Breaking News
Home / Breaking News / ਪੰਜਾਬ ਸਮੇਤ ਉਤਰੀ ਭਾਰਤ ‘ਚ ਮੁੜ ਹਨ੍ਹੇਰੀ ਤੇ ਬਾਰਸ਼

ਪੰਜਾਬ ਸਮੇਤ ਉਤਰੀ ਭਾਰਤ ‘ਚ ਮੁੜ ਹਨ੍ਹੇਰੀ ਤੇ ਬਾਰਸ਼

ਦਿੱਲੀ-ਐਨ.ਸੀ.ਆਰ .’ਚ ਅਚਾਨਕ ਮੌਸਮ ਬਦਲਣ ਕਾਰਨ ਰੋਕੀਆਂ ਉਡਾਣਾਂ

ਨਵੀਂ ਦਿੱਲੀ, 13 ਮਈ :  ਪੰਜਾਬ ਸਮੇਤ ਉਤਰੀ ਭਾਰਤ ‘ਚ  ਐਤਵਾਰ ਸ਼ਾਮ ਅਚਾਨਕ ਮੌਸਮ ਬਦਲਿਆ ਅਤੇ ਧੂੜ ਭਰੀ ਹਨ੍ਹੇਰੀ ਚੱਲਣ ਲੱਗੀ। ਸੂਬੇ ਦੇ ਕਈ ਇਲਾਕਿਆਂ ਵਿਚ ਸ਼ਾਮ ਨੂੰ ਅਚਾਨਕ ਮੌਸਮ ਬਦਲ ਗਿਆ। ਸਭ ਪਾਸੇ ਹਨ੍ਹੇਰਾ ਛਾਅ ਗਿਆ ਅਤੇ ਹਨ੍ਹੇਰੀ ਚੱਲਣ ਲੱਗ ਪਈ। ਹਨ੍ਹੇਰੀ ਦੇ ਨਾਲ-ਨਾਲ ਕਈ ਥਾਂਵਾਂ ‘ਤੇ ਭਾਰੀ ਅਤੇ ਹਲਕੀ ਬਾਰਸ਼ ਹੋਈ। ਮੌਸਮ ‘ਚ ਹੋਈ ਇਸ ਅਚਾਨਕ ਤਬਦੀਲੀ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ-ਐਨ.ਸੀ.ਆਰ. ਸਮੇਤ ਫਰੀਦਾਬਾਦ, ਗੁਰੂਗ੍ਰਾਮ, ਨੋਇਡਾ ਅਤੇ ਗਾਜੀਆਬਾਦ ਦੇ ਕੁਝ ਇਲਾਕਿਆਂ ‘ਚ ਤੇਜ਼ ਹਨ੍ਹੇਰੀ ਨਾਲ ਬਾਰਸ਼ ਵੀ ਹੋਈ।  ਮੌਸਮ ਨੂੰ ਦੇਖਦੇ ਹੋਏ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸਾਰੀਆਂ ਉਡਾਣਾਂ ਨੂੰ ਰੋਕਣਾ ਪਿਆ। ਖਰਾਬ ਮੌਸਮ ਦੇ ਚੱਲਦੇ ਸ੍ਰੀਨਗਰ-ਦਿੱਲੀ ਦੀ ਫਲਾਇਟ ਨੂੰ ਅੰਮ੍ਰਿਤਸਰ ਮੋੜ ਦਿੱਤਾ ਗਿਆ। ਮੌਸਮ ਖਰਾਬੀ ਕਾਰਨ ਨਵੀਂ ਦਿੱਲੀ ਤੋਂ ਕਈ ਉਡਾਣਾਂ ਨੂੰ ਇੱਥੋਂ ਬਦਲ ਕੇ ਹੋਰ ਥਾਂ ਭੇਜਿਆ ਗਿਆ। ਨੋਇਡਾ-ਦੁਆਰਕਾ ਦੀ ਮੈਟਰੋ ਨੂੰ ਵੀ ਖਰਾਬ ਮੌਸਮ ਕਾਰਨ ਅੱਧੇ ਘੰਟੇ ਤੱਕ ਰੋਕ ਦਿੱਤਾ ਗਿਆ ਸੀ। ਫਰੀਦਾਬਾਦ ‘ਚ ਤੇਜ਼ ਹਨ੍ਹੇਰੀ ਦੇ ਬਾਅਦ ਕਈ ਜਗ੍ਹਾ ਦਰਖੱਤ ਡਿੱਗਣ ਦੀਆਂ ਵੀ ਖਬਰਾਂ ਹਨ। ਫਰੀਦਾਬਾਦ ਦੇ ਰੇਲਵੇ ਮੋੜ ‘ਤੇ ਸੜਕ ਦੇ ਵਿਚਕਾਰ ਦਰਖੱਤ ਡਿੱਗ ਗਿਆ। ਜਿਸ ਨਾਲ ਉਸ ਸਮੇਂ ਸੜਕ ‘ਤੇ ਮੌਜੂਦ ਵਾਹਨ ਚਾਲਕ ਵਾਲ-ਵਾਲ ਬਚ ਗਿਆ। ਸ਼ਨੀਵਾਰ ਨੂੰ ਮੌਸਮ ਵਿਭਾਗ ਨੇ ਉਤਰਾਖੰਡ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ ਤੂਫਾਨ ਦਾ ਸ਼ੱਕ ਜਤਾਇਆ ਸੀ। ਰਾਜਸਥਾਨ ‘ਚ ਵੀ ਅਗਲੇ 2 ਦਿਨਾਂ ‘ਚ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ। ਉਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ‘ਚ ਮੌਸਮ ਵਿਭਾਗ ਨੇ ਧੂੜ ਭਰੀ ਹਨ੍ਹੇਰੀ ਅਤੇ ਬਾਰਸ਼ ਪੈਣ ਦਾ ਸ਼ੱਕ ਜਤਾਇਆ ਹੈ। ਪਿਛਲੇ 15 ਦਿਨਾਂ ਦੇ ਅੰਦਰ ਉਤਰ ਭਾਰਤ ਦੇ ਕਈ ਰਾਜਾਂ ‘ਚ ਮੌਸਮ ‘ਚ ਭਾਰੀ ਗਿਰਵਾਟ ਦੇਖਣ ਨੂੰ ਮਿਲੀ ਹੈ। ਮਈ ਦੇ ਪਹਿਲੇ ਮਹੀਨੇ ‘ਚ ਸਿਰਫ ਉਤਰ ਪ੍ਰਦੇਸ਼ ਅਤੇ ਰਾਜਸਥਾਨ ‘ਚ ਤੂਫਾਨ ਅਤੇ ਬਾਰਸ਼ ਦੀ ਲਪੇਟ ‘ਚ ਆ ਕੇ 120 ਲੋਕਾਂ ਦੀ ਮੌਤ ਹੋ ਗਈ ਸੀ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *