Breaking News
Home / India / ਯੂ.ਪੀ. ਵਿਧਾਨ ਸਭਾ ਚੋਣਾਂ-2017 ਦੀਆਂ ਤਿਆਰੀਆਂ ਸੂਬੇ ਦੇ ਵਿਕਾਸ ਲਈ ਮਾਇਆ-ਮੁਲਾਇਮ ਜੁਗਲਬੰਦੀ ਦਾ ਖ਼ਾਤਮਾ ਜ਼ਰੂਰੀ : ਮੋਦੀ

ਯੂ.ਪੀ. ਵਿਧਾਨ ਸਭਾ ਚੋਣਾਂ-2017 ਦੀਆਂ ਤਿਆਰੀਆਂ ਸੂਬੇ ਦੇ ਵਿਕਾਸ ਲਈ ਮਾਇਆ-ਮੁਲਾਇਮ ਜੁਗਲਬੰਦੀ ਦਾ ਖ਼ਾਤਮਾ ਜ਼ਰੂਰੀ : ਮੋਦੀ

ਇਲਾਹਾਬਾਦ, 13 ਜੂਨ (ਚ.ਨ.ਸ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਬੈਠਕ ਦੇ ਦੂਜੇ ਦਿਨ ਇਥੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਮੋਦੀ ਨੇ ਇਸ ਸਮੇਂ ਸਪਾ-ਬਸਪਾ ਦੇ ਨਿਸ਼ਾਨਾ ਲਗਾਉਂਦਿਆਂ ਯੂ.ਪੀ. ਚੋਣਾਂ ਲਈ ਬਿਗੁਲ ਫੂਕਿਆ। ਉਨ੍ਹਾਂ ਕਿਹਾ ਕਿ ਉੌੱਤਰ ਪ੍ਰਦੇਸ਼ ਵਿਚ ਮੁਲਾਇਮ -ਮਾਇਆਵਤੀ ਦੀ ਜੁਗਲਬੰਦੀ ਹੈ। ਹਰ ਇਕ ਸਮੱਸਿਆ ਅਤੇ ਮੁਸੀਬਤ ਦਾ ਹੱਲ ਵਿਕਾਸ ਹੈ। ਉਨ੍ਹਾਂ ਯੂ.ਪੀ. ਦੀ ਮੰਦਹਾਲੀ ਲਈ ਸਪਾ ਤੇ ਬਸਪਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਮਾਇਆਵਤੀ ਅਤੇ ਮੁਲਾਇਮ ਇਕ ਦੂਜੇ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹਨ ਪਰ ਸੱਤਾ ਵਿਚ ਆਉਣ ‘ਤੇ ਉਹ ਇਕ ਦੂਜੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਯੂ.ਪੀ. ਵਿਚ 5-5 ਸਾਲ ਲੁੱਟ ਦੀ ਠੇਕੇਦਾਰੀ ਹੁੰਦੀ ਹੈ। ਇੰਨੇ ਵੱਡੇ ਸੂਬੇ ਨੂੰ ਬਰਬਾਦ ਹੁੰਦੇ ਅਸੀਂ ਨਹੀਂ ਦੇਖ ਸਕਦੇ। ਇਕ ਵਾਰ ਜੇਕਰ ਉੱਤਰ ਪ੍ਰਦੇਸ਼ ਅੱਗੇ ਵੱਧ ਗਿਆ ਤਾਂ ਦੁਨੀਆਂ ਵਿਚ ਨੰਬਰ ਇਕ ਵਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਜੋ ਕੰਮ 50 ਸਾਲਾਂ ‘ਚ ਨਹੀਂ ਹੋ ਸਕਿਆ। ਉਹ ਮੈਂ 5 ਸਾਲ ‘ਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਯੂ.ਪੀ. ਦੀ ਜਨਤਾ ਨੂੰ ਇਸ ਵਾਰ ਭਾਜਪਾ ਨੂੰ ਮੌਕਾ ਦੇਣ ਦੀ ਅਪੀਲ ਕੀਤੀ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *