Breaking News
Home / Delhi / ‘ਉੜਤਾ ਪੰਜਾਬ’ ‘ਤੇ ਬੰਬੇ ਹਾਈਕੋਰਟ ਦਾ ਵੱਡਾ ਫੈਸਲਾ ਸੈਂਸਰ ਬੋਰਡ ਨੂੰ ਦਿੱਤਾ ਇੱਕ ਕੱਟ ਨਾਲ ਫ਼ਿਲਮ ਜਾਰੀ ਕਰਨ ਦਾ ਹੁਕਮ

‘ਉੜਤਾ ਪੰਜਾਬ’ ‘ਤੇ ਬੰਬੇ ਹਾਈਕੋਰਟ ਦਾ ਵੱਡਾ ਫੈਸਲਾ ਸੈਂਸਰ ਬੋਰਡ ਨੂੰ ਦਿੱਤਾ ਇੱਕ ਕੱਟ ਨਾਲ ਫ਼ਿਲਮ ਜਾਰੀ ਕਰਨ ਦਾ ਹੁਕਮ

ਮੁੰਬਈ, 13 ਜੂਨ (ਚ.ਨ.ਸ.) : ਬਾਲੀਵੁੱਡ ਫਿਲਮ ‘ਉੜਤਾ ਪੰਜਾਬ’ ਤੇ ਹਾਈਕੋਰਟ ਦਾ ਵੱਡਾ ਫੈਸਲਾ ਆਇਆ ਹੈ। ਬੰਬੇ ਹਾਈਕੋਰਟ ਨੇ ਅੱਜ ਆਪਣਾ ਫੈਸਲਾ ਸੁਣਾਉਂਦਿਆਂ ਹੁਕਮ ਦਿੱਤਾ ਹੈ ਕਿ ਫਿਲਮ ਨੂੰ 48 ਘੰਟੇ ਅੰਦਰ ਸਿਰਫ ਇੱਕ ਕੱਟ ਦੇ ਨਾਲ ‘ਏ’ ਸਰਟੀਫਿਕੇਟ ਜਾਰੀ ਕੀਤਾ ਜਾਵੇ। ਇਸ ਤੋਂ ਪਹਿਲਾਂ ਹੋਏ ਵਿਵਾਦ ਮਗਰੋਂ ਕੇਂਦਰੀ ਫਿਲਮ ਸਰਟੀਫਿਕੇਟ ਬੋਰਡ ਨੇ ‘ਉੜਤਾ ਪੰਜਾਬ’ ਨੂੰ 13 ਕੱਟ ਦੇ ਨਾਲ ‘ਏ’ ਸਰਟੀਫਿਕੇਟ ਦੇਣ ਦਾ ਐਲਾਨ ਕੀਤਾ ਸੀ। ਕੇਂਦਰੀ ਫਿਲਮ ਸਰਟੀਫਿਕੇਟ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਕਿਹਾ ਸੀ ਕਿ ਫਿਲਮ ‘ਉੜਤਾ ਪੰਜਾਬ’ ਨੂੰ 13 ਕੱਟ ਲਗਾ ਕੇ
‘ਏ’ ਸ਼੍ਰੇਣੀ ਤਹਿਤ ਹਰੀ ਝੰਡੀ ਦਿੱਤੀ ਗਈ ਹੈ। ਹੁਣ ਨਿਰਮਾਤਾ ਅਦਾਲਤ ਵਿੱਚ ਜਾਵੇ ਜਾਂ ਟ੍ਰਿਬਿਊਨਲ ਕੋਲ ਅਸੀਂ ਹੁਕਮ ਨੂੰ ਲਾਗੂ ਕਰਾਂਗੇ। ਇਸ ਤੋਂ ਪਹਿਲਾਂ ਸਰਟੀਫਿਕੇਟ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਕਿਹਾ ਸੀ ਕਿ ਫਿਲਮ ‘ਤੇ ‘ਆਪ’ ਦਾ ਪੈਸਾ ਲੱਗਾ ਹੈ। ਫਿਲਮ ‘ਉੜਤਾ ਪੰਜਾਬ’ ‘ਤੇ ਸੈਂਸਰ ਬੋਰਡ ਦੀ ਤਲਵਾਰ ਚੱਲਣ ਤੋਂ ਬਾਅਦ ਉੱਠੇ ਸਵਾਲਾਂ ਦੇ ਚੱਲਦੇ ਪੰਜਾਬ ਸਰਕਾਰ ਨੇ ਆਪਣਾ ਬਚਾਅ ਕਰਦਿਆਂ ਕਿਹਾ ਸੀ ਕਿ ਇਹ ਵਿਵਾਦ ਫਿਲਮ ਮੇਕਰਜ਼ ਤੇ ਸੈਂਸਰ ਬੋਰਡ ਵਿਚਾਲੇ ਹੈ। ਪੰਜਾਬ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਫਿਲਮ ‘ਤੇ ਕੋਈ ਇਤਰਾਜ਼ ਨਹੀਂ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *