Breaking News
Home / Breaking News / ਪੈਟਰੋਲ ਦੀਆਂ ਕੀਮਤਾਂ ਬਣਨਗੀਆਂ ਮੋਦੀ ਲਈ ਵੱਡੀ ਚੁਣੌਤੀ

ਪੈਟਰੋਲ ਦੀਆਂ ਕੀਮਤਾਂ ਬਣਨਗੀਆਂ ਮੋਦੀ ਲਈ ਵੱਡੀ ਚੁਣੌਤੀ

ਪੰਪਾਂ ‘ਤੇ ਕਰਨਗੇ ਲੋਕ ਕੌਮੀ ਜਮਹੂਰੀ ਸਰਕਾਰ ਦੇ ਸਿਆਪੇ

ਕੌਮੀ ਜਮਹੂਰੀ ਸਰਕਾਰ ਵੀ ਵਧਦੀਆਂ ਕੀਮਤਾਂ ਤੋਂ ਚਿੰਤਤ

ਚੜ੍ਹਦੀਕਲਾ ਬਿਊਰੋ
================
ਪਟਿਆਲਾ, 21 ਮਈ: ਕਰਨਾਟਕ ਵਿਧਾਨ ਸਭਾ ਚੋਣਾਂ ਦੇ ਕਾਰਨ ਮੋਦੀ ਸਰਕਾਰ ਨੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਿਆ ਪਰ ਚੋਣਾਂ ਦੇ ਬਾਅਦ ਕੀਮਤਾਂ ਵਧਣ ਦਾ ਇਹ ਮਤਲਬ ਨਹੀਂ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਭਵਿੱਖ ‘ਤੇ ਇਸ ਦਾ ਪ੍ਰਭਾਵ ਨਹੀਂ ਪਵੇਗਾ। ਚੋਣਾਂ ਦੇ ਕਾਰਨ ਸਰਕਾਰੀ ਤੇਲ ਕੰਪਨੀਆਂ ਨੇ 19 ਦਿਨਾਂ ਤੱਕ ਤੇਲ ਦੀਆਂ ਕੀਮਤਾਂ ਵੱਧਣ ਨਹੀਂ ਦਿੱਤੀਆਂ। ਹਾਲਾਂਕਿ ਜਿਵੇਂ ਹੀ ਚੋਣਾਂ ਖਤਮ ਹੋਈਆਂ ਕੀਮਤਾਂ ਵਧਣ ਲੱਗੀਆਂ। ਰਾਸ਼ਟਰੀ ਰਾਜਧਾਨੀ ਵਿੱਚ ਐਤਵਾਰ ਨੂੰ ਪੈਟਰੌਲ ਦੀਆਂ ਕੀਮਤਾਂ 76.24 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ ਜਦਕਿ ਡੀਜ਼ਲ ਨੇ ਸ਼ਿਖਰਲਾ ਪੱਧਰ 67.57 ਰੁਪਏ ਛੂਹਿਆ। ਪੰਜਾਬ ਵਿੱਚ ਤਾਂ ਪੈਟਰੌਲ 82 ਰੁਪਏ ਤੋਂ ਉਪਰ ਚਲ ਰਿਹਾ ਹੈ।
ਇਹ ਸਿੱਧੇ ਤੌਰ ‘ਤੇ ਸਰਕਾਰੀ ਤੇਲ ਕੰਪਨੀਆਂ ਦੁਆਰਾ ਚਾਰ ਹਫਤਿਆਂ ਦੇ ਬਾਅਦ ਕੀਤੇ ਗਏ ਵਾਧੇ ਦਾ ਹੀ ਅਸਰ ਹੈ ਜੋ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜੇਕਰ ਕਰਨਾਟਕ ਚੋਣਾਂ ਤੋਂ ਪਹਿਲਾਂ ਤੇਲ ਦੀਆਂ ਸਥਿਰ ਕੀਮਤਾਂ ਨਾਲ ਸੂਬੇ ਵਿੱਚ ਭਾਜਪਾ ਨੂੰ ਮਦਦ ਮਿਲੀ ਤਾਂ ਚੋਣਾਂ ਦੇ ਬਾਅਦ ਕੀਮਤਾਂ ਵਧਣ ਨਾਲ ਨਿਸ਼ਚਿਤ ਤੌਰ ‘ਤੇ ਵਿਰੋਧੀ ਧਿਰ ਕੋਲ ਸਰਕਾਰ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ। ਅਸਲ ਵਿੱਚ ਲੋਕ ਸਭਾ ਚੋਣਾਂ ਵਿੱਚ ਇਕ ਸਾਲ ਤੋਂ ਵੀ ਘਟ ਸਮਾਂ ਬਚਿਆ ਹੈ। ਅਜਿਹੇ ਵਿੱਚ ਸਰਕਾਰ ਨੇ ਲੋਕਾਂ ਵਿਚਾਲੇ ਆਪਣੇ ਅਕਸ ਦਾ ਵੀ ਧਿਆਨ ਰੱਖਣਾ ਹੈ। ਜੇਕਰ ਤੇਲ ਦੀਆਂ ਕੀਮਤਾਂ ਇਸ ਤਰ੍ਹਾਂ ਹੀ ਵਧਦੀਆਂ ਰਹੀਆਂ ਤਾਂ ਭਾਜਪਾ ਨੂੰ ਸਿਆਸੀ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ।
ਤਰੱਕੀ ‘ਤੇ ਨਹੀਂ ਹੋਵੇਗਾ ਅਸਰ?
ਸਰਕਾਰ ਵਲੋਂ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਵਿਸ਼ਵ ਦਰਾਂ ਵਧਣਾ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਦਰਾਮਦ ਬਿਲ 50 ਅਰਬ ਡਾਲਰ ਵਧ ਸਕਦਾ ਹੈ ਅਤੇ ਇਸ ਦਾ ਅਸਰ ਕਰੰਟ ਅਕਾਊਂਟ ਡੈਫਿਸ਼ਿਟ ‘ਤੇ ਵੀ ਹੋਵੇਗਾ। ਹਾਲਾਂਕਿ ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਆਰਥਿਕ ਤਰੱਕੀ ਪ੍ਰਭਾਵਿਤ ਨਹੀਂ ਹੋਵੇਗੀ। ਦੱਸ ਦੇਈਏ ਕਿ ਨਵੰਬਰ 2014 ਦੇ ਬਾਅਦ ਤੇਲ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ 80 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਈਆਂ ਹਨ। ਗਰਗ ਨੇ ਕਿਹਾ ਕਿ ਕੀਮਤਾਂ ਵਧਣ ਨਾਲ ਤੇਲ ਦਰਾਮਦ ਬਿਲ 25 ਅਰਬ ਡਾਲਰ ਤੋਂ 50 ਅਰਬ ਡਾਲਰ ਤੱਕ ਵਧ ਸਕਦਾ ਹੈ। ਪਿਛਲੇ ਸਾਲ ਭਾਰਤ ਨੇ 72 ਅਰਬ ਡਾਲਰ ਤੇਲ ਦਰਾਮਦ ‘ਤੇ ਖਰਚ ਕੀਤੇ ਸਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *