Breaking News
Home / Punjab / 60 ਲੱਖ ਲੁੱਟ ਮਾਮਲੇ ‘ਚ 3 ਹੋਰ ਕਾਬੂ, ਹੁਣ ਤੱਕ 7 ਗ੍ਰਿਫਤਾਰ

60 ਲੱਖ ਲੁੱਟ ਮਾਮਲੇ ‘ਚ 3 ਹੋਰ ਕਾਬੂ, ਹੁਣ ਤੱਕ 7 ਗ੍ਰਿਫਤਾਰ

ਬਠਿੰਡਾ: ਪੁਲਿਸ ਨੇ ਕੁੱਝ ਦਿਨ ਪਹਿਲਾਂ ਇੱਕ ਬੈਂਕ ਕੈਸ਼ ਵੈਨ ਤੋਂ ਕੀਤੀ 60 ਲੱਖ ਦੀ ਲੁੱਟ ਮਾਮਲੇ ‘ਚ 3 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹਨਾਂ ਤੋਂ ਹਥਿਆਰ ਤੇ ਲੁੱਟੀ ਗਈ ਰਕਮ ‘ਚੋਂ 11.50 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਪਹਿਲਾਂ ਇਸ ਮਾਮਲੇ ‘ਚ ਮੋਗਾ ਪੁਲਿਸ ਨੇ 4 ਮੁਲਜ਼ਮ ਗ੍ਰਿਫਤਾਰ ਕੀਤੇ ਹਨ। ਹਾਲਾਂਕਿ ਮਾਮਲੇ ‘ਚ ਕਈ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ ‘ਤੋਂ ਬਾਹਰ ਹਨ।

ਪੁਲਿਸ ਮੁਤਾਬਕ ਮੋਗਾ ਦੇ ਬਾਘਾਪੁਰਾਣਾ ‘ਚ ਓਬੀਸੀ ਬੈਂਕ ਦੀ ਕੈਸ਼ ਵੈਨ ਤੋਂ 60 ਲੱਖ ਲੁੱਟਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਇਹਨਾਂ 3 ਮੁਲਜ਼ਮਾਂ ਤੋਂ 11.50 ਲੱਖ ਰੁਪਏ, 32 ਬੋਰ ਦੇ 2 ਪਿਸਤੌਲ ਤੇ 20 ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਹਿਚਾਣ ਅੰਕੁਸ਼ ਮੁਨਟੇਜਾ, ਮਨਪ੍ਰੀਤ ਤੇ ਲਵਪ੍ਰੀਤ ਵਜੋਂ ਹੋਈ ਹੈ। ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰ ਬਾਕੀ ਲੁਟੇਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਤੋਂ ਪਹਿਲਾਂ ਮੋਗਾ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ 7.5 ਲੱਖ ਰੁਪਏ ਬਰਾਮਦ ਕੀਤੇ ਗਏ ਸਨ। ਇਹਨਾਂ ਤੋਂ ਇੱਕ ਕਾਰ ਤੇ 2 ਪਿਸਤੌਲ ਵੀ ਬਰਾਮਦ ਹੋਏ ਸਨ। ਪਹਿਲਾਂ ਗ੍ਰਿਫਤਾਰ ਕੀਤੇ ਇਹ ਚਾਰੇ ਮੁਲਜ਼ਮ ਉਹ ਹਨ ਜਿੰਨਾਂ ਨੇ ਲੁੱਟ ਤੋਂ ਪਹਿਲਾਂ ਰੇਕੀ ਕੀਤੀ ਸੀ। ਰੇਕੀ ਕਰਨ ਬਦਲੇ ਹੀ 7.5 ਲੱਖ ਰੁਪਏ ਮਿਲੇ ਸਨ।

ਹਾਲਾਂਕਿ ਮਾਮਲੇ ‘ਚ ਲੋੜੀਂਦੇ ਬਾਕੀ ਲੁਟੇਰੇ ਅਜੇ ਵੀ ਫਰਾਰ ਹਨ। ਪੁਲਿਸ ਮੁਤਾਬਕ ਫਿਲਹਾਲ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪਰ ਮਾਮਲੇ ‘ਚ ਹੁਣ ਤੱਕ ਹੋਈ 7 ਲੋਕਾਂ ਦੀ ਗ੍ਰਿਫਤਾਰੀ ਨੂੰ ਵੀ ਪੁਲਿਸ ਵੱਡੀ ਕਾਮਯਾਬੀ ਮੰਨ ਰਹੀ ਹੈ।

About admin

Check Also

ਪੰਜਾਬ ‘ਚ ਅਗਲੇ 3 ਦਿਨਾਂ ਦੌਰਾਨ ਹੋਰ ਧੁੰਦ ਪੈਣ ਦੀ ਸੰਭਾਵਨਾ

ਚੰਡੀਗੜ੍ਹ, 30 ਦਸੰਬਰ (ਕਮਲਾ ਸ਼ਰਮਾ) : ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ‘ਚ ਅਗਲੇ …

Leave a Reply

Your email address will not be published. Required fields are marked *