Breaking News
Home / Breaking News / ਰਾਜਪਾਲ ਵੱਲੋਂ ਸੂਬੇ ਦਾ ਸਿਆਸੀ ਸੰਕਟ ਹੱਲ!

ਰਾਜਪਾਲ ਵੱਲੋਂ ਸੂਬੇ ਦਾ ਸਿਆਸੀ ਸੰਕਟ ਹੱਲ!

ਕਰਨਾਟਕ ‘ਚ ਭਾਜਪਾ ਦੀ ਬਣੇਗੀ ਸਰਕਾਰ

ਯੇਦੂਰੱਪਾ ਅੱਜ ਸਵੇਰੇ 9.30 ਵਜੇ ਚੁੱਕਣਗੇ ਮੁੱਖ ਮੰਤਰੀ ਵਜੋਂ ਸਹੁੰ

ਚੜ੍ਹਦੀਕਲਾ ਬਿਊਰੋ
================
ਬੰਗਲੁਰੂ, 16 ਮਈ: ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੂਬੇ ‘ਚ ਪੈਦਾ ਹੋਏ ਸਿਆਸੀ ਸੰਕਟ ‘ਤੇ ਰਾਜਪਾਲ ਵਜੂਭਾਈ ਵਾਲਾ ਨੇ ਫ਼ੈਸਲਾ ਲੈਂਦਿਆਂ ਭਾਜਪਾ ਆਗੂ ਬੀ.ਐਸ. ਯੇਦੂਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਯੇਦੂਰੱਪਾ ਵੀਰਵਾਰ ਨੂੰ ਸਵੇਰੇ 9.30 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਜਪਾਲ ਨੇ ਯੇਦੂਰੱਪਾ ਨੁੰ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰਨ ਲਈ 21 ਮਈ ਤੱਕ ਦਾ ਸਮਾਂ ਦਿੱਤਾ ਹੈ। ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤੇ ਜਾਣ ਦੀ ਖ਼ਬਰ ਤੋਂ ਬਾਅਦ ਕਾਂਗਰਸ ਦੇ ਖੇਮੇ ਵਿਚ ਹੜਕੰਪ ਮੱਚ ਗਿਆ। ਕਾਂਗਰਸੀ ਆਗੂ ਪੀ. ਚਿਦੰਬਰਮ ਅਤੇ ਕਪਿਲ ਸਿਬੱਲ ਨੇ ਪ੍ਰੈਸ ਕਾਨਫਰੰਸ ਕਰਕੇ ਰਾਜਪਾਲ ਵੱਲੋਂ ਉਠਾਏ ਗਏ ਇਸ ਕਦਮ ਨੂੰ ਗ਼ਲਤ ਦੱਸਿਆ
ਅਤੇ ਕਿਹਾ ਕਿ ਭਾਜਪਾ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਇਸ ਮਾਮਲੇ ‘ਚ ਹੁਣ ਕਾਨੂੰਨੀ ਮਾਹਰਾਂ ਦੀ ਸਲਾਹ ਲੈ ਕੇ ਅਗਲਾ ਕਦਮ ਚੁੱਕਣ ਦੀ ਤਿਆਰੀ ਵਿਚ ਹੈ। ਇਥੇ ਇਹ ਗੱਲ ਵਰਣਨਯੋਗ ਹੈ ਕਿ ਕਰਨਾਟਕ ਵਿਧਾਨ ਸਭਾ ਵਿਚ ਬਹੁਮਤ ਲਈ 112 ਸੀਟਾਂ ਦੀ ਜ਼ਰੂਰਤ ਹੈ ਪਰ ਭਾਜਪਾ ਨੂੰ 104, ਕਾਂਗਰਸ ਨੂੰ 78 ਅਤੇ ਜੇ.ਡੀ.ਐਸ. ਨੂੰ 38 ਸੀਟਾਂ ਮਿਲੀਆਂ ਹਨ। ਇਸ ਤਰ੍ਹਾਂ ਸਭ ਤੋਂ ਵੱਡਾ ਦਲ ਹੋਣ ਦੇ ਨਾਤਾ ਭਾਜਪਾ ਆਗੂ ਯੇਦੂਰੱਪਾ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਉਥੇ ਹੀ ਕਾਂਗਰਸ ਨੇ ਜੇ.ਡੀ.ਐਸ. ਦੇ ਕੁਮਾਰ ਸਵਾਮੀ ਨੂੰ ਸੀ.ਐਮ. ਬਣਾਉਣ ਦੀ ਸਹਿਮਤੀ ਦਿੱਤੀ ਸੀ। ਬੁੱਧਵਾਰ ਨੂੰ ਕੁਮਾਰ ਸਵਾਮੀ ਨੇ ਜੇ.ਡੀ.ਐਸ. ਅਤੇ ਕਾਂਗਰਸੀ ਵਿਧਾਇਕਾਂ ਸਮੇਤ ਰਾਜਪਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਿਧਾਇਕਾਂ ਦੇ ਸਮਰਥਨ ਦੀ ਚਿੱਠੀ ਸੌਂਪੀ ਸੀ।

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *