Breaking News
Home / India / ਕੇਰਲ ਪੁੱਜਾ ਮਾਨਸੂਨ, ਭਾਰੀ ਬਾਰਸ਼ ਕਾਰਨ ਇਕ ਮੌਤ

ਕੇਰਲ ਪੁੱਜਾ ਮਾਨਸੂਨ, ਭਾਰੀ ਬਾਰਸ਼ ਕਾਰਨ ਇਕ ਮੌਤ

ਤਿਰੁਅਨੰਤਪੁਰਮ, 8 ਜੂਨ (ਚ.ਨ.ਸ.) : ਇਕ ਪਾਸੇ ਜਿੱਥੇ ਮਾਨਸੂਨ ਨੇ ਅੱਜ ਕੇਰਲ ‘ਚ ਦਸਤਕ ਦੇ ਕੇ ਉਥੋਂ ਦੇ ਵਾਸੀਆਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਹੀ ਭਾਰੀ ਬਾਰਸ਼ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਰੀ ਬਾਰਸ਼ ਦੇ ਚਲਦਿਆਂ ਜ਼ਮੀਨ ਦੇ ਖਿਸਕਣ ਕਾਰਨ ਇਡੁੱਕੀ ਜ਼ਿਲ੍ਹੇ ‘ਚ ਇਕ ਸ਼ਖਸ ਦੀ ਮੌਤ ਹੋ ਗਈ। ਇਥੇ ਭਾਰਤੀ ਮੌਸਮ ਵਿਭਾਗ ਦੇ ਖੇਤਰੀ ਕੇਂਦਰ ਦੇ ਮੁਖੀ ਕੇ. ਸੰਤੋਸ਼ ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਕੇਰਲ ਅਤੇ ਲਕਸ਼ਦੀਪ ‘ਚ ਆ ਗਿਆ ਹੈ। ਸੂਬੇ ਦੇ ਕਈ ਹਿੱਸਿਆਂ ‘ਚ ਬਾਰਸ਼ ਹੋ ਰਹੀ ਹੈ। ਪੁਲਿਸ ਮੁਤਾਬਕ ਅੱਜ ਤੜਕੇ ਵਝਵਾਰਾ ‘ਚ ਭਾਰੀ ਬਾਰਸ਼ ਕਾਰਨ ਐੱਸ. ਐੱਫ. ਆਈ. ਦੇ ਪੂਰਬੀ ਇਡੁੱਬੀ ਜ਼ਿਲ੍ਹਾ ਮੁਖੀ ਜੋਨੀ ਜਾਨ ਦੇ ਘਰ ‘ਤੇ ਚੱਟਾਨ ਅਤੇ ਮਿੱਟੀ ਡਿੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਮਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਪੁਲਿਸ ਨੇ ਦੱਸਿਆ ਕਿ ਜਾਨ ਦੇ ਪਿਤਾ ਸੁਰੱਖਿਅਤ ਹਨ। ਉਨ੍ਹਾਂ ਨੇ ਗੁਆਂਢੀਆਂ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਉਹ ਬਚਾਅ ਮੁਹਿੰਮ ਚਲਾ ਰਹੇ ਹਨ। ਜਾਨ ਦੀ ਮਾਂ ਨੂੰ ਇਲਾਜ ਲਈ ਕੋਚੀ ਦੇ ਇਕ ਹਸਪਤਾਲ ‘ਚ ਲਿਜਾਇਆ ਗਿਆ ਹੈ। ਭਾਰੀ
ਬਾਰਸ਼ ਦੇ ਮੱਦੇ ਨਜ਼ਰ ਤਿਰੁਅਨੰਤਪੁਰਮ ਜ਼ਿਲਾ ਪ੍ਰਸ਼ਾਸਨ ਸਾਵਧਾਨੀ ਨਾਲ ਕਦਮ ਉਠਾ ਰਿਹਾ ਹੈ ਅਤੇ ਪੋਨਮੁਦੀ ਵਰਗੇ ਪਹਾੜੀ ਖੇਤਰਾਂ ‘ਚ ਸੈਲਾਨੀਆਂ ਨੂੰ ਜਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦੇ ਰਹੇ ਹਨ। ਲੋਕਾਂ ਨੂੰ ਪਹਾੜੀ ਸੜਕਾਂ ‘ਤੇ ਰਾਤ ਦੌਰਾਨ ਸਫਰ ਕਰਨ ਤੋਂ ਪਰਹੇਜ ਕਰਨ ਦੀ ਸਲਾਹ ਦਿੱਤੀ ਗਈ ਹੈ।ਮੌਸਮ ਵਿਭਾਗ ਨੇ ਉਮੀਦ ਜਤਾਈ ਹੈ ਕਿ 15 ਜੁਲਾਈ ਤੱਕ ਦੇਸ਼ ਦੇ ਸਾਰੇ ਹਿੱਸਿਆਂ ‘ਚ ਮਾਨਸੂਨ ਪਹੁੰਚ ਜਾਵੇਗਾ। ਇਸ ਤੋਂ ਪਹਿਲਾਂ 7 ਜੂਨ ਤੱਕ ਕੇਰਲ ਦੇ ਤੱਟਾਂ ਤੱਕ ਮਾਨਸੂਨ ਦੇ ਪਹੁੰਚਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਉਂਝ ਆਮਤੌਰ ‘ਤੇ ਮਾਨਸੂਨ 1 ਜੂਨ ਨੂੰ ਕੇਰਲ ਤੱਟ ‘ਤੇ ਪਹੁੰਚਦਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ ਦੋ ਦਿਨਾਂ ‘ਚ ਮਾਨਸੂਨ ਕਰਨਾਟਕ ਅਤੇ ਚਾਰ ਦਿਨ ‘ਚ ਮਹਾਰਾਸ਼ਟਰ ਵਿਚ ਪਹੁੰਚਣ ਦਾ ਅੰਦਾਜ਼ਾ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *