Breaking News
Home / Breaking News / ਦਾਂਤੇਵਾੜਾ ‘ਚ ਨਕਸਲੀ ਹਮਲੇ ਦੌਰਾਨ 7 ਜਵਾਨ ਸ਼ਹੀਦ

ਦਾਂਤੇਵਾੜਾ ‘ਚ ਨਕਸਲੀ ਹਮਲੇ ਦੌਰਾਨ 7 ਜਵਾਨ ਸ਼ਹੀਦ

ਚੜ੍ਹਦੀਕਲਾ ਬਿਊਰੋ
ਰਾਏਪੁਰ, 20 ਮਈ: ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਇੱਕ ਵਾਰ ਫਿਰ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਆਈ.ਡੀ. ਵਿਸਫੋਟ ਕੀਤਾ ਹੈ। ਇਸ ਹਮਲੇ ਵਿੱਚ ਸੁਰੱਖਿਆ ਬਲ ਦੇ 7 ਜਵਾਨ ਸ਼ਹੀਦ ਹੋ ਗਏ ਜਦਕਿ 1 ਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਹਮਲੇ ਬਾਅਦ ਨਕਸਲੀ ਜਵਾਨਾਂ ਦੇ ਹਥਿਆਰ ਦੇ ਏ.ਕੇ.-47, 2 ਇੰਸਾਸ ਰਾਈਫਲ, 2 ਐਸ.ਐਲ.ਆਰ. ਤੇ ਗਰੇਨੇਡ ਲੁੱਟ ਕੇ ਫਰਾਰ ਗਏ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਹਮਲੇ ਦੀ ਨਿਖੇਧੀ ਕਰਦਿਆਂ 7 ਸੁਰੱਖਿਆ ਜਵਾਨਾਂ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਗ਼ੈਰ ਨਕਸਲ ਆਪਰੇਸ਼ਨ ਦੇ ਡੀ.ਆਈ.ਜੀ. ਸੁੰਦਰ ਰਾਜ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ 7 ਜਵਾਨ ਸ਼ਹੀਦ ਹੋਏ ਤੇ ਇੱਕ ਜ਼ਖ਼ਮੀ ਹੈ। ਨਕਸਲੀਆਂ ਨੂੰ ਕਾਬੂ ਕਰਨ ਲਈ ਖੋਜ ਅਭਿਆਨ ਜਾਰੀ ਹੈ। ਇਸ ਸਬੰਧੀ ਪੂਰੀ ਜਾਣਕਾਰੀ ਜਾਂਚ ਦੇ ਬਾਅਦ ਹੀ ਦਿੱਤੀ ਜਾ ਸਕਦੀ ਹੈ। ਆਈ.ਜੀ. ਬਸਤਰ ਵਿਵੇਕਾਨੰਦ ਸਿਨਹਾ ਨੇ ਹਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਰੰਦੁਲ ਤੋਂ ਚੋਲਨਾਰ ਵਿਚਾਲੇ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਹੈ।
ਨਿਰਮਾਣ ਕਾਰਜ ਨੂੰ ਸੁਰੱਖਿਆ ਦੇਣ ਲਈ ਪੁਲਿਸ ਟੀਮ ਰਵਾਨਾ ਹੋਈ ਸੀ। ਪੁਲ਼ ਦੇ ਕਰੀਬ ਪਹੁੰਚਦਿਆਂ ਹੀ ਨਕਸਲੀਆਂ ਨੇ ਵਿਸਫੋਟ ਕਰ ਦਿੱਤਾ। ਵਿਸਫੋਟ ਇੰਨਾ ਤੇਜ਼ ਸੀ ਕਿ ਪੁਲਿਸ ਟੀਮ ਦੀ ਜੀਪ ਦੇ ਪਰਖੱਚੇ ਉੱਡ ਗਏ। ਦੋ ਦਿਨਾਂ ਬਾਅਦ ਮੁੱਖ ਮੰਤਰੀ ਡਾ. ਰਮਨ ਸਿੰਘ ਬਚੇਲੀ ਨੇ ਦਾਂਤੇਵਾੜਾ ਵਿੱਚ ਵਿਕਾਸ ਯਾਤਰਾ ਤਹਿਤ ਜਨਸਭਾ ਕਰਨੀ ਹੈ ਪਰ ਇਸ ਤੋਂ ਪਹਿਲਾਂ ਹੀ ਇਸ ਹਮਲੇ ਨਾਲ ਨਕਸਲੀਆਂ ਨੇ ਧਮਕੀ ਦੇ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਦੀ ਸਭਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਲਾਕੇ ਦੇ ਆਸ-ਪਾਸ ਦੇ ਖੇਤਰਾਂ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *