ਸਿਡਨੀ, 12 ਜੂਨ (ਚ.ਨ.ਸ.) : ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਰੀਓ ਓਲੰਪਿਕ ਤੋਂ ਪਹਿਲਾਂ ਆਪਣੀ ਤਿਆਰੀਆਂ ਨੂੰ ਮਜ਼ਬੂਤ ਕਰਦਿਆਂ ਚੀਨ ਦੀ ਸੂਨ ਯੂ ਨੂੰ ਤਿੰਨ ਸੈਟਾਂ ਦੇ ਰੋਮਾਂਚਕ ਫਾਈਨਲ ‘ਚ ਹਰਾ ਕੇ ਦੂਜਾ ਆਸਟਰੇਲੀਆਈ ਓਪਨ ਸੁਪਰ ਸੀਰੀਜ਼ ਖਿਤਾਬ ਜਿੱਤ ਲਿਆ ਹੈ। ਸਾਇਨਾ ਨੇ ਦੁਨੀਆ ਦੀ 12ਵੇਂ ਨੰਬਰ ਦੀ ਖਿਡਾਰਨ ਨੂੰ ਇੱਕ ਘੰਟਾ 11 ਮਿੰਟ ਤੱਕ ਚਲੇ ਮੁਕਾਬਲੇ ‘ਚ 11-21, 21-14, 21-19ਨਾਲ ਹਰਾਇਆ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇ ਕੁਆਟਰਫਾਈਨਲ ‘ਚ ਥਾਈਲੈਂਡ ਦੀ ਰੋਚਾਨੋਕ ਇੰਤਾਨੋਨ ਅਤੇ ਸੈਮੀਫਾਈਨਲ ‘ਚ ਚੀਨ ਦੀ ਯਿਹਾਨ ਵਾਂਗ ਨੂੰ ਹਰਾਇਆ ਸੀ। ਇਸ ਸੈਸ਼ਨ ਦੇ ਪਹਿਲੇ ਖਿਤਾਬ ਨਾਲ ਸਾਇਨਾ ਨੇ 56250 ਡਾਲਰ ਦੀ ਇਨਾਮੀ ਰਾਸ਼ੀ ਵੀ ਜਿੱਤੀ। ਇਹ ਆਸਟਰੇਲੀਆਈ ਓਪਨ ‘ਚ ਸਾਇਨਾ ਦੀ ਦੂਜੀ ਖਿਤਾਬੀ ਜਿੱਤ ਹੈ। ਇਸ ‘ਤੋਂ ਪਹਿਲਾਂ ਸਾਇਨਾ 2014 ‘ਚ ਵੀ ਇਹ ਖਿਤਾਬ ਜਿੱਤ ਚੁੱਕੀ ਹੈ। ਸਾਇਨਾ ਸੂਨ ਨੂੰ ਆਪਣੇ ਪਿਛਲੇ ਪੰਜ ਮੁਕਾਬਲਿਆਂ ‘ਚ ਹਰਾ ਚੁੱਕੀ ਹੈ ਪਰ ਇਸ ਵਾਰ ਉਸ ਨੂੰ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਪਹਿਲਾ ਸੈੱਟ ਸੂਨ ਨੇ ਸਿਰਫ 18 ਮਿੰਟਾਂ ‘ਚ ਹੀ ਜਿੱਤ ਲਿਆ ਸੀ। ਅੰਤ ਸਾਇਨਾ ਗਲਤੀਆਂ ਨੂੰ ਸੁਧਾਰਦੇ ਹੋਏ ਫਾਈਨਲ ਮੁਕਾਬਲਾ ਜਿੱਤਣ ‘ਚ ਸਫਲ ਰਹੀ।
Check Also
ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ
ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …