Breaking News
Home / Entertainment / ‘ਉੜਤਾ ਪੰਜਾਬ’ ਦਾ ਮਾਮਲਾ ‘ਵਾਲ ਦੀ ਖੱਲ’ ਨਾ ਉਤਾਰੇ ਸੈਂਸਰ ਬੋਰਡ : ਬੰਬੇ ਹਾਈਕੋਰਟ

‘ਉੜਤਾ ਪੰਜਾਬ’ ਦਾ ਮਾਮਲਾ ‘ਵਾਲ ਦੀ ਖੱਲ’ ਨਾ ਉਤਾਰੇ ਸੈਂਸਰ ਬੋਰਡ : ਬੰਬੇ ਹਾਈਕੋਰਟ

ਮੁੰਬਈ, 10 ਜੂਨ (ਚ.ਨ.ਸ.) : ਬੰਬੇ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਇਕ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸੈਂਸਰ ਬੋਰਡ ਨੂੰ ਵਾਲ ਦੀ ਬਹੁਤ ਜ਼ਿਆਦਾ ਖੱਲ ਨਹੀਂ ਉਤਾਰਨੀ ਚਾਹੀਦੀ ਤਾਂ ਜੋ ਫ਼ਿਲਮ ਉਦਯੋਗ ਵਿਚ ਰਚਨਾਤਮਕ ਲੋਕਾਂ ਦੀ ਗਿਣਤੀ ਵੱਧ ਸਕੇ। ਅਦਾਲਤ ਨੇ ਇਸ ਦੇ ਨਾਲ ਹੀ ਕਿਹਾ ਕਿ ‘ਉੜਤਾ ਪੰਜਾਬ’ ਦੇ ਨਿਰਮਾਤਾਵਾਂ ਨੂੰ ਮਾੜੀ ਸ਼ਬਦਾਵਲੀ ਵਾਲੇ ਅਤੇ ਅਸ਼ਲੀਲ ਦ੍ਰਿਸ਼ਾਂ ਨੂੰ ਨਰਮ ਕਰਨਾ ਚਾਹੀਦਾ ਹੈ ਕਿਉਂਕਿ ਸਿਰਫ਼ ਇਨ੍ਹਾਂ ਨਾਲ ਹੀ ਫ਼ਿਲਮ ਨਹੀਂ ਚਲਦੀ। ਜਸਟਿਸ ਐਸ.ਸੀ. ਧਰਮਅਧਿਕਾਰੀ ਅਤੇ ਜਸਟਿਸ ਸਾਲਨੀ ਫਨਸਾਲਕਰ ਜੋਸ਼ੀ ਦੇ ਇਕ ਬੈਂਚ ਨੇ ਕਿਹਾ ਕਿ ਉਹ ਮਾਮਲੇ ਦਾ ਫ਼ੈਸਲਾ 13 ਜੂਨ ਨੂੰ ਸੁਣਾਉਣਗੇ। ਬੈਂਚ ਨੇ ਇਹ ਗੱਲ ‘ਉੜਤਾ ਪੰਜਾਬ’ ਦੇ ਨਿਰਮਾਤਾ ਫੈਂਟਮ ਫ਼ਿਲਮ ਵੱਲੋਂ ਦਾਇਰ ਇਕ ਅਪੀਲ ‘ਤੇ ਜਿਰਾਹ ਪੂਰੀ ਹੋਣ ਤੋਂ ਬਾਅਦ ਕਹੀ। ਫੈਂਟਮ ਫ਼ਿਲਮ ਨੇ ਇਹ ਅਪੀਲ ਸੈਂਟਰ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੀ.ਬੀ.ਐਫ.ਸੀ.) ਦੀ ਮੁੜ ਸਮੀਖਿਆ ਕਮੇਟੀ ਦੇ ਉਸ ਹੁਕਮ ਦੇ ਖਿਲਾਫ਼ ਦਾਇਰ ਕੀਤੀ ਸੀ ਜਿਸ ਵਿਚ  ਕਮੇਟੀ ਨੇ ਫ਼ਿਲਮ ‘ਚ ਵੱਡੇ ਪੱਧਰ ‘ਤੇ ਤਬਦੀਲੀ ਦੀ ਗੱਲ ਕਹੀ ਸੀ। ਅਦਾਲਤ ਫ਼ਿਲਮ ਨਿਰਮਾਤਾਵਾਂ ਨੂੰ ਸੀ.ਬੀ.ਐਫ.ਸੀ. ਦੇ ਉਸ ਹੁਕਮ ਨਾਲ ਸਹਿਮਤੀ ਨਹੀਂ ਸੀ ਜਿਸ ਵਿਚ ਫ਼ਿਲਮ ‘ਚ ਪੰਜਾਬ ਨੂੰ ਲੈ ਕੇ ਕੀਤੇ ਗਏ ਕਿਸੇ ਉਲੇਖ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਇਸ ਨਾਲ ‘ਫ਼ਿਲਮ ਦਾ ਮੂਲ ਹੀ ਸਮਾਪਤ ਹੋ ਜਾਵੇਗਾ।’ ਅਦਾਲਤ ਨੇ ਨਾਲ ਹੀ ਕਿਹਾ ਕਿ ਇਹ ਲੋਕਾਂ ‘ਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਕੀ ਦੇਖਣਾ ਚਾਹੁੰਦੇ ਹਨ। ਅਦਾਲਤ ਨੇ ਬੋਰਡ ਖਿਲਾਫ਼ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ‘ਜੇਕਰ ਫ਼ਿਲਮ (ਉੜਤਾ ਪੰਜਾਬ) ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਗੱਲ ਕਰ ਰਹੀ ਹੈ ਤਾਂ ਪੂਰੀ ਫ਼ਿਲਮ ‘ਤੇ ਹੀ ਪਾਬੰਦੀ ਲਗਾ ਦਿੱਤੀ ਜਾਣੀ ਚਾਹੀਦੀ ਹੈ।
ਉਧਰ, ਇਨਫਰਮੇਸ਼ਨ ਤੇ ਬ੍ਰਾਡਕਾਸਟਿੰਗ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਵਿੱਚ ਜਲਦੀ ਹੀ ਵੱਡਾ ਬਦਲਾਅ ਕੀਤਾ ਜਾਵੇਗਾ। ਜੇਤਲੀ ਨੇ ਕਿਹਾ ਕਿ ਉਹ ਸੈਂਸਰ ਬੋਰਡ ਦੇ ਮੌਜੂਦਾ ਸਿਸਟਮ ਤੋਂ ਸੰਤੁਸ਼ਟ ਨਹੀਂ ਹਨ। ਸਰਕਾਰ ਜਲਦੀ ਹੀ ਸੈਂਸਰ ਬੋਰਡ ਵਿੱਚ ਵੱਡਾ ਬਦਲਾਅ ਕਰਨ ਜਾ ਰਹੀ ਹੈ।

About admin

Check Also

ਸੈਂਸਰ ਬੋਰਡ ਵੱਲੋਂ ‘ਉੜਤਾ ਪੰਜਾਬ’ ਫ਼ਿਲਮ ‘ਏ’ ਸਰਟੀਫਿਕੇਟ ਨਾਲ ਪਾਸ ਫਿਲਮ ਇੰਟਰਨੈੱਟ ‘ਤੇ ਹੋਈ ਲੀਕ

ਮੁੰਬਈ, 15 ਜੂਨ (ਚ.ਨ.ਸ.) : ਸੈਂਸਰ ਬੋਰਡ ਨੇ ਬੰਬੇ ਹਾਈਕੋਰਟ ਦੇ ਹੁਕਮ ਦੇ ਮੱਦੇਨਜ਼ਰ ‘ਉੜਤਾ …

Leave a Reply

Your email address will not be published. Required fields are marked *