Breaking News
Home / Breaking News / ਨਾਇਡੂ ਨੂੰ ਮਨਾਉਣ ‘ਚ ਮੋਦੀ ਰਹੇ ਨਾਕਾਮ

ਨਾਇਡੂ ਨੂੰ ਮਨਾਉਣ ‘ਚ ਮੋਦੀ ਰਹੇ ਨਾਕਾਮ

ਨਵੀਂ ਦਿੱਲੀ, 8 ਮਾਰਚ (ਅੰਮ੍ਰਿਤਪਾਲ ਸਿੰਘ) : ਟੀ ਡੀ ਪੀ ਨੂੰ ਕੇਂਦਰ ਸਰਕਾਰ ਵਿੱਚ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੋਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਕਾਤ ਦੇ ਦੌਰਾਨ ਕੇਂਦਰ ਵਿੱਚ ਸ਼ਾਮਿਲ ਟੀ ਡੀ ਪੀ ਦੇ ਦੋਨਾਂ ਮੰਤਰੀਆਂ ਵਾਈ ਐਸ ਚੌਧਰੀ ਅਤੇ ਅਸ਼ੋਕ ਗਣਪਤੀ ਰਾਜੂ ਨੇ ਆਪਣੇ ਅਸਤੀਫੇ ਸੌਂਪ ਦਿੱਤੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨਾਲ ਗੱਲ ਕੀਤੀ ਸੀ ਜਿਸ ਦੇ ਬਾਅਦ ਮੰਨਿਆ ਜਾ ਰਿਹਾ ਸੀ ਕਿ ਦੋਨਾਂ ਦਲਾਂ ਵਿਚਾਲੇ ਸਾਥ ਬਣੇ ਰਹਿਣ ਦੀ ਗੱਲ ਬਣ ਸਕਦੀ ਹੈ। ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ ਸਰਕਾਰ ਵਿੱਚ ਸ਼ਾਮਲ ਭਾਜਪਾ ਦੇ ਦੋਨਾਂ ਮੰਤਰੀਆਂ ਨੇ ਵੀ ਅਸਤੀਫ ਦੇ ਦਿੱਤਾ ਹੈ।
ਇਕ ਸਵਾਲ ਦੇ ਜਵਾਬ ਵਿੱਚ ਚੌਧਰੀ ਨੇ ਕਿਹਾ ਕਿ ਕਿਉਂਕਿ ਅਸੀਂ ੈਭਾਜਪਾ ਨਾਲ ਸਬੰਧ ਨਹੀਂ ਰੱਖਦੇ ਇਸ ਲਈ ਪ੍ਰਧਾਨ ਮੰਤਰੀ ਦੇ ਪੱਧਰ ‘ਤੇ ਕਿਸੇ ਪ੍ਰਕਾਰ ਦੇ ਸਮਝੌਤੇ ਦੀ ਗੱਲ ਨਹੀਂ ਹੋਈ। ਅਸੀਂ ਆਂਧਰਾ ਦੀ ਜਨਤਾ ਦੇ ਨਾਲ ਹਾਂ। ਉਨ੍ਹਾਂ ਮੰਗ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਜ ਸਭਾ ਵਿੱਚ ਜੋ ਭਰੋਸਾ ਦਿੱਤਾ ਸੀ ਉਸ ਦਾ ਪਾਲਣ ਹੋਣਾ ਚਾਹੀਦਾ ਹੈ।
ਇਹ ਪੁੱਛੇ ਜਾਣ ‘ਤੇ ਮੁਲਾਕਾਤ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕੀ ਕਿਹਾ ਕਿ ਇਸ ਉਤੇ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਡੇ ਅਸਤੀਫੇ ਨੂੰ ਮੰਦਭਾਗਾ ਦੱਸਿਆ ਅਤੇ ਅਸੀਂ ਮੰਤਰੀ ਮੰਡਲ ਵਿੱਚ ਕੰਮ ਕਰਨ ਦਾ ਮੌਕਾ ਦੇਣ ਦੇ ਲਈ ਉਨ੍ਹਾਂ ਦਾ ਸ਼ੁਕਰੀਆ ਕੀਤਾ। ਚੌਧਰੀ ਨੇ ਕਿਹਾ ਕਿ ਸਾਡੇ ਨਾਲ ਜਿਹੋ ਜਿਹਾ ਵਰਤਾਓ ਹੋਇਆ ਹੈ, ਉਸ ਨੂੰ ਪੂਰਨ ਰੂਪ ਵਿੱਚ ਲੋਕਤੰਤਰੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦੇ ਦੋਸ਼ ਲਗਾਇਆ ਕਿ ਬਿਲ ਵਿੱਚ ਜਿਸ ਗੱਲ ਦਾ ਜ਼ਿਕਰ ਹੈ ਉਸ ਨੂੰ ਲਾਗੂ ਕਰਨ ਵਿੱਚ ਦੇਰੀ ਹੋ ਗਈ ਅਤੇ ਜੋ ਗੱਲਾਂ ਨਹੀਂ ਸਨ ਉਨ੍ਹਾਂ ਨੂੰ ਲਾਗੂ ਕਰ ਦਿੱਤਾ ਗਿਆ।
ਹੁਣ ਤੱਕ ਕੇਂਦਰ ਵਿੱਚ ਵਿਗਿਆਨ ਅਤੇ ਤਕਨੀਕੀ ਰਾਜ ਮੰਤਰੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਚੌਧਰੀ ਨੇ ਅਸਤੀਫੇ

About admin

Check Also

ਕਾਂਗਰਸ ਨਾਲ ਸੱਤਾ ‘ਚ 30-30 ਮਹੀਨੇ ਦੀ ਹਿੱਸੇਦਾਰੀ ਕੁਮਾਰਸਵਾਮੀ ਨੂੰ ਨਾਮਨਜ਼ੂਰ

ਦਿੱਲੀ ‘ਚ ਰਾਹੁਲ-ਸੋਨੀਆ ਨਾਲ ਮੁਲਾਕਾਤ ਕਰਕੇ ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ ਚੜ੍ਹਦੀਕਲਾ ਬਿਊਰੋ ================ …

Leave a Reply

Your email address will not be published. Required fields are marked *