Breaking News
Home / Breaking News / ਮੌਸਮ ਵਿਭਾਗ ਦੀ ਚੇਤਾਵਨੀ

ਮੌਸਮ ਵਿਭਾਗ ਦੀ ਚੇਤਾਵਨੀ

ਪੰਜਾਬ ਸਮੇਤ ਉੱਤਰੀ ਭਾਰਤ ‘ਚ ਤੂਫ਼ਾਨ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ

ਕਮਲਾ ਸ਼ਰਮਾ
================
ਚੰਡੀਗੜ੍ਹ, 18 ਮਈ: ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨਾਂ ਦਾ ਅਲਰਟ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਉੱਤਰੀ ਭਾਰਤ ਤੇ ਉੱਤਰ ਪੂਰਬ ਭਾਰਤ ਦੇ ਕਈ ਇਲਾਕਿਆਂ ਵਿਚ ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਜੰਮੂ ਕਸ਼ਮੀਰ  ਤੇ ਹਿਮਾਚਲ ਵਿਚ ਭਾਰੀ ਮੀਂਹ ਦੇ ਨਾਲ ਗੜੇਮਾਰੀ ਵੀ ਹੋ ਸਕਦੀ ਹੈ।  ਉੱਥੇ ਹੀ ਪੰਜਾਬ ਵਿਚ ਬੀਤੇ ਕਈ ਦਿਨਾਂ ਤੋਂ ਮੌਸਮ ਵਿਚ ਪੂਰੀ ਤਰ੍ਹਾਂ ਬਦਲਾਅ ਦੇਖਿਆ ਜਾ ਸਕਦਾ ਹੈ। ਪੰਜਾਬ ਅਤੇ ਉੱਤਰਾਖੰਡ ਵਿਚ ਵੀ ਤੂਫ਼ਾਨ ਦੇ ਆਉਣ ਦੀ ਸੰਭਾਵਨਾ ਹੈ। ਰਾਜਸਥਾਨ ਤੋਂ ਗਰਮ ਹਵਾਵਾਂ ਦੇ ਨਾਲ-ਨਾਲ ਧੂੜ ਮਿੱਟੀ ਵਾਲੇ ਤੂਫ਼ਾਨ ਵੀ ਆ ਸਕਦੇ ਹਨ। ਹਰਿਆਣਾ,
ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਦੇ ਖ਼ਾਲੀ ਪਏ ਇਲਾਕਿਆਂ ਸਮੇਤ ਤੱਟੀ ਇਲਾਕਿਆਂ ਵਿਚ ਵੀ ਤੇਜ਼ ਹਵਾਵਾਂ  ਦੇ ਨਾਲ ਤੂਫ਼ਾਨ ਦੇ ਆਉਣ ਦੀ ਸੰਭਾਵਨਾ ਹੈ।
ਉੱਤਰ ਪੂਰਬ ਭਾਰਤ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਦਾ ਖ਼ਦਸ਼ਾ ਹੈ। ਖਾੜੀ ਅਤੇ ਦੱਖਣ-ਪੱਛਮੀ  ਅਤੇ ਪੱਛਮੀ-ਕੇਂਦਰੀ ਅਰਬ ਸਾਗਰ ਦੇ ਨਾਲ ਲੱਗਦੇ ਇਲਾਕਿਆਂ  ਵਿਚ ਹਵਾ ਦੀ ਗਤੀ 65-75 ਕਿੱਲੋਮੀਟਰ  ਪ੍ਰਤਿ ਘੰਟੇ ਦੀ ਰਫ਼ਤਾਰ ਦੀ ਹਵਾ ਤੋਂ 85 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ  ਵੱਲ ਵਧ ਰਹੀ ਹੈ। ਮੌਸਮ ਵਿਭਾਗ ਨੇ ਮਛੇਰਿਆਂ  ਨੂੰ ਅਗਲੇ 24 ਘੰਟਿਆਂ ਦੌਰਾਨ  ਖਾੜੀ ਅਤੇ ਪੱਛਮੀ ਕੇਂਦਰੀ ਅਤੇ ਦੱਖਣ-ਪੱਛਮੀ  ਅਰਬ ਸਮੁੰਦਰ ਦੇ ਵਿਚ ਦਾਖਲ ਨਾ ਹੋਣ ਦੀ ਸਲਾਹ ਦਿੱਤੀ ਹੈ।  ਜਦਕਿ 19 ਮਈ ਨੂੰ ਵੀ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿਚ ਤੇਜ਼ ਹਵਾਵਾਂ ਦੇ ਨਾਲ ਨਾਲ ਭਾਰੀ ਤੂਫ਼ਾਨ ਦੇ ਆਉਣ ਦੀ ਸੰਭਾਵਨਾ ਹੈ। ਜਿਸ ਨਾਲ ਪੂਰਾ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਵਰਗੇ ਕਈ ਸ਼ਹਿਰ ਪ੍ਰਭਾਵਿਤ ਹੋ ਸਕਦੇ ਹਨ। ਰਾਜਸਥਾਨ ਦੇ ਕਈ ਇਲਾਕਿਆਂ ਵਿਚ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਜਦਕਿ ਉੱਤਰ ਪੂਰਬੀ ਭਾਰਤ ਦੇ ਵੱਖ-ਵੱਖ ਥਾਈਂ ਭਾਰੀ ਮੀਂਹ ਪੈ ਸਕਦਾ ਹੈ। ਅੰਦਰੂਨੀ ਕਰਨਾਟਕਾ ਦੇ ਕਈ ਇਲਾਕਿਆਂ ‘ਚ ਭਿਆਨਕ ਹਵਾਵਾਂ ਵਾਲੇ ਤੂਫ਼ਾਨ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।।।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *