Breaking News
Home / Punjab / ਕੇਂਦਰੀ ਮੰਤਰੀ ਮੰਡਲ ‘ਚ ਫੇਰਬਦਲ ਟਲਿਆ

ਕੇਂਦਰੀ ਮੰਤਰੀ ਮੰਡਲ ‘ਚ ਫੇਰਬਦਲ ਟਲਿਆ

ਮੋਦੀ ਨੇ ਮੰਤਰੀਆਂ ਤੋਂ 2 ਸਾਲਾਂ ‘ਚ ਕੀਤੇ ਕੰਮਾਂ ਦਾ ਮੰਗਿਆ ਵੇਰਵਾ

ਨਵੀਂ ਦਿੱਲੀ, 24 ਜੂਨ (ਚ.ਨ.ਸ.) :  ਮੋਦੀ ਮੰਤਰੀ ਮੰਡਲ ‘ਚ ਉਡੀਕਿਆ ਜਾ ਰਿਹਾ ਫੇਰਬਦਲ ਹੁਣ ਜੁਲਾਈ ਤੱਕ ਟਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੋਦੀ ਨੇ ਸਾਰੇ ਮੰਤਰੀਆਂ ਨੂੰ ਆਪਣੇ-ਆਪਣੇ ਕੰਮਕਾਰ ਲਈ ਪੇਸ਼ਕਾਰੀ ਦੇਣ ਲਈ ਕਿਹਾ ਹੈ ਅਤੇ ਸਾਰਿਆਂ ਤੋਂ ਸਵੈ ਮੁੱਲ ਰਿਪੋਰਟ ਤਲਬ ਕੀਤੀ ਹੈ। ਇਸ ਦੀ ਸਮੇਂ-ਸੀਮਾ 30 ਜੂਨ ਤੈਅ ਕੀਤੀ ਹੈ। ਇਹ ਦੇਸ਼ ‘ਚ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਨਾਲ ਆਪਣੇ ਮੰਤਰੀਆਂ ਤੋਂ 2 ਸਾਲ ਦੇ ਕੰਮਕਾਰ ਦਾ ਵੇਰਵਾ ਮੰਗਿਆ ਹੈ। ਸਮਝਿਆ ਜਾ ਰਿਹਾ ਹੈ ਕਿ ਮੋਦੀ ਕੈਬਨਿਟ ‘ਚ ਹੋਣ ਜਾ ਰਹੀ ਇਹ ਤਬਦੀਲੀ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਹੋਵੇਗੀ। ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟ ਅਨੁਸਾਰ ਮੋਦੀ ਨੇ ਮੰਤਰੀਆਂ ਨੂੰ ਕਿਹਾ ਹੈ ਕਿ ਐੱਨ.ਡੀ.ਏ.
ਸਰਕਾਰ ਵੱਲੋਂ ਪੇਸ਼ ਕੀਤੇ ਗਏ ਦੂਜੇ ਬਜਟ ਤੋਂ ਬਾਅਦ ਉਨ੍ਹਾਂ ਨੇ ਜੋ ਕੰਮ ਕੀਤਾ ਹੈ, ਉਸ ਦਾ ਹਿਸਾਬ ਇਸ ਮੀਟਿੰਗ ‘ਚ ਲੈ ਕੇ ਆਉਣ। ਕੈਬਨਿਟ ‘ਚ ਪੰਜਾਬ ਅਤੇ ਯੂ.ਪੀ. ਦੇ ਨੇਤਾਵਾਂ ਨੂੰ ਵਧ ਜਗ੍ਹਾ ਮਿਲ ਸਕਦੀ ਹੈ। ਇਨ੍ਹਾਂ 2 ਰਾਜਾਂ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਉਂਝ ਮੋਦੀ ਸਮੇਂ-ਸਮੇਂ ‘ਤੇ ਆਪਣੇ ਮੰਤਰੀਆਂ ਤੋਂ ਕਾਰਗੁਜ਼ਾਰੀ ਰਿਪੋਰਟ ਮੰਗਦੇ ਰਹੇ ਹਨ। 30 ਜੂਨ ਦੀ ਮੀਟਿੰਗ ‘ਚ ਮੰਤਰੀਆਂ ਦੀ ਮੁੱਲ ਰਿਪੋਰਟ ਆਉਣ ਤੋਂ ਬਾਅਦ ਕੈਬਨਿਟ ‘ਚ ਫੇਰਬਦਲ ਦਾ ਫੈਸਲਾ ਹੋ ਜਾਵੇਗਾ। ਮੋਦੀ ਸਾਰੇ ਮੰਤਰਾਲਿਆਂ ਦਰਮਿਆਨ ਸਿਹਤ ਮੁਕਾਬਲੇ ਚਾਹੁੰਦੇ ਹਨ। ਰਾਜਸਥਾਨ ਦੇ ਨੇਤਾ ਓਮ ਮਾਥੁਰ ਅਤੇ ਅਰਜੁਨ ਮੇਘਵਾਲ ਮੰਤਰੀ ਬਣਾਏ ਜਾ ਸਕਦੇ ਹਨ। 3 ਹੋਰ ਨੇਤਾ ਮੰਤਰੀ ਬਣਨ ਦੀ ਦੌੜ ‘ਚ ਹਨ। ਯੂ.ਪੀ. ‘ਚ ਅਗਲੇ ਸਾਲ ਵੋਟਾਂ ਦੇ ਮੱਦੇਨਜ਼ਰ ਮਨੋਜ ਸਿਨਹਾ ਅਤੇ ਸੰਜੀਵ ਬਾਲੀਆਨ ਨੂੰ ਪ੍ਰਮੋਦ ਕੀਤਾ ਜਾ ਸਕਦਾ ਹੈ। ਊਰਜਾ ਮੰਤਰਾਲੇ ਦਾ ਸੁਤੰਤਰ ਪ੍ਰਭਾਰ ਰੱਖਣ ਵਾਲੇ ਪੀਊਸ਼ ਗੋਇਲ ਵੀ ਪ੍ਰਮੋਟ ਹੋ ਸਕਦੇ ਹਨ। ਇਲਾਹਾਬਾਦ ਤੋਂ ਸੰਸਦ ਮੈਂਬਰ ਸ਼ਾਮ ਚਰਨ ਗੁਪਤਾ ਮੰਤਰੀ ਬਣਾਏ ਜਾ ਸਕਦੇ ਹਨ। ਹਟਾਏ ਜਾਣ ਸਕਣ ਵਾਲਿਆਂ ‘ਚ ਸਭ ਤੋਂ ਵੱਡਾ ਨਾਂ ਗਿਰੀਰਾਜ ਸਿੰਘ ਦਾ ਹੈ।
ਮਾਸਟਰ ਤਾਰਾ ਸਿੰਘ ਦੇ 132ਵੇਂ ਜਨਮ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *