Breaking News
Home / India / ਬਿਹਾਰ ਦੇ ਔਰੰਗਾਬਾਦ ‘ਚ ਬਾਰੂਦੀ ਸੁਰੰਗ ਧਮਾਕਾ, ਜਵਾਨ ਸ਼ਹੀਦ ਗਡਚਿਰੌਲੀ : ਪੁਲਿਸ ਨਾਲ ਮੁਕਾਬਲੇ ‘ਚ 3 ਨਕਸਲੀ ਹਲਾਕ

ਬਿਹਾਰ ਦੇ ਔਰੰਗਾਬਾਦ ‘ਚ ਬਾਰੂਦੀ ਸੁਰੰਗ ਧਮਾਕਾ, ਜਵਾਨ ਸ਼ਹੀਦ ਗਡਚਿਰੌਲੀ : ਪੁਲਿਸ ਨਾਲ ਮੁਕਾਬਲੇ ‘ਚ 3 ਨਕਸਲੀ ਹਲਾਕ

ਔਰੰਗਾਬਾਦ, 19 ਜੂਨ (ਚ.ਨ.ਸ.) : ਬਿਹਾਰ ‘ਚ ਅੱਤਵਾਦ ਪ੍ਰਭਾਵਿਤ ਔਰੰਗਾਬਾਦ ਜ਼ਿਲ੍ਹੇ ਦੇ ਦੇਵ ਥਾਣੇ ਅਧੀਨ ਪੈਂਦੇ ਇਲਾਕੇ ਵਿਚ ਅੱਜ ਪਾਬੰਦੀਸ਼ੁਦਾ ਸੰਗਠਨ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਅੱਤਵਾਦੀਆਂ ਵੱਲੋਂ ਵਿਛਾਈ ਗਈ ਬਾਰੂਦੀ ਸੁਰੰਗ ਧਮਾਕੇ ਦੀ ਘਟਨਾ ‘ਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ 2 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਦ ਕਿ ਦੂਜੇ ਪਾਸੇ   ਮਹਾਰਾਸ਼ਟਰ ਦੇ ਗਡਚਿਰੌਲੀ ਜ਼ਿਲ੍ਹੇ ‘ਚ ਪੁਲਿਸ ਤੇ ਨਕਸਲੀਆਂ ਵਿਚਕਾਰ ਹੋਈ ਮੁੱਠਭੇੜ ‘ਚ 3 ਨਕਸਲੀ ਢੇਰ ਹੋ ਗਏ ਹਨ। ਪੁਲਿਸ ਨੇ ਏ.ਕੇ. 47 ਤੇ ਐਸ.ਐਲ.ਆਰ. ਵਰਗੇ ਹਥਿਆਰ ਬਰਾਮਦ ਕੀਤੇ ਹਨ।  ਔਰਗਾਬਾਦ ਦੇ ਐਸ. ਐਸ. ਪੀ. ਬਾਬੂ ਰਾਮ ਨੇ ਦੱਸਿਆ ਕਿ ਜ਼ਿਲ੍ਹੇ ਦੇ ਬੱਲੀ ਪਹਾੜੀ ਇਲਾਕੇ ਵਿਚ ਉਪਰੋਕਤ ਪਾਬੰਦੀਸ਼ੁਦਾ ਸੰਗਠਨ ਵਿਰੁੱਧ ਸੀ. ਆਰ. ਪੀ. ਐੱਫ. ਦੀ ਕੋਬਰਾ ਬਟਾਲੀਅਨ ਅਤੇ ਸਥਾਨਕ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਇਸੇ ਦੌਰਾਨ ਮਾਓਵਾਦੀਆਂ ਵਲੋਂ ਵਿਛਾਈ ਗਈ ਬਾਰੂਦੀ ਸੁਰੰਗ ਦੇ ਧਮਾਕਾ ਹੋ ਜਾਣ ਨਾਲ ਸੀ. ਆਰ. ਪੀ. ਐੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ ਤੇ 2 ਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਰਾਮ ਨੇ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸ਼ਹੀਦ ਜਵਾਨ ਦੇ ਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਘਟਨਾ ਤੋਂ ਬਾਅਦ ਉਪਰੋਕਤ ਇਲਾਕੇ ‘ਚ ਪੁਲਿਸ ਅਤੇ ਨੀਮ ਫੌਜੀ ਬਲ ਤਲਾਸ਼ੀ ਲੈ ਰਹੇ ਹਨ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *