Breaking News
Home / Breaking News / ਦੇਸ਼ ‘ਚ ਮੁੜ ਕੈਸ਼ ਸੰਕਟ! ਹੁਣ ਉੱਤਰੀ-ਪੂਰਬੀ ਸੂਬਿਆਂ ‘ਚ ਖਾਲੀ ਹੋਏ ਏ. ਟੀ. ਐਮ.

ਦੇਸ਼ ‘ਚ ਮੁੜ ਕੈਸ਼ ਸੰਕਟ! ਹੁਣ ਉੱਤਰੀ-ਪੂਰਬੀ ਸੂਬਿਆਂ ‘ਚ ਖਾਲੀ ਹੋਏ ਏ. ਟੀ. ਐਮ.

 

ਨਵੀਂ ਦਿੱਲੀ , 6 ਮਈ (ਪੱਤਰ ਪ੍ਰੇਰਕ) :  ਹੁਣ ਦੇਸ਼ ਦੇ ਕਈ ਹੋਰ ਸੂਬਿਆਂ ‘ਚ ਅਚਾਨਕ ਇਕ ਵਾਰ ਮੁੜ ਕੈਸ਼ ਦਾ ਸੰਕਟ ਪੈਦਾ ਹੋ ਗਿਆ ਹੈ। ਉੱਤਰੀ-ਪੂਰਬੀ ਸੂਬਿਆਂ ‘ਚ ਲੋਕ ਏ.ਟੀ.ਐਮਜ਼ ‘ਚ ਕੈਸ਼ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਵਧੇਰੇ ਏ.ਟੀ.ਐਮ. ਖਾਲੀ ਹੋ ਗਏ ਹਨ। ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਹਾਟੀ ਵਿਖੇ ਰਿਜ਼ਰਵ ਬੈਂਕ ਵਲੋਂ ਕੈਸ਼ ਦੀ ਸਪਲਾਈ ‘ਚ ਦੇਰੀ ਕਾਰਨ ਵਧੇਰੇ ਏ.ਟੀ.ਐਮਜ਼ ‘ਚ ਨੋਟਾਂ ਦਾ ਸੰਕਟ ਪੈਦਾ ਹੋਇਆ ਹੈ। ਦੱਸਣਯੋਗ ਹੈ ਕਿ ਪਿੱਛਲੇ ਦਿਨੀਂ ਦੇਸ਼ ਦੇ ਕਈ ਸੂਬਿਆਂ ‘ਚ ਵੀ ਏ.ਟੀ.ਐਮ.ਖਾਲੀ ਹੋਏ ਸਨ। ਸਟੇਟ ਬੈਂਕ ਆਫ ਇੰਡੀਆ ਦੇ ਖੇਤਰੀ ਮੈਨੇਜਰ ਦੀਪਕ ਚੌਧਰੀ ਨੇ ਕਿਹਾ ਕਿ ਸਾਨੂੰ ਏ.ਟੀ.ਐਮਜ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਥੇ ਫ੍ਰੈੱਸ਼ ਨੋਟ ਚਾਹੀਦੇ ਹਨ। ਬੈਂਕ ਕੋਲ ਅਜੇ ਪੁਰਾਣੇ ਨੋਟ ਹਨ। ਅਸੀਂ ਵੱਖ-ਵੱਖ ਕੀਮਤ ਦੇ ਫ੍ਰੈਸ਼ ਨੋਟ ਤੁਰੰਤ ਭੇਜਣ ਦੀ ਮੰਗ ਕੀਤੀ ਹੈ। ਉਮੀਦ ਹੈ ਕਿ ਅਗਲੇ ਹਫਤੇ ਤਕ ਹਾਲਾਤ ਆਮ ਵਰਗੇ ਹੋ ਜਾਣਗੇ। ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮੇਘਾਲਿਆ ਅਤੇ ਮਿਜ਼ੋਰਮ ‘ਚ ਇਸ ਮਹੀਨੇ ਦੇ ਪਹਿਲੇ ਹਫਤੇ ‘ਚ ਹੀ ਏ.ਟੀ.ਐਮ. ਖਾਲੀ ਹੋਣ ਕਾਰਨ ਕੈਸ਼ ਦਾ ਸੰਕਟ ਪੈਦਾ ਹੋ ਗਿਆ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਵਿਚ ਇਸ ਕਾਰਨ ਗੁੱਸਾ ਵੀ ਪਾਇਆ ਜਾਂਦਾ ਹੈ। ਨਾਗਾਲੈਂਡ ‘ਚ ਆਰ. ਬੀ. ਆਈ. ਵਲੋਂ ਕਰੰਸੀ ਨੋਟਾਂ ਦੀ ਸਪਲਾਈ ਘੱਟ ਕੀਤੇ ਜਾਣ ਕਾਰਨ ਅਜਿਹੇ ਹਾਲਾਤ ਬਣੇ। ਏ. ਟੀ. ਐੱਮਜ਼ ‘ਚ ਜਲਦੀ ਹੀ ਕੈਸ਼ ਪਾਇਆ ਜਾਏਗਾ। ਬੈਂਕਾਂ ਦੀਆਂ ਬ੍ਰਾਂਚਾਂ ‘ਚ ਅਜੇ ਕੈਸ਼ ਮੌਜੂਦ ਹੈ ਜਿਸ ਕਾਰਨ ਰੋਜ਼ਾਨਾ ਦਾ ਲੈਣ-ਦੇਣ ਹੋ ਰਿਹਾ ਹੈ। ਇੰਫਾਲ ‘ਚ ਕੈਸ਼ ਸੰਕਟ ਇਸ ਲਈ ਪੈਦਾ ਹੋਇਆ ਕਿਉਂਕਿ ਲੋਕਾਂ ਨੇ ਏ. ਟੀ. ਐਮਜ਼ ‘ਚੋਂ ਵਧੇਰੇ ਪੈਸੇ ਕੱਢਵਾ ਲਏ। ਉੱਤਰੀ-ਪੂਰਬੀ ਭਾਰਤ ‘ਚ ਕਮਰਸ਼ੀਅਲ ਬੈਂਕਾਂ ਨੂੰ ਬਰਾਬਰ ਦੇ ਅਨੁਪਾਤ ਦੇ ਆਧਾਰ ‘ਤੇ ਕੈਸ਼ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਸੂਬੇ ‘ਚ ਕੁੱਲ ਬੈਂਕ ਖਾਤਾ ਧਾਰਕਾਂ ਅਤੇ ਖੇਤਰ ‘ਚ ਬੈਂਕਾਂ ਦੀਆਂ ਕੁੱਲ ਸ਼ਾਖਾਵਾਂ ਦੇ ਅਨੁਪਾਤ ਮੁਤਾਬਕ ਕੈਸ਼ ਭੇਜਿਆ ਜਾ ਰਿਹਾ ਹੈ।

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *