Breaking News
Home / Breaking News / ਚੰਡੀਗੜ੍ਹ ਪੁੱਜੇ ਸ਼ਤਰੂਘਨ ਤੇ ਸਿਨਹਾ ‘ਹੁਣ ਭਾਜਪਾ ‘ਚ ਬਹੁਤ ਕੁਝ ਬਦਲ ਚੁੱਕਿਐ’

ਚੰਡੀਗੜ੍ਹ ਪੁੱਜੇ ਸ਼ਤਰੂਘਨ ਤੇ ਸਿਨਹਾ ‘ਹੁਣ ਭਾਜਪਾ ‘ਚ ਬਹੁਤ ਕੁਝ ਬਦਲ ਚੁੱਕਿਐ’

ਕਮਲਾ ਸ਼ਰਮਾ

ਚੰਡੀਗੜ੍ਹ , 20 ਮਈ—ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਤੇ ਭਾਰਤੀ ਜਨਤਾ ਪਾਰਟੀ ਨਾਲ ਨਾਰਾਜ਼ ਚੱਲ ਰਹੇ ਬਾਲੀਵੁੱਡ ਅਭਿਨੇਤਾ ਅਤੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਐਤਵਾਰ ਨੂੰ ਚੰਡੀਗੜ੍ਹ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਭਾਜਪਾ ਹੁਣ ਬਦਲੀ-ਬਦਲੀ ਨਜ਼ਰ ਆ ਰਹੀ ਹੈ। ਸਿਨਹਾ ਨੇ ਕਿਹਾ ਕਿ ਮੌਜੂਦਾ ਭਾਜਪਾ ਅਤੇ ਅਟਲ ਤੇ ਅਡਵਾਨੀ ਦੇ ਸਮੇਂ ਦੀ ਭਾਜਪਾ ਵਿਚ ਬਹੁਤ ਫਰਕ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਰਨਾਟਕ ‘ਚ ਭਾਜਪਾ ਨੇ ਜਿਹੜਾ ਨਾਟਕ ਖੇਡਿਆ ਹੈ ਉਹ ਬਿਲਕੁਲ ਗਲਤ ਹੈ। ਇਸ ਮੌਕੇ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਹ ਰਾਸ਼ਟਰੀ ਮੰਚ ਰਾਹੀਂ ਅੱਗੇ ਵਧੇ ਹਨ ਤੇ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਜੁੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਲ ਕੌਣ-ਕੌਣ ਹੈ ਇਹ ਵੀ ਜਲਦ ਹੀ ਪਤਾ ਲੱਗ ਜਾਵੇਗਾ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *