Breaking News
Home / Breaking News / ਰਾਜਪਾਲ ਨੇ ਜ਼ਹਿਰੀਲੇ ਪਾਣੀਆਂ ਬਾਰੇ  ਕੈਪਟਨ ਨੂੰ ਚਿੱਠੀ ਲਿਖ ਕੇ ਮੰਗੀ ਰਿਪੋਰਟ

ਰਾਜਪਾਲ ਨੇ ਜ਼ਹਿਰੀਲੇ ਪਾਣੀਆਂ ਬਾਰੇ  ਕੈਪਟਨ ਨੂੰ ਚਿੱਠੀ ਲਿਖ ਕੇ ਮੰਗੀ ਰਿਪੋਰਟ

ਪੱਤਰ ਪ੍ਰੇਰਕ
================
ਚੰਡੀਗੜ੍ਹ , 21 ਮਈ : ਪੰਜਾਬ ਦੇ ਰਾਜਪਾਲ ਬੀ. ਪੀ. ਸਿੰਘ ਬਦਨੌਰ ਨੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੋਣ ਕਾਰਨ ਚਿੰਤਾ ਪ੍ਰਗਟ ਕੀਤੀ ਹੈ। ਰਾਜਪਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿੱਖ ਕੇ ਇਸ ਸਾਰੇ ਮਾਮਲੇ ਦੀ ਰਿਪੋਰਟ ਮੰਗੀ ਹੈ। ਇਸ ਪੱਤਰ ਵਿਚ ਰਾਜਪਾਲ ਨੇ ਵਾਤਾਵਰਣ ਅਤੇ ਪਾਣੀ ਵਿਚ ਘੁੱਲੀ ਜ਼ਹਿਰ ਦੀ ਪੂਰੀ ਜਾਣਕਾਰੀ ਦੇਣ ਬਾਰੇ ਲਿਖਿਆ ਹੈ। ਦੱਸਣਯੋਗ ਹੈ ਕਿ ਬਿਆਸ ਦਰਿਆ ‘ਚ ਸ਼ੂਗਰ ਮਿੱਲ ਦਾ ਸ਼ੀਰਾ ਘੁਲਣ ਨਾਲ ਲੱਖਾਂ ਮੱਛੀਆਂ ਮਰ ਗਈਆਂ ਸਨ। ਵਿਭਾਗੀ ਅਧਿਕਾਰੀਆਂ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਸੀ ਕਿ ਹਰਚੋਵਾਲ (ਗੁਰਦਾਸਪੁਰ) ਨੇੜੇ ਕੀੜੀ ਅਫਗਾਨਾਂ ਸ਼ੂਗਰ ਮਿੱਲ ਦੇ ਬਾਇਲਰ ‘ਚੋਂ ਸੀਰਾ ਰਿਸਣ ਕਾਰਨ ਭਾਰੀ ਮਾਤਰਾ ਵਿਚ ਇਹ ਬਿਆਸ ਦਰਿਆ ਦੇ ਪਾਣੀ ‘ਚ ਘੁਲ ਗਿਆ, ਜਿਸ ਨਾਲ ਦਰਿਆ ਦਾ ਪਾਣੀ ਕਾਲਾ ਹੋ ਗਿਆ ਅਤੇ ਪਾਣੀ ‘ਚ ਆਕਸੀਜਨ ਘੱਟਣ ਕਾਰਨ ਲੱਖਾਂ ਮੱਛੀਆਂ ਤੇ ਹੋਰ ਜੀਵ-ਜੰਤੂਆਂ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪੰਜਾਬ ਸਰਕਾਰ ਫਿਲਹਾਲ ਮਿਲ ਨੂੰ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ 25 ਲੱਖ ਰੁਪਏ ਜੁਰਮਾਨਾ ਕੀਤਾ ਹੈ। ਫਿਲਹਾਲ ਵਿਭਾਗ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *