Breaking News
Home / Breaking News / ਕਿਸਾਨ ਕਰਜ਼ਾ ਮੁਆਫੀ ਲਈ ਕੈਪਟਨ ਕੋਲ ਨੰਗੇ ਪੈਰੀ ਜਾਣ ਲਈ ਤਿਆਰ ਹਾਂ:ਬਾਦਲ

ਕਿਸਾਨ ਕਰਜ਼ਾ ਮੁਆਫੀ ਲਈ ਕੈਪਟਨ ਕੋਲ ਨੰਗੇ ਪੈਰੀ ਜਾਣ ਲਈ ਤਿਆਰ ਹਾਂ:ਬਾਦਲ

ਮਲੋਟ, 5 ਮਈ (ਹਰਦੀਪ ਸਿੰਘ ਖਾਲਸਾ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜੇਕਰ ਉਹਨਾਂ ਦੇ ਕਹਿਣ ਤੇ ਕਿਸਾਨਾਂ ਦਾ ਕਰਜਾ ਮੁਆਫ਼ ਹੋਣਾ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਕੋਲ ਨੰਗੇ ਪੈਰੀ ਜਾਣ ਲਈ ਤਿਆਰ ਹਨ। ਸ. ਬਾਦਲ ਅੱਜ ਆਪਣੇ ਹਲਕੇ ਲੰਬੀ ਦੇ ਪਿੰਡਾਂ ਵਿਚ ਪਿਛਲੇ ਦਿਨਾਂ ਵਿਚ ਹੋਈਆਂ ਵੱਖ ਵੱਖ ਪਰਿਵਾਰਾਂ ਵਿਚ ਹੋਈਆਂ ਮੌਤਾਂ ਸਬੰਧੀ ਸ਼ੋਕ ਪ੍ਰਗਟ ਕਰਨ ਲਈ ਪਾਰਟੀ ਵਰਕਰਾਂ ਦੇ ਘਰਾਂ ਵਿਚ ਗਏ ਸਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਜਿਕਰਯੋਗ ਹੈ ਕਿ ਕਾਂਗਰਸ  ਦੇ ਮੰਤਰੀ ਰੰਧਾਵਾ ਨੇ ਬਾਦਲ ਪਰਿਵਾਰ ਦੇ ਨਜਦੀਕੀ ਅਤੇ ਸਹਿਕਾਰੀ ਬੈਂਕਾਂ ਦੇ ਜਿਲੇ ਦੇ ਵੱਡੇ ਡਿਫਾਲਟਰ ਦਿਆਲ ਸਿੰਘ ਕੋਲਿਆਵਾਲੀ ਵਿਰੁੱਧ ਕਾਰਵਾਈ ਨੂੰ ਲੈਕੇ ਦਿਤੇ ਬਿਆਨ ਨਾਲ ਇਹ ਵੀ ਕਿਹਾ ਸੀ ਕਿ ਜੇਕਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਹਿ ਦੇਵੇ ਕਿ ਕੋਲਿਆਵਾਲੀ ਗਰੀਬ ਕਿਸਾਨ ਹੈ ਤਾਂ ਸਰਕਾਰ ਉਸਦਾ ਕਰਜਾ ਮੁਆਫ਼ ਕਰ ਦੇਵਾਂਗੇ। ਇਸ ਸਬੰਧੀ ਬਾਦਲ ਦਾ ਕਹਿਣਾ ਸੀ ਕਿ ਉਹ ਸਾਰੇ ਕਿਸਾਨਾਂ ਦੇ ਕਰਜੇ ਦੀ ਮੁਆਫ਼ੀ ਦੀ ਮੰਗ ਕਰਦੇ ਹਨ ਪਰ ਜੇਕਰ ਉਹਨਾਂ ਦੇ ਕਹਿਣ ਤੇ ਕਿਸਾਨਾਂ ਦਾ ਕਰਜਾ ਮੁਆਫ਼ ਹੋਣਾ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਕੋਲ ਨੰਗੇ ਪੈਰੀ ਜਾਣ ਲਈ
ਤਿਆਰ ਹਨ। ਪੱਤਰਕਾਰਾਂ ਵੱਲੋਂ ਕੋਲਿਅਵਾਲੀ ਦੇ ਕਰਜੇ ਦੀ ਮੁਆਫ਼ੀ ਲਈ ਸਿਫਾਰਸ਼ ਕਰਨ ਲਈ ਸਵਾਲ ਕੀਤਾ ਤਾਂ ਬਾਦਲ ਇਹ ਕਹਿ ਕੇ ਟਾਲ ਗਏ ਕਿ ਮੈਨੂੰ ਤਾਂ ਪਤਾ ਨਹੀਂ। ਪੰਜਾਬ ਸਕੂਲ ਸਿਖਿਆ ਬੋਰਡ ਦੀ ਬਾਰਵੀਂ ਜਮਾਤ ਦੇ ਸਿਲੇਬਸ ਵਿਚ ਸਿੱਖ ਇਤਹਾਸ ਬਾਰੇ ਚੈਪਟਰ ਕੱਟੇ ਜਾਣ ਸਬੰਧੀ ਉਹਨਾਂ ਕਿਹਾ ਕਿ ਅਗਰ ਕੈਪਟਨ ਦੇ ਕਿਸੇ ਅਧਿਕਾਰੀ ਤੋਂ ਕੋਈ ਗਲਤੀ ਹੋ ਗਈ ਤਾਂ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਹੈ ਅਤੇ ਗਲਤੀ ਵਿਚ ਸੁਧਾਰ ਕਰਨਾ ਚਾਹੀਦਾ ਹੈ। ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਦਰ ਕਿਨਾਰ ਕਰਕੇ ਸਕੂਲੀ ਵਿਦਿਆਰਥੀਆਂ ਨੂੰ ਇਸ ਗਿਆਨ ਤੋਂ ਵਾਂਝੇ ਰੱਖਣਾ ਜਾਇਜ਼ ਨਹੀ ਹੈ। ਸ਼ਾਹਕੋਟ ਚੋਣ ਮੁੰਹਿਮ ਨੂੰ ਲੈਕੇ ਪੁੱਛੇ ਗਏ ਸਵਾਲ ਦਾ ਜੁਆਬ ਦਿੰਦਿਆਂ ਸ.ਬਾਦਲ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਦੀ ਮੂਰਤ ਤੁਸੀ ਵੇਖ ਲਈ ਜਿਸ ਉਪਰ ਉਹਨਾਂ ਦੀ ਆਪਣੀ ਸਰਕਾਰ ਨੇ ਪਰਚਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਉਸ ਐਸ ਐਚ ਓ ਨੂੰ ਸ਼ਾਬਾਸ਼ ਅਤੇ ਵਧਾਈ ਦਿੰਦਾਂ ਹਾਂ ਜਿਸ ਨੇ ਬੇਖੌਫ਼ ਹੋਕੇ ਕਾਰਵਾਈ ਕੀਤੀ ਹੈ। ਇਸ ਮੌਕੇ ਸ੍ਰ ਅਵਤਾਰ ਸਿੰਘ ਵਣਵਾਲਾ, ਚੇਅਰਮੈਨ ਗੁਰਬਖਸ਼ੀਸ਼ ਸਿੰਘ ਮਿੱਡੂ ਖੇੜਾ, ਰਣਜੋਧ ਸਿੰਘ ਲੰਬੀ ਆਦਿ ਵਰਕਰ ਮੌਜੂਦ ਸਨ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *