Breaking News
Home / Haryana / ਜਾਟ ਰਾਖਵਾਂਕਰਨ ਕੇਸ ਦੀ ਸੁਣਵਾਈ ਹੋਵੇਗੀ 4 ਜੁਲਾਈ ਨੂੰ

ਜਾਟ ਰਾਖਵਾਂਕਰਨ ਕੇਸ ਦੀ ਸੁਣਵਾਈ ਹੋਵੇਗੀ 4 ਜੁਲਾਈ ਨੂੰ

ਚੰਡੀਗੜ੍ਹ, 20 ਜੂਨ (ਚ.ਨ.ਸ.) : ਜਾਟਾਂ ਸਮੇਤ 6 ਜਾਤਾਂ (ਜਾਟ, ਜੱਟ-ਸਿੱਖ, ਰੋੜ, ਤਿਆਗੀ, ਬਿਸ਼ਨੋਈ, ਮੁੱਲਾ ਜਾਟ) ਨੂੰ ਦਿੱਤੇ ਜਾਣ ਵਾਲੇ ਰਾਖਵਾਂਕਰਨ ਦੇ ਫੈਸਲੇ ‘ਤੇ ਸੋਮਵਾਰ ਨੂੰ ਸੁਣਵਾਈ ਹੋਈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ ਨੂੰ ਹੋਵੇਗੀ। ਇਸ ਲਈ ਸਰਕਾਰ ਦੇ ਇਸ ਫੈਸਲੇ ‘ਤੇ ਰੋਕ ਬਰਕਰਾਰ ਹੈ। ਕਾਬਲੇਗੌਰ ਹੈ ਕਿ 17 ਜੂਨ ਨੂੰ ਹੋਈ ਸੁਣਵਾਈ ਵਿੱਚ ਸਰਕਾਰ ਵੱਲੋਂ ਰੋਕ ਹਟਾਉਣ ਨੂੰ ਲੈ ਕੇ ਜਲਦ ਸੁਣਵਾਈ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਹਾਈਕੋਰਟ ਨੇ ਫੌਰਨ ਕੋਈ ਰਾਹਤ ਨਹੀਂ ਦਿੱਤੀ ਸੀ। ਇਸ ਵਿੱਚ ਜਸਟਿਸ ਐਮ. ਜਿਆ ਪਾਲ ਨਾਲ ਬੈਂਚ ਵਿੱਚ ਸ਼ਾਮਲ ਜਸਟਿਸ ਅਮਿਤ ਰਾਵਲ ਨੇ ਜਾਟ ਰਾਖਵਾਂਕਰਨ ਨੂੰ ਚੁਣੌਤੀ ਮਾਮਲੇ ਵਿੱਚ ਖੁਦ ਨੂੰ ਵੱਖ ਕਰ ਲਿਆ ਸੀ। 13 ਜੂਨ ਨੂੰ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਹਾਈਕੋਰਟ ਨੂੰ ਕਿਹਾ ਸੀ ਕਿ
ਚੁਣੌਤੀ ਦੇਣ ਦਾ ਆਧਾਰ ਕਮਜ਼ੋਰ ਹੈ। ਸਰਕਾਰ ਨੇ ਕਿਹਾ ਹੈ ਕਿ ਬਿੱਲ ਨੂੰ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਹੈ। ਅਜਿਹੇ ਵਿੱਚ ਇਸ ‘ਤੇ ਕੋਈ ਕਾਨੂੰਨੀ ਅੜਿੱਕਾ ਨਹੀਂ ਹੈ। ਸਰਕਾਰ ਨੇ ਇਸ ਸਟੇਅ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਰਾਜ ਵਿੱਚ ਤਕਰੀਬਨ 41,000 ਖਾਲੀ ਅਹੁਦਿਆਂ ‘ਤੇ ਭਰਤੀ ਦੀ ਪ੍ਰਕ੍ਰਿਆ ਚੱਲ ਰਹੀ ਹੈ। ਦੂਜੇ ਪਾਸੇ 21,000 ਸੀਟਾਂ ਤੇ ਸਿੱਖਿਆਂ ਸੰਸਥਾਵਾਂ ਵਿੱਚ ਦਾਖਲੇ ਦੀ ਪ੍ਰਕ੍ਰਿਆ ਨਾਲ ਹੀ ਚੱਲ ਰਹੀ ਹੈ। ਇਸ ਲਈ ਇਸ ਮਾਮਲੇ ਵਿੱਚ ਜਲਦੀ ਹੀ ਰਾਹਤ ਦਿੱਤੀ ਜਾਵੇ। ਹਰਿਆਣਾ ਸਰਕਾਰ ਨੇ ਮੰਗ ਕੀਤੀ ਹੈ ਕਿ ਇਸ ਸਟੇਅ ਨੂੰ ਹੁਣ ਲਈ ਹਟਾ ਦਿੱਤਾ ਜਾਵੇ। ਇਸ ਦੇ ਬਾਅਦ ਜਨਹਿੱਤ ਪਟੀਸ਼ਨ ‘ਤੇ ਹੋਣ ਵਾਲੇ ਫੈਸਲੇ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਭਰਤੀਆਂ ‘ਤੇ ਲਾਗੂ ਕੀਤਾ ਜਾਵੇ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *