ ਲੋਕ ਕੌਮੀ ਜਮਹੂਰੀ ਸਰਕਾਰ ਦੇ ਸਿਆਪੇ ਕੌਮੀ ਜਮਹੂਰੀ ਸਰਕਾਰ ਵੀ ਵਧਦੀਆਂ ਕੀਮਤਾਂ …

Leave a Reply

Your email address will not be published. Required fields are marked *