Breaking News
Home / Breaking News / ‘ਪੱਥਰਬਾਜ਼ਾਂ’ ਵਿਰੁੱਧ ਸਾਰੇ ਕੇਸ ਲਏ ਜਾਣਗੇ ਵਾਪਸ : ਰਾਜਨਾਥ

‘ਪੱਥਰਬਾਜ਼ਾਂ’ ਵਿਰੁੱਧ ਸਾਰੇ ਕੇਸ ਲਏ ਜਾਣਗੇ ਵਾਪਸ : ਰਾਜਨਾਥ

ਪੱਤਰ ਪ੍ਰੇਰਕ
================
ਸ੍ਰੀਨਗਰ, 7 ਜੂਨ : ਦੋ ਦਿਨਾਂ ਦੇ ਦੌਰੇ ‘ਤੇ ਜੰਮੂ ਕਸ਼ਮੀਰ ਗਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਸ਼੍ਰੀਨਗਰ ‘ਚ ਇਕ ਪ੍ਰੋਗਰਾਮ ਦੇ ਦੌਰਾਨ ਕਿਹਾ ਕਿ ਰਾਜ ਸਰਕਾਰ ਦੀ ਮਦਦ ਨਾਲ ਜੰਮੂ ਕਸ਼ਮੀਰ ਦੀ ਤਸਵੀਰ ਅਤੇ ਤਕਦੀਰ ਬਦਲ ਕੇ ਰਹਿਣਗੇ। ਕਸ਼ਮੀਰ ‘ਚ ਪੱਥਰਬਾਜ਼ਾਂ ਦੇ ਖਿਲਾਫ ਵਾਪਸ ਲਏ ਕੇਸ ਦਾ ਜ਼ਿਕਰ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਕੋਈ ਵੀ ਗੁੰਮਰਾਹ ਕਰ ਸਕਦਾ ਹੈ। ਪੱਥਰਬਾਜੀ ਨੂੰ ਲੈ ਕੇ ਬੱਚੇ ਗੁੰਮਰਾਹ ਹੋਏ ਸਨ। ਜਿਨਾਂ ਨੇ ਜਾਣੇ-ਅਣਜਾਨੇ ‘ਚ ਗਲਤੀਆਂ ਕੀਤੀਆਂ ਸਨ। ਅਜਿਹੇ ‘ਚ ਸਾਰੇ ਕੇਸਾਂ ਨੂੰ ਵਾਪਸ ਲੈਣ ਦਾ ਫੈਸਲਾ ਲਿਆ ਹੈ। ਰਾਜਨਾਥ ਸਿੰਘ ਨੇ ਕਿਹਾ, ”ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ, ਇਸ ਲਈ ਕੇਂਦਰ ਅਤੇ ਰਾਜ ਸਰਕਾਰ ਕੰਮ ਕਰ ਰਹੀ ਹੈ। ਗ੍ਰਹਿ ਮੰਤਰੀ ਨੇ ਦੱਸਿਆ ਕਿ ਸੂਬੇ ‘ਚ ਕਈ ਜਗ੍ਹਾ ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਹੋ ਗਈ ਹੈ, ਇਸ ਲਈ ਫੰਡ ਵੀ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ। ਸੂਬੇ ਦੇ ਵਿਕਾਸ ਲਈ ਜੋ ਵੀ ਜ਼ਰੂਰਤ ਹੋ, ਉਸੇ ਨੂੰ ਪੂਰਾ ਕੀਤਾ ਜਾਵੇਗਾ।” ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਪੋਰਟਸ ਦੀ ਤਾਕਤ ਅਤੇ ਚੰਗੀ ਸਿਖਲਾਈ ਨਾਲ ਸੂਬੇ ਦੇ ਲੋਕਾਂ ਦੀ ਭਵਿੱਖ ਬਦਲਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਦੇ ਰਾਹੀਂ ਹੀ ਸੂਬੇ ਦੇ ਨੌਜਵਾਨਾਂ ਨੂੰ ਸਹੀ ਰਸਤਾ ਬਣਾਉਣ ‘ਚ ਆਸਾਨੀ ਹੋਵੇਗੀ। ਰਾਜਨਾਥ ਸਿੰਘ ਨੇ ਕਿਹਾ ਕਿ ਤਰੱਕੀ ਅਤੇ ਤਬਾਹੀ ਚੋਂ ਵੀ ਨੌਜਵਾਨਾਂ ਨੂੰ ਤਰੱਕੀ ਦਾ ਰਸਤਾ ਚੁਣਨਾ ਪਵੇਗਾ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *