Breaking News
Home / India / ਗੁਲਬਰਗ ਕਾਂਡ 24 ਦੋਸ਼ੀਆਂ ‘ਚੋਂ 11 ਨੂੰ ਉਮਰ ਕੈਦ ਇੱਕ ਨੂੰ 10 ਸਾਲ ਜਦ ਕਿ 12 ਨੂੰ 7-7 ਸਾਲ ਦੀ ਸਜ਼ਾ

ਗੁਲਬਰਗ ਕਾਂਡ 24 ਦੋਸ਼ੀਆਂ ‘ਚੋਂ 11 ਨੂੰ ਉਮਰ ਕੈਦ ਇੱਕ ਨੂੰ 10 ਸਾਲ ਜਦ ਕਿ 12 ਨੂੰ 7-7 ਸਾਲ ਦੀ ਸਜ਼ਾ

ਅਹਿਮਦਾਬਾਦ, 17 ਜੂਨ (ਚ.ਨ.ਸ.) : ਸਪੈਸ਼ਲ ਕੋਰਟ ਨੇ ਸ਼ੁੱਕਰਵਾਰ ਨੂੰ ਗੁਲਬਰਗ ਸੁਸਾਇਟੀ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। 11 ਦੋਸ਼ੀਆਂ ਨੂੰ ਉਮਰ ਕੈਦ, ਇਕ ਨੂੰ 10 ਸਾਲ ਅਤੇ 12 ਨੂੰ 7-7 ਸਾਲ ਦੀ ਸਜ਼ਾ ਦਿੱਤੀ ਗਈ ਹੈ। ਐਸ.ਆਈ.ਟੀ. ਕੋਰਟ ਨੇ 2 ਜੂਨ ਨੂੰ ਫੈਸਲਾ ਸੁਣਾਇਆ ਸੀ। ਸਪੈਸ਼ਲ ਸੀ.ਬੀ.ਆਈ. ਜੱਜ ਪੀ.ਬੀ. ਦਸਾਈ ਨੇ ਗੁਲਬਰਗ ਸੁਸਾਇਟੀ ਮਾਮਲੇ ਵਿੱਚ 66 ਮੁਲਜ਼ਮਾਂ ਵਿੱਚੋਂ 24 ਨੂੰ ਦੋਸ਼ੀ ਦੱਸਿਆ ਹੈ। 28 ਫਰਵਰੀ, 2002 ਨੂੰ ਗੁਲਬਰਗ ਸੁਸਾਇਟੀ ਵਿੱਚ ਕਾਂਗਰਸ ਦੇ ਸਾਬਕਾ ਸਾਂਸਦ ਅਹਿਸਾਨ ਜਾਫਰੀ ਸਮੇਤ 69 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਮਾਮਲੇ ਵਿੱਚ 66 ਦੋਸ਼ੀਆਂ ਵਿੱਚੋਂ 6 ਦੀ ਮਾਮਲੇ ‘ਤੇ ਕਾਰਵਾਈ ਦੌਰਾਨ ਹੀ ਮੌਤ ਹੋ ਗਈ। 24 ਦੋਸ਼ੀਆਂ ਵਿੱਚੋਂ 11 ‘ਤੇ ਹੱਤਿਆ ਦੇ ਦੋਸ਼ ਹਨ। ਕੋਰਟ ਨੇ ਫੈਸਲੇ ਵਿੱਚ ਵਿਹਿਪ ਨੇਤਾ ਅਤੁੱਲ ਵੈਦ ਸਮੇਤ 13 ਹੋਰ ਦੋਸ਼ੀਆਂ ਨੂੰ ਹਲਕੇ ਦੋਸ਼ਾਂ ਤਹਿਤ ਦੋਸ਼ੀ ਦੱਸਿਆ ਹੈ। ਫੈਸਲਾ ਸੁਣਾਉਂਦੇ ਹੋਏ ਕੋਰਟ ਨੇ ਕਿਹਾ, ਇਸ ਮਾਮਲੇ ਵਿੱਚ ਸਾਜਿਸ਼ ਦਾ ਕੋਈ ਸਬੂਤ ਨਹੀਂ ਹੈ ਅਤੇ ਆਈ.ਪੀ.ਸੀ. ਦੀ ਧਾਰਾ 120 ਬੀ ਦੇ ਤਹਿਤ ਦੋਸ਼ ਹਟਾ ਦਿੱਤੇ ਗਏ ਸੀ। ਕੋਰਟ ਨੇ ਜਿਨ੍ਹਾਂ ਨੂੰ ਬਰੀ ਕੀਤਾ, ਉਨ੍ਹਾਂ ਵਿੱਚ
ਭਾਜਪਾ ਦੇ ਮੌਜੂਦਾ ਕਾਰਪੋਰੇਟਰ (ਪਾਰਸ਼ਦ) ਬਿਪਿਨ ਪਟੇਲ, ਉਸ ਵੇਲੇ ਦੇ ਪੁਲਿਸ ਇੰਸਪੈਕਟਰ ਕੇ.ਜੀ. ਅਰਡਾ ਤੇ ਕਾਂਗਰਸ ਦੇ ਸਾਬਕਾ ਕਾਰਪੋਰੇਟਰ ਮੇਘ ਸਿੰਘ ਚੌਧਰੀ ਦਾ ਨਾਂ ਸ਼ਾਮਲ ਹੈ। 2002 ਦਾ ਗੁਜਰਾਤ ਦੰਗਿਆਂ ਦੇ ਮਾਮਲਾਂ ਉਨ੍ਹਾਂ ਨੌਂ ਮਾਮਲਿਆਂ ਵਿੱਚੋਂ ਇੱਕ ਹੈ ਜਿਸ ਵਿੱਚ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਐਸ.ਆਈ.ਟੀ. ਨੇ ਜਾਂਚ ਕੀਤੀ ਸੀ। ਦੂਜੇ ਪਾਸੇ ਸਾਬਕਾ ਸਾਂਸਦ ਅਹਿਸਾਨ ਜਾਫਰੀ ਦੀ ਪਤਨੀ ਜਾਕਿਆ ਜਾਫਰੀ ਦਾ ਕਹਿਣਾ ਹੈ ਕਿ ਹਾਲੇ ਪੂਰਾ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੋਰਟ ਨੇ 36 ਲੋਕਾਂ ਨੂੰ ਛੱਡ ਦਿੱਤਾ ਹੈ। ਇਸ ਦੇ ਲਈ ਉਹ ਅੱਗੇ ਲੜਾਈ ਲੜਣਗੇ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *