Breaking News
Home / Haryana / ਰਾਜ ਸਭਾ ਚੋਣਾਂ ‘ਚ ‘ਧਾਂਦਲੀ’ ਬਾਰੇ ਸੁਣਵਾਈ 25 ਤੱਕ ਟਲੀ

ਰਾਜ ਸਭਾ ਚੋਣਾਂ ‘ਚ ‘ਧਾਂਦਲੀ’ ਬਾਰੇ ਸੁਣਵਾਈ 25 ਤੱਕ ਟਲੀ

ਚੰਡੀਗੜ੍ਹ, 22 ਜੂਨ (ਚ.ਨ.ਸ.) :  ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਰਾਜ ਸਭਾ ਲਈ ਚੋਣ ਵਿੱਚ ਹੋਈ ਧਾਂਦਲੀ ਦੇ ਇਲਜ਼ਾਮਾਂ ਬਾਰੇ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਹੈ। ਹੁਣ ਇਹ ਸੁਣਵਾਈ 25 ਜੂਨ ਨੂੰ ਹੋਵੇਗੀ। ਭਾਜਪਾ ਦੇ ਸਮਰਥਨ ਨਾਲ ਆਜ਼ਾਦ ਉਮੀਦਵਾਰ ਵਜੋਂ ਰਾਜ ਸਭਾ ਪੁੱਜੇ ਸੁਭਾਸ਼ ਚੰਦਰਾ ਵਿਦੇਸ਼ ਵਿੱਚ ਹਨ। ਇਸ ਕਾਰਨ ਉਨ੍ਹਾਂ ਪੱਤਰ ਰਾਹੀਂ ਸੁਣਵਾਈ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਰਾਜ ਸਭਾ ਚੋਣ ਹਾਰ ਚੁੱਕੇ ਆਜ਼ਾਦ ਉਮੀਦਵਾਰ ਆਰ.ਕੇ. ਆਨੰਦ, ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਤੇ ਸੂਬਾ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਇਸ ਮਾਮਲੇ ਵਿੱਚ ਰਾਜ ਦੇ ਮੁੱਖ ਚੋਣ ਅਧਿਕਾਰੀ ਵਿਜੇ ਦਹੀਆ ਦੇ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਮੁੱਖ ਚੋਣ ਅਧਿਕਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਚੰਦਰਾ ਨੇ ਸੁਣਵਾਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ ਪਰ ਆਰ.ਕੇ. ਆਨੰਦ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਜਾਣਬੁੱਝ ਕੇ ਮਾਮਲੇ ਨੂੰ ਲੰਮਾ ਖਿੱਚ ਰਿਹਾ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *