Breaking News
Home / Breaking News / ਸੈਲਫੀ ਦੇ ਚੱਕਰ ‘ਚ ਗਈ 7 ਦੋਸਤਾਂ ਜਾਨ

ਸੈਲਫੀ ਦੇ ਚੱਕਰ ‘ਚ ਗਈ 7 ਦੋਸਤਾਂ ਜਾਨ

ਕਾਨਪੁਰ, 22 ਜੂਨ (ਚ.ਨ.ਸ.) :  ਗੰਗਾ ਬੈਰਾਜ ਨਦੀ ਵਿਚ ਨਹਾਉਣ ਦੌਰਾਨ ਸੈਲਫੀ ਲੈਣ ਦੇ ਚੱਕਰ ‘ਚ 7 ਨੌਜਵਾਨਾਂ ਦੀ ਮੌਤ ਹੋ ਗਈ। ਗੰਗਾ ਇਸ਼ਨਾਨ ਲਈ ਗਏ ਇਨ੍ਹਾਂ ਨੌਜਵਾਨਾਂ ‘ਚੋਂ ਇਕ ਸੈਲਫੀ ਲੈਣ ਦੌਰਾਨ ਤੇਜ਼ ਧਾਰਾ ਵਿਚ ਡੁੱਬਣ ਲੱਗਾ, ਉਸ ਨੂੰ ਬਚਾਉਣ ਲਈ ਹੋਰ 6 ਨੌਜਵਾਨ ਪਾਣੀ ਵਿਚ ਉਤਰ ਗਏ ਪਰ ਹਾਦਸੇ ਵਿਚ ਸਾਰਿਆਂ ਦੀ ਮੌਤ ਹੋ ਗਈ। ਕਾਨਪੁਰ ਦੇ ਸੀਨੀਅਰ ਪੁਲਸ ਸੁਪਰਡੈਂਟ ਸ਼ਲਭ ਮਾਥੁਰ ਨੇ ਦੱਸਿਆ ਕਿ ਬੁੱਧਵਾਰ ਨੂੰ ਜੂਹੀ ਇਲਾਕੇ ਦੇ 6 ਨੌਜਵਾਨ ਅਤੇ ਕਰਨਲਗੰਜ ਦਾ ਇਕ ਨੌਜਵਾਨ ਗੰਗਾ ਇਸ਼ਨਾਨ ਦੌਰਾਨ ਨਦੀ ਵਿਚ ਡੁੱਬ ਗਏ। ਸੱਤਾਂ ਨੌਜਵਾਨਾਂ ਨੂੰ ਸਖਤ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ ਅਤੇ ਤੁਰੰਤ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਵਾਲੀ ਥਾਂ ਗੰਗਾ ਬੈਰਾਜ ‘ਤੇ ਮੌਜੂਦ ਪੁਲਸ ਨੇ ਦੱਸਿਆ ਕਿ ਬਾਰਸ਼ ਕਾਰਨ ਗੰਗਾ ‘ਚ ਪਾਣੀ ਜ਼ਿਆਦਾ ਸੀ ਅਤੇ ਮੌਸਮ ਸੁਹਾਵਣਾ ਸੀ, ਇਸ ਲਈ ਦੋਸਤ ਗੰਗਾ ਇਸ਼ਨਾਨ ਲਈ ਗਏ ਸਨ। ਨਹਾਉਣ ਦੌਰਾਨ ਸ਼ਿਵਮ ਨਾਂ ਦਾ ਲੜਕਾ ਸੈਲਫੀ ਲੈਣ ਲੱਗਾ ਪਰ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡੁੱਬਣ ਲੱਗਾ। ਉਸ ਨੂੰ ਡੁੱਬਦਾ ਦੇਖ ਕੇ ਬਾਕੀ ਦੋਸਤ ਉਸ ਨੂੰ ਬਚਾਉਣ ਲਈ ਨਦੀ ‘ਚ ਉਤਰ ਗਏ ਪਰ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਇਕ-ਇਕ ਕਰਕੇ 7 ਨੌਜਵਾਨ ਡੁੱਬ ਗਏ। ਨੌਜਵਾਨਾਂ ਨੂੰ ਬਚਾਉਣ ਲਈ ਪੁਲਸ ਦੇ ਗੋਤਾਖੋਰਾਂ ਤੋਂ ਇਲਾਵਾ ਨਿੱਜੀ ਗੋਤਾਖੋਰਾਂ ਦੀਆਂ ਟੀਮਾਂ ਮੌਕੇ ‘ਤੇ ਬੁਲਾਈਆਂ ਗਈਆਂ। ਇਸ ਮੌਕੇ ‘ਤੇ ਪਿਲਸ ਦੇ ਸਾਰੇ ਆਲਾ ਅਧਿਕਾਰੀ ਮੌਜੂਦ ਰਹੇ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *