Breaking News
Home / Breaking News / ਅੱਜ ਤੋਂ ਪੀ.ਐਮ. ਮਤਲਬ ਨਰਿੰਦਰ ਮੋਦੀ ਨਹੀਂ, ‘ਪੋਸ਼ਣ ਮਿਸ਼ਨ’: ਪ੍ਰਧਾਨ ਮੰਤਰੀ

ਅੱਜ ਤੋਂ ਪੀ.ਐਮ. ਮਤਲਬ ਨਰਿੰਦਰ ਮੋਦੀ ਨਹੀਂ, ‘ਪੋਸ਼ਣ ਮਿਸ਼ਨ’: ਪ੍ਰਧਾਨ ਮੰਤਰੀ

ਝੁੰਝੁਨੂੰ, 8 ਮਾਰਚ (ਚੜ੍ਹਦੀਕਲਾ ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਝੁੰਝੁਨੂੰ ਤੋਂ ਰਾਸ਼ਟਰੀ ਪੋਸ਼ਣ ਮਿਸ਼ਨ ਦੀ ਸ਼ੁਰੂਆਤ ਕਰਦੇ ਹੋਏ ਦੇਸ਼ ‘ਚੋਂ ਕੁਪੋਸ਼ਣ ਮਿਟਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ,”ਪੋਸ਼ਣ ਮਿਸ਼ਨ ਨੂੰ ਯਾਦ ਕਰ ਲਵੋ, ਜਦੋਂ ਵੀ ਪੀ.ਐਮ. ਦੀ ਗੱਲ ਹੋਵੇ ਤਾਂ ਮਨ ‘ਚ ਨਰਿੰਦਰ ਮੋਦੀ ਨਹੀਂ, ਪੋਸ਼ਣ ਮਿਸ਼ਨ ਆਉਣਾ ਚਾਹੀਦਾ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਬਾਲ ਵਿਆਹ ਵੀ ਕੁਪੋਸ਼ਣ ਦਾ ਇਕ ਕਾਰਨ ਹੈ।” ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਬੱਚਿਆਂ ਨਾਲ ਵੀ ਮਸਤੀ ਕਰਦੇ ਨਜ਼ਰ ਆਏ। ਰਾਸ਼ਟਰੀ ਪੋਸ਼ਣ ਮਿਸ਼ਨ ਬਾਰੇ ਬੋਲਦੇ ਹੋਏ ਪੀ.ਐਮ. ਮੋਦੀ ਨੇ ਕਿਹਾ ਕਿ ਹੁਣ ਕਿਸੇ ਨੂੰ ਵੀ ਜੇਕਰ ਪੀ.ਐਮ. ਨੂੰ ਗਾਲ੍ਹਾਂ ਦੇਣੀਆਂ ਹਨ, ਆਲੋਚਨਾ ਕਰਨੀ ਹੈ, ਬੁਰਾਈ ਕਰਨੀ ਹੈ ਤਾਂ ਮੇਰੀ ਪ੍ਰਾਰਥਨਾ ਹੈ ਕਿ ਜਿੰਨੀ ਵਾਰ ਇਹ ਕਰੋ, ਚੰਗਾ ਕਹੋ, ਬੁਰਾ ਕਹੋ ਪਰ ਜਦੋਂ ਵੀ ਪੀ.ਐਮ. ਬੋਲੋ ਜਾਂ ਮਨ ‘ਚ ਪੀ.ਐਮ. ਆਏ ਤਾਂ ਤੁਹਾਨੂੰ ਪੀ.ਐਮ. ਮਤਲਬ ਨਰਿੰਦਰ ਮੋਦੀ ਨਹੀਂ ਸਗੋਂ ਪੋਸ਼ਣ ਮਿਸ਼ਨ ਦਿੱਸਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਕੁਪੋਸ਼ਣ ਨਾਲ ਨਜਿੱਠਣ ਲਈ ਹਰ ਸਰਕਾਰ ‘ਚ ਕੋਈ ਨਾ ਕੋਈ ਯੋਜਨਾ ਬਣੀ ਹੈ ਪਰ ਸਿਰਫ ਖਾਣਾ ਠੀਕ ਹੋਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਪੂਰਾ ਇਕਾਸਿਸਟਮ ਠੀਕ ਕਰਨਾ ਹੋਵੇਗਾ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *