Breaking News
Home / Breaking News / ਸੁਪਰੀਮ ਕੋਰਟ ‘ਚ ਨਿਯੁਕਤੀ ਦਾ ਮਾਮਲਾ ਕੋਲੇਜ਼ੀਅਮ ਜਸਟਿਸ ਜੌਸਫ਼ ਦਾ ਨਾਮ ਮੁੜ ਕੇਂਦਰ ਨੂੰ ਭੇਜਣ ਲਈ ਸਹਿਮਤ

ਸੁਪਰੀਮ ਕੋਰਟ ‘ਚ ਨਿਯੁਕਤੀ ਦਾ ਮਾਮਲਾ ਕੋਲੇਜ਼ੀਅਮ ਜਸਟਿਸ ਜੌਸਫ਼ ਦਾ ਨਾਮ ਮੁੜ ਕੇਂਦਰ ਨੂੰ ਭੇਜਣ ਲਈ ਸਹਿਮਤ

ਚੜ੍ਹਦੀਕਲਾ ਬਿਊਰੋ
================
ਨਵੀਂ ਦਿੱਲੀ, 11 ਮਈ: ਸੁਪਰੀਮ ਕੋਰਟ ਕੋਲੇਜ਼ੀਅਮ ਦੀ ਅੱਜ ਹੋਈ ਬੈਠਕ ਵਿਚ ਉੱਤਰਾਖੰਡ ਹਾਈਕੋਰਟ ਦੇ ਮੁੱਖ ਜੱਜ ਏ.ਐਮ. ਜੋਸਫ਼ ਦਾ ਨਾਮ ਸੁਪਰੀਮ ਕੋਰਟ ਦੇ ਜੱਜ ਵਜੋਂ ਸਰਕਾਰ ਕੋਲ ਦੁਬਾਰੇ ਭੇਜੇ ਜਾਣ ‘ਤੇ ਜੱਜਾਂ ਵਿਚ ਸਹਿਮਤੀ ਬਣੀ। ਸਿਧਾਂਤਕ ਤੌਰ ‘ਤੇ ਸਾਰੇ ਕੋਲੇਜ਼ੀਅਮ ਦੇ ਮੈਂਬਰ ਦੁਬਾਰਾ ਜਸਟਿਸ ਜੋਸਫ਼ ਦਾ ਨਾਮ ਭੇਜਣ ਨੂੰ ਲੈ ਕੇ ਇਕਮੱਤ ਹਨ। ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਲਿਆ ਗਿਆ ਕਿ ਹੋਰ ਹਾਈਕੋਰਟ ਦੇ ਜੱਜਾਂ ਦੇ ਨਾਮ ਨਾਲ ਜੋਸਫ਼ ਦਾ ਨਾਮ ਮੁੜ ਭੇਜਿਆ ਜਾਵੇਗਾ। ਸੁਪਰੀਮ ਕੋਰਟ ਕੋਲੇਜ਼ੀਅਮ ਦੀ ਅਗਲੀ ਬੈਠਕ 16 ਮਈ ਨੂੰ ਹੋਵੇਗੀ। ਇਥੇ ਇਹ ਗੱਲ ਵਰਣਨਯੋਗ ਹੈ ਕਿ ਕੋਲੇਜ਼ੀਅਮ ਦੀ ਇਹ ਬੈਠਕ ਦੁਪਹਿਰ ਇਕ ਵਜੇ ਹੋਈ ਜੋ ਕਿ ਲਗਭਗ ਇਕ ਘੰਟੇ ਤੱਕ ਚਲੀ। ਇਸ ਮੀਟਿੰਗ ਦਾ ਮੁੱਖ ਏਜੰਡਾ 10 ਜਨਵਰੀ ਨੂੰ ਉਤਰਾਖੰਡ ਹਾਈਕੋਰਟ ਦੇ ਮੁੱਖ ਜੱਜ ਕੇ.ਐਮ.ਜੌਸਫ਼ ਦਾ ਨਾਮ ਸੁਪਰੀਮ ਕੋਰਟ ਦੇ ਜਸਟਿਸ ਦੇ ਤੌਰ ‘ਤੇ ਸਰਕਾਰ ਨੂੰ ਭੇਜੇ ਜਾਣ ਦਾ ਜੋ ਫ਼ੈਸਲਾ ਲਿਆ ਗਿਆ ਸੀ। ਉਸ ਨੂੰ ਸਰਕਾਰ ਵੱਲੋਂ ਦੁਬਾਰਾ ਵਿਚਾਰੇ ਜਾਣ ਲਈ ਭੇਜਣ ‘ਤੇ ਮੁੜ ਵਿਚਾਰ ਕਰਨਾ ਅਤੇ ਹੋਰ ਹਾਈਕੋਰਟ ਦੇ ਜਸਟਿਸ ਦਾ ਨਾਮ ਸੁਪਰੀਮ ਕੋਰਟ ਦੇ ਜੱਜ ਵੱਜੋਂ ਪ੍ਰਮੋਟ ਕਰਨ ਲਈ ਨਾਮ ਭੇਜੇ ਜਾਣ ਦੀ ਸਿਫਾਰਸ਼ ਕਰਨਾ ਸੀ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਜਸਟਿਸ ਜੇ.ਚਲਮੇਸ਼ਵਰ ਨੇ ਚੀਫ਼ ਜਸਟਿਸ ਨੂੰ ਚਿੱਠੀ ਲਿਖ ਕੇ ਕੋਲੇਜ਼ੀਅਮ  ਦੀ ਮੀਟਿੰਗ ਬੁਲਾਉਣ ਲਈ ਕਿਹਾ ਸੀ। 2 ਮਈ ਨੂੰ ਸੁਪਰੀਮ ਕੋਰਟ ਦੇ ਕੋਲੇਜ਼ੀਅਮ ਦੀ ਮੀਟਿੰਗ ਹੋਈ ਸੀ। ਜਿਸ ਦੇ ਏਜੰਡੇ ਵਿਚ ਉਤਰਾਖੰਡ ਹਾਈਕੋਰਟ ਦੇ ਚੀਫ਼ ਜਸਟਿਸ ਕੇ.ਐਮ. ਜੌਸਫ਼ ਦਾ ਨਾਮ ਸੁਪਰੀਮ ਕੋਰਟ ਦੇ ਜੱਜ ਲਈ ਦੁਬਾਰਾ ਸਰਕਾਰ ਕੋਲ ਭੇਜਣ ਦਾ ਮੁੱਦਾ ਸੀ। ਹਾਲਾਂਕਿ ਇਸ ਮਾਮਲੇ ਵਿੱਚ ਉਸ ਦਿਨ ਫ਼ੈਸਲਾ ਨਹੀਂ ਹੋ ਸਕਿਆ ਸੀ ਅਤੇ ਇਸ ਬਾਰੇ ਫ਼ੈਸਲਾ ਟਲ ਗਿਆ ਸੀ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *