Breaking News
Home / Breaking News / 15,000 ਕਰੋੜ ਰੁਪਏ ਦੀ ਯੋਜਨਾ ਪ੍ਰਵਾਨ ਹੁਣ ਫੌਜ ਲਈ ਦੇਸ਼ ‘ਚ ਹੀ ਤਿਆਰ ਹੋਵੇਗਾ ਗੋਲਾ-ਬਾਰੂਦ

15,000 ਕਰੋੜ ਰੁਪਏ ਦੀ ਯੋਜਨਾ ਪ੍ਰਵਾਨ ਹੁਣ ਫੌਜ ਲਈ ਦੇਸ਼ ‘ਚ ਹੀ ਤਿਆਰ ਹੋਵੇਗਾ ਗੋਲਾ-ਬਾਰੂਦ

ਚੜ੍ਹਦੀਕਲਾ ਨਿਊਜ਼ ਸਰਵਿਸ

ਨਵੀਂ ਦਿੱਲੀ, 13 ਮਈ : ਥਲ ਸੈਨਾ ਨੇ ਸਾਲਾਂ ਬੱਧੀ ਚੱਲੀ ਚਰਚਾ ਤੋਂ ਬਾਅਦ ਆਪਣੇ ਹਥਿਆਰਾਂ ਅਤੇ ਟੈਂਕਾਂ ਦੇ ਗੋਲਾ ਬਾਰੂਦ ਦਾ ਘਰੇਲੂ ਪੱਧਰ ‘ਤੇ ਉਤਪਾਦਨ ਕਰਨ ਲਈ 15,000 ਕਰੋੜ ਰੁਪਏ ਦੀ ਇੱਕ ਵੱਡੀ ਯੋਜਨਾ ਨੂੰ ਆਖਰਕਾਰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਕਦਮ ਦਾ ਉਦੇਸ਼ ਗੋਲਾ ਬਾਰੂਦ ਦੇ ਆਯਾਤ ਵਿਚ ਹੋਣ ਵਾਲੀ ਲੰਮੀ ਦੇਰੀ ਅਤੇ ਇਸਦਾ ਭੰਡਾਰ ਘੱਟਣ ਦੀ ਸਮੱਸਿਆ ਦਾ ਹੱਲ ਕਰਨਾ ਹੈ। ਦਰਅਸਲ ਮਹੱਤਵਪੂਰਲ ਗੋਲਾ ਬਾਰੂਦ ਦਾ ਭੰਡਾਰ ਤੇਜ਼ੀ ਨਾਲ ਘੱਟਣ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਚਿੰਤਾ ਪ੍ਰਗਟਾਈ ਜਾ ਰਹੀ ਸੀ। ਸਰਕਾਰ ਦਾ ਇਹ ਕਦਮ ਇਸ ਸਮੱਸਿਆ ਦਾ ਹੱਲ ਕਰਨ ਦੀ ਦਿਸ਼ਾ ਵਿਚ ਪਹਿਲੇ ਗੰਭੀਰ ਉਪਰਾਲੇ ਵਜੋਂ ਦੇਖਿਆ ਜਾ ਰਿਹਾ ਹੈ। ਇਸਦੇ ਨਾਲ ਹੀ ਚੀਨ ਦੇ ਤੇਜ਼ੀ ਨਾਲ ਆਪਣੀ ਫੌਜੀ ਸਮੱਰਥਾ ਵਧਾਉਣ ਦੇ ਮੁੱਦੇ ‘ਤੇ ਵੀ ਵੱਖ-ਵੱਖ ਸਰਕਾਰਾਂ ਨੇ ਚਰਚਾ ਕੀਤੀ ਸੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਯੋਜਨਾ ਵਿਚ 11 ਨਿੱਜੀ ਕੰਪਨੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਦੀ ਨਿਗਰਾਨੀ ਥਲ ਸੈਨਾ ਅਤੇ ਰੱਖਿਆ ਮੰਤਰਾਲੇ ਦੇ ਸਿਖਰਲੇ ਅਧਿਕਾਰੀ ਕਰਨਗੇ। ਇਸ ਯੋਜਨਾ ਦਾ ਫੌਰੀ ਨਿਸ਼ਾਨਾ ਗੋਲਾ-ਬਾਰੂਦ ਦਾ ਸਵਦੇਸ਼ੀਕਰਨ ਦੱਸਿਆ ਜਾ ਰਿਹਾ ਹੈ। ਇਸ ਯੋਜਨਾ ਤਹਿਤ ਸਾਰੇ ਵੱਡੇ ਹਥਿਆਰਾਂ ਲਈ ਗੋਲਾ-ਬਾਰੂਦ ਬਣਾਉਣਾ ਹੈ ਤਾਂ ਕਿ ਫੌਜ 30 ਦਿਨਾਂ ਦਾ ਯੁੱਧ ਲੜ ਸਕੇ ਜਦੋਂ ਕਿ ਇਸਦਾ ਲੰਮੇ ਸਮੇਂ ਦਾ ਉਦੇਸ਼ ਵਿਦੇਸ਼ਾਂ ਤੋਂ ਫੌਜੀ ਸਾਜੋ ਸਮਾਨ ਦੀ ਨਿਰਭਰਤਾ ਘਟਾਉਣਾ ਹੈ। ਯੋਜਨਾ ਵਿਚ ਸ਼ਾਮਲ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਯੋਜਨਾ ਦੀ ਕੁਲ ਲਾਗਤ 15,000 ਕਰੋੜ ਰੁਪਏ ਹੈ ਅਤੇ ਅਸੀਂ ਤਿਆਰ ਕੀਤੇ ਜਾਣ ਵਾਲੇ ਗੋਲਾ-ਬਾਰੂਦ ਦੀ ਮਾਤਰਾ ਸਬੰਧੀ ਅਗਲੇ 10 ਸਾਲ ਦਾ ਇਕ ਨਿਸ਼ਾਨਾ ਤੈਅ ਕੀਤਾ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *