Breaking News
Home / Breaking News / ਖੱਟੜ ਨੇ ਕੈਪਟਨ ਨੂੰ ਲਿਖੀ ਚਿੱਠੀ

ਖੱਟੜ ਨੇ ਕੈਪਟਨ ਨੂੰ ਲਿਖੀ ਚਿੱਠੀ

ਰਾਵੀ-ਬਿਆਸ ਦੇ ਪਾਣੀ ਦੀ ਸੁਚੱਜੀ ਵਰਤੋਂ ਲਈ ਕੀਤੇ ਜਾਣ ਉਪਰਾਲੇ
ਜਨਤਕ ਥਾਵਾਂ ਦੀ ਥਾਂ ਮਸਜਿਦ ‘ਚ ਪੜ੍ਹੀ ਜਾਵੇ ਨਮਾਜ਼: ਖੱਟੜ

ਚੰਡੀਗੜ੍ਹ , 6 ਮਈ (ਪੱਤਰ ਪ੍ਰੇਰਕ) :  ਦੇਸ਼ ਦੇ ਹਿੱਸੇ ਦਾ 1112 ਕਿਊਸਿਕ ਪਾਣੀ ਵਿਅਰਥ ਹੀ ਪਾਕਿਸਤਾਨ ਜਾਣ ਤੋਂ ਰੋਕਨ ਲਈ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਇਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਰਾਵੀ-ਬਿਆਸ ਦਾ ਪਾਣੀ ਪਾਕਿਸਤਾਨ ਨਾ ਜਾਏ। ਇਹ ਪਾਣੀ ਸਿਰਫ ਭਾਰਤ ਦੇ ਹੀ ਸੂਬਿਆਂ ਲਈ ਵਰਤਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਇਕ ਬੈਠਕ ਬੁਲਾ ਕੇ ਕੰਮ ਸ਼ੁਰੂ ਕਰਵਾਉਣ, ਜਿਸ ਤੋਂ ਬਾਅਦ ਜਿਹੜਾ ਪਾਣੀ ਹੋਵੇਗਾ ਉਸਨੂੰ ਹਰ ਸੂਬੇ ਵਾਲੇ ਉਪਯੋਗ ਕਰ ਸਕਣਗੇ। ਇਸ ਨਾਲ ਅਸੀਂ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦੇ ਹਾਂ। ਜ਼ਿਕਰਯੋਗ ਹੈ ਕਿ ਬਟਵਾਰੇ ਦੇ ਸਮੇਂ ਭਾਰਤ ਨੂੰ ਸਤਲੁਜ,ਰਾਵੀ ਅਤੇ ਬਿਆਸ ਦਰਿਆ ਮਿਲੇ ਸਨ, ਜਦੋਂਕਿ ਪਾਕਿਸਤਾਨ ਨੂੰ ਸਿੰਧੂ, ਜੇਹਲਮ ਅਤੇ ਚਿਨਾਬ ਮਿਲੇ ਸਨ। ਇਸ ਦੇ ਬਾਵਜੂਦ ਭਾਰਤ ਦਾ ਪਾਣੀ ਪਾਕਿਸਤਾਨ ਜਾ ਰਿਹਾ ਹੈ।
ਇਸ ਦੌਰਾਨ ਹਰਿਆਣਾ ਦੇ ਗੁੜਗਾਓਂ ਵਿੱਚ ਜਨਤਕ ਥਾਵਾਂ ‘ਤੇ ਨਮਾਜ਼ ਪੜ੍ਹਨ ਦੇ ਮੁੱਦੇ ਸਬੰਧੀ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਚੁੱਪ ਤੋੜਦਿਆਂ ਕਿਹਾ ਕਿ ਨਮਾਜ਼ ਜਨਤਕ ਥਾਵਾਂ ‘ਤੇ ਨਹੀਂ, ਬਲਕਿ ਮਸਜਿਦ ਜਾਂ ਈਦਗਾਹ ‘ਤੇ ਹੀ ਪੜ੍ਹੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਦਾ ਕੰਮ ਸਰਕਾਰ ਦਾ ਹੈ। ਇਸ ਸਮੇਂ ਖੁੱਲ੍ਹੀ ਥਾਂ ‘ਤੇ ਜਾਂ ਮੈਦਾਨਾਂ ਵਿੱਚ ਨਮਾਜ਼ ਪੜ੍ਹਨ ਦਾ ਰੁਝਾਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਨਮਾਜ਼ ਸਿਰਫ਼ ਮਜਜਿਦ ਵਿੱਚ ਹੀ ਪੜ੍ਹੀ ਜਾਣੀ ਚਾਹੀਦੀ ਹੈ। ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਗੁੜਗਾਂਵ ਵਿੱਚ ਜਨਤਕ ਥਾਵਾਂ ‘ਤੇ ਨਮਾਜ਼ ਪੜ੍ਹ ਰਹੇ ਮੁਸਲਮਾਨਾਂ ਨੂੰ ਕੁਝ ਲੋਕ ਕਥਿਤ ਤੌਰ ‘ਤੇ ਭਜਾ ਰਹੇ ਸਨ। ਇਸ ਪਿੱਛੋਂ ਵੀ ਕਈ ਥਾਈਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ। ਇਸ ਮਾਮਲੇ ਵਿੱਚ ਪੁਲਿਸ ਨੇ ਹਿੰਦੂ ਸੰਗਠਨ ਦੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਤਣਾਅ ਦੀ ਸਥਿਤੀ ਵੇਖਦਿਆਂ ਪ੍ਰਸ਼ਾਸਨ ਨੂੰ ਕਈ ਥਾਈਂ ਪੁਲਿਸ ਤਾਇਨਾਤ ਕਰਨੀ ਪਈ ਸੀ।

Co

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *