Breaking News
Home / Breaking News / ਪ੍ਰੋਫ਼ੈਸਰ ਤੋਂ ਅਤਿਵਾਦੀ ਬਣੇ ਬੱਟ ਨੇ ਮੁਕਾਬਲੇ ਤੋਂ ਪਹਿਲਾਂ ਮਾਪਿਆਂ ਤੋਂ ਮੰਗੀ ਸੀ ਮੁਆਫ਼ੀ

ਪ੍ਰੋਫ਼ੈਸਰ ਤੋਂ ਅਤਿਵਾਦੀ ਬਣੇ ਬੱਟ ਨੇ ਮੁਕਾਬਲੇ ਤੋਂ ਪਹਿਲਾਂ ਮਾਪਿਆਂ ਤੋਂ ਮੰਗੀ ਸੀ ਮੁਆਫ਼ੀ

ਸ੍ਰੀਨਗਰ, 6 ਮਈ (ਚੜ੍ਹਦੀਕਲਾ ਬਿਊਰੋ) : ਦੱਖਣੀ ਕਸ਼ਮੀਰ ਦੇ ਸ਼ੌਂਪੀਆਂ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਮਾਰੇ ਗਏ ਅਤਿਵਾਦੀ ਮੁਹੰਮਦ ਰਫ਼ੀ ਬੱਟ ਨੇ ਆਖਰੀ ਵਾਰ ਆਪਣੇ ਮਾਤਾ-ਪਿਤਾ ਨੂੰ ਫ਼ੋਨ ਕਰਕੇ ਮੁਆਫ਼ੀ ਮੰਗੀ ਸੀ। ਉਸ ਦੇ ਪਿਤਾ ਫ਼ਿਆਜ਼ ਅਹਿਮਦ ਬੱਟ ਅਨੁਸਾਰ ਮੌਤ ਤੋਂ ਪਹਿਲਾਂ ਰਫ਼ੀ ਨੇ ਕਿਹਾ ਸੀ ਕਿ ਜੇਕਰ ਮੈਂ ਤੁਹਾਡਾ ਦਿਲ ਦੁਖਾਇਆ ਹੈ ਤਾਂ ਮੈਨੂੰ ਮੁਆਫ਼ ਕਰਨਾ। ਪੁਲਿਸ ਨੇ ਰਫ਼ੀ ਨੂੰ ਹਥਿਆਰ ਸੁੱਟਣ ਲਈ ਮਨਾਉਣ ਦੀ  ਕੋਸ਼ਿਸ਼ ਕੀਤੀ ਸੀ ਜਿਸ ਤਹਿਤ ਪਰਿਵਾਰ ਨੂੰ ਮੁਕਾਬਲੇ ਵਾਲੀ ਥਾਂ ‘ਤੇ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਨ੍ਹਾਂ ਨੂੰ ਰਫ਼ੀ ਦੇ ਮਾਰੇ ਜਾਣ ਦੀ ਖ਼ਬਰ ਮਿਲੀ। ਜੰਮੂ-ਕਸ਼ਮੀਰ ਪੁਲਿਸ ਅਨੁਸਾਰ ਰਫ਼ੀ ਦੇ ਪਰਿਵਾਰਕ ਮੈਂਬਰ ਸ਼ੌਂਪੀਆਂ ਜ਼ਿਲ੍ਹੇ ‘ਚ ਜਦੋਂ ਆਪਣੇ ਘਰ ਵਿਚ ਸਨ ਤਾਂ ਐਤਵਾਰ ਸਵੇਰੇ ਉਨ੍ਹਾਂ ਦੇ ਮੋਬਾਇਲ ‘ਤੇ ਇਕ ਕਾਲ ਆਈ। ਇਹ ਕਾਲ ਰਫ਼ੀ ਵੱਲੋਂ ਆਪਣੇ ਮਾਪਿਆਂ ਨਾਲ ਆਖਰੀ ਵਾਰ ਗੱਲਬਾਤ ਕਰਨ ਲਈ ਕੀਤੀ ਗਈ ਸੀ। ਅਹਿਮਦ ਬੱਟ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਨਾਲ ਆਖਰੀ ਗੱਲਬਾਤ ਵਿਚ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਰਫ਼ੀ ਨੇ ਕਿਹਾ ਕਿ ਜੇਕਰ ਮੈਂ ਤੁਹਾਨੂੰ ਦੁੱਖ ਪਹੁੰਚਾਇਆ ਹੈ ਤਾਂ ਮੈਨੂੰ ਮੁਆਫ਼ ਕਰਨਾ। ਇਹ ਮੇਰੀ ਆਖਰੀ ਕਾਲ ਹੈ ਮੈਂ ਅਲ੍ਹਾ ਨੂੰ ਮਿਲਣ ਜਾ ਰਿਹਾ ਹਾਂ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *