Breaking News
Home / Breaking News / ਨੇਫਿਯੂ ਰਿਓ ਬਣੇ ਨਾਗਾਲੈਂਡ ਦੇ ਸੀ.ਐਮ.

ਨੇਫਿਯੂ ਰਿਓ ਬਣੇ ਨਾਗਾਲੈਂਡ ਦੇ ਸੀ.ਐਮ.

ਕੋਹਿਮਾ, 8 ਮਾਰਚ (ਚੜ੍ਹਦੀਕਲਾ ਬਿਊਰੋ) : ਨਾਗਾਲੈਂਡ ‘ਚ ਨਵੀਂ ਚੁਣੀ ਗਈ ਸਰਕਾਰ ਦੇ ਨਵੇਂ ਮੁੱਖ ਮੰਤਰੀ ਨੇਫਿਊ ਰਿਓ ਅਤੇ ਹੋਰ ਮੰਤਰੀਆਂ ਨੇ ਅੱਜ ਕੋਹਿਮਾ ਸਥਾਨਕ ਗਰਾਊਂਡ ਵਿਚ ਸਹੁੰ ਚੁੱਕੀ।
ਰਾਜਪਾਲ ਪੀ.ਬੀ. ਆਚਾਰਿਆ ਨੇ ਰਿਓ ਨੂੰ ਸਹੁੰ ਚੁਕਾਈ। ਇਹ ਪਹਿਲੀ ਵਾਰ ਹੈ ਕਿ ਨਾਗਾਲੈਂਡ ਵਿਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਸ ਤਰ੍ਹਾਂ ਨਾਲ ਰਾਜ ਭਵਨ ਤੋਂ ਬਾਹਰ ਜਨਤਕ ਤੌਰ ‘ਤੇ ਸਹੁੰ ਚੁੱਕੀ। ਸਥਾਨਕ ਗਰਾਊਂਡ ਨੂੰ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ 1 ਦਸੰਬਰ 1963 ਨੂੰ ਇਥੋਂ ਹੀ ਉਸ ਸਮੇਂ ਦੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਨਾਗਾਲੈਂਡ ਸੂਬੇ ਦੇ ਗਠਨ ਦੀ ਘੋਸ਼ਣਾ ਕੀਤੀ ਸੀ। ਸੂਤਰਾਂ ਅਨੁਸਾਰ ਇਸ ਪ੍ਰੋਗਰਾਮ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਸ਼ਾਮਲ ਹੋਏ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *